ਮੁਸਾਹਿਬ ਅਤੇ ਸੁੱਖ-ਈ ਮਿਊਜ਼ੀਕਲ ਡਾਕਟਰਜ਼ ਦੇ ਨਵੇਂ ਗੀਤ ‘ਫੰਕ ਬਿੱਲੋ’ ‘ਤੇ ਥਿਰਕਣ ਲਈ ਹੋ ਜਾਓ ਤਿਆਰ

Prabhjot Kaur
2 Min Read

ਚੰਡੀਗੜ੍ਹ: VYRL ਪੰਜਾਬੀ ਨੇ ਮੁਸਾਹਿਬ ਅਤੇ ਸੁੱਖ-ਈ ਮਿਊਜ਼ੀਕਲ ਡਾਕਟਰਜ਼ ਦਾ ਨਵਾਂ ਪੋਪ ਡਾਂਸ ਟਰੈਕ, ‘ਫੰਕ ਬਿੱਲੋ’ ਰਿਲੀਜ਼ ਕੀਤਾ ਹੈ। ਇਹ ਗੀਤ ਕਿਸੇ ਵੀ ਡਾਂਸ ਪਾਰਟੀ ਲਈ ਬਿਲਕੁਲ ਸਹੀ ਮੇਲ ਹੈ, ਇਹ ਪੋਪ ਸੌਂਗ ਤੁਹਾਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਆਪਣੇ ਨਾਲ ਜੁੜੇ ਰੱਖਣ ਤੇ ਮਜ਼ਬੂਰ ਕਰ ਦੇਵੇਗਾ।

‘ਫੰਕ ਬਿੱਲੋ’ ਗੀਤ ਇੱਕ ਰੋਮਾਂਟਿਕ ਪਾਰਟੀ ਟ੍ਰੈਕ ਹੈ ਤੇ ਦਰਸ਼ਕਾਂ ਨੂੰ ਸਾਰੇ ਬੰਧਨ ਤੋੜ ਨੱਚਣ ਦਾ ਇੱਕ ਮੌਕਾ ਦੇ ਰਿਹਾ ਹੈ। ਮੁਸਾਹਿਬ ਅਤੇ ਸੁੱਖ-ਈ ਦੀ ਜੋਸ਼ੀਲੀ ਆਵਾਜ਼ ਹਰ ਕਿਸੇ ਨੂੰ ਡਾਂਸ ਫਲੋਰ ‘ਤੇ ਆਨੰਦ ਲੈਣ ਲਈ ਉਤਸ਼ਾਹਿਤ ਕਰੇਗੀ। ਫੰਕ ਬਿਲੋ ਇੱਕ ਅਜਿਹਾ ਗੀਤ ਹੈ ਜੋ ਸਭ ਦੇ ਦਿਲਾਂ ਨੂੰ ਛੂਹ ਰਿਹਾ ਹੈ।

ਫੰਕ ਬਿੱਲੋ ਦੀ ਰਿਲੀਜ਼ ਬਾਰੇ ਗੱਲ ਕਰਦੇ ਹੋਏ, ਮੁਸਾਹਿਬ ਨੇ ਕਿਹਾ ਕਿ, ‘ਸੁੱਖ-ਈ ਨਾਲ ਕੰਮ ਕਰਨਾ ਇੱਕ ਸ਼ਾਨਦਾਰ ਤਜਰਬਾ ਸੀ। ਉਸਦੀ ਬੇਮਿਸਾਲ ਪ੍ਰਤਿਭਾ ਅਤੇ ਸੰਗੀਤਕ ਮੁਹਾਰਤ ਦੀ ਕੋਈ ਹੱਦ ਨਹੀਂ ਹੈ ਅਤੇ ਮੈਂ VYRL ਪੰਜਾਬੀ ਦੇ ਨਾਲ ਇਸ ਗੀਤ ‘ਤੇ ਉਸਦੇ ਨਾਲ ਕੰਮ ਕਰਨ ਲਈ ਭਾਗਸ਼ਾਲੀ ਮਹਿਸੂਸ ਕਰਦਾ ਹਾਂ।’

ਫੰਕ ਬਿੱਲੋ ਦੀ ਰਿਲੀਜ਼ ਦੇ ਮੌਕੇ ‘ਤੇ, ਸੁਖ-ਈ ਕਿਹਾ, “ਮੈਂ ਕਹਿ ਸਕਦਾ ਹਾਂ ਕਿ ਇਹ ਟਰੈਕ ਇੱਕ ਪਾਰਟੀ ਸੌਂਗ ਹੈ ਜੋ ਹਰ ਕਿਸੇ ਨੂੰ ਨੱਚਣ ਤੇ ਮਜ਼ਬੂਰ ਕਰ ਦੇਵੇਗਾ। ਇੱਕ ਕਲਾਕਾਰ ਵਜੋਂ ਮੁਸਾਹਿਬ ਦੀ ਪ੍ਰਤਿਭਾ ਇਸ ਗੀਤ ਵਿੱਚ ਝਲਕਦੀ ਹੈ, ਕਿਉਂਕਿ ਉਹ ਸਮਝਦਾ ਹੈ ਕਿ ਦਰਸ਼ਕ ਕੀ ਚਾਹੁੰਦੇ ਹਨ ਅਤੇ ਇਸਨੂੰ ਆਪਣੀ ਵਿਲੱਖਣ ਸ਼ੈਲੀ ਨਾਲ ਪੇਸ਼ ਕਰਦੇ ਹਨ। ਮੈਂ VYRL ਪੰਜਾਬੀ ਨਾਲ ਇਸ ਟਰੈਕ ‘ਤੇ ਕੰਮ ਕਰਕੇ ਖੁਸ਼ ਹਾਂ।”

- Advertisement -

ਮੁਸਾਹਿਬ ਅਤੇ ਸੁੱਖ-ਏ ਮਿਊਜ਼ੀਕਲ ਡਾਕਟਰਜ਼ ਦੋਵੇਂ ਪੌਪ ਅਤੇ ਡਾਂਸ ਸੰਗੀਤ ਦੇ ਦ੍ਰਿਸ਼ ਵਿੱਚ ਜਾਣੇ-ਪਛਾਣੇ ਕਲਾਕਾਰ ਹਨ। “ਫੰਕ ਬਿੱਲੋ” ਉਹਨਾਂ ਦੀ ਪ੍ਰਤਿਭਾ ਅਤੇ ਇੱਕ ਅਜਿਹਾ ਗੀਤ ਬਣਾਉਣ ਦੀ ਯੋਗਤਾ ਦਾ ਪ੍ਰਮਾਣ ਹੈ ਜੋ ਆਕਰਸ਼ਕ ਅਤੇ ਮਜ਼ੇਦਾਰ ਹੈ।

Share this Article
Leave a comment