ਸੀਨੀਅਰ ਕਾਂਗਰਸੀ ਨੇਤਾ ਅਤੇ ਸੰਸਦ ਮੈਂਬਰ ਰਾਜੀਵ ਸੱਤਵ ਦਾ ਕੋਰੋਨਾ ਕਾਰਨ ਹੋਇਆ ਦੇਹਾਂਤ

TeamGlobalPunjab
1 Min Read

ਪੁਣੇ: ਸੀਨੀਅਰ ਕਾਂਗਰਸੀ ਨੇਤਾ ਅਤੇ ਸੰਸਦ ਮੈਂਬਰ ਰਾਜੀਵ ਸੱਤਵ ਦਾ ਅੱਜ ਸਵੇਰੇ ਪੁਣੇ ਦੇ ਇੱਕ ਨਿੱਜੀ ਹਸਪਤਾਲ ਵਿੱਚ  ਦੇਹਾਂਤ ਹੋਗਿਆ ।  ਉਹ  46 ਸਾਲਾਂ ਦੇ ਸਨ।

ਰਾਜੀਵ  22 ਅਪ੍ਰੈਲ ਨੂੰ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਬਾਅਦ ‘ਚ ਰਾਜੀਵ ਕੋਰੋਨਾ ਦੇ ਨਵੇਂ ਵੈਰੀਐਂਟ ਇਨਫੈਕਸ਼ਨ ਦਾ ਸ਼ਿਕਾਰ ਹੋ ਗਏ। ਜਿਸ ਕਾਰਨ ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ।  ਉਨ੍ਹਾਂ ਨੂੰ ਪੁਣੇ ਦੇ ਜਹਾਂਗੀਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਵੈਂਟੀਲੇਟਰ ਸਪੋਰਟ ‘ਤੇ ਸਨ।

ਰਾਹੁਲ ਗਾਂਧੀ ਨੇ ਉਨ੍ਹਾਂ ਦੇ ਦਿਹਾਂਤ  ‘ਤੇ ਸੋਗ ਪ੍ਰਗਟਾਉਂਦਿਆਂ ਲਿਖਿਆ,” ਮੈਨੂੰ ਆਪਣੇ ਦੋਸਤ ਰਾਜੀਵ ਸਾਤਵ ਨੂੰ ਗੁਆਉਣ ਦਾ ਬਹੁਤ ਦੁੱਖ ਹੈ । ਇਕ ਨੇਤਾ ਵਜੋਂ ਉਨ੍ਹਾਂ ਕੋਲ ਕਾਫ਼ੀ ਸਮਰੱਥਾ ਸੀ। ਉਨ੍ਹਾਂ ਨੇ ਕਾਂਗਰਸ ਦੇ ਆਦਰਸ਼ਾਂ ਨੂੰ ਅੱਗੇ ਵਧਾਇਆ ।”

ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਲਿਖਿਆ ਹੈ, ਨਿਸ਼ਬਦ! ਅੱਜ ਇਕ ਅਜਿਹਾ ਸਾਥੀ ਗੁਆ ਦਿੱਤਾ, ਜਿਸ ਨੇ ਜਨਤਕ ਜੀਵਨ ਦਾ ਪਹਿਲਾ ਕਦਮ ਯੁਵਾ ਕਾਂਗਰਸ ਵਿਚ ਮੇਰੇ ਨਾਲ ਰੱਖਿਆ ਅਤੇ ਅੱਜ ਤੱਕ ਇਕੱਠੇ ਚਲੇ ਪਰ ਅੱਜ…  ਰਾਜੀਵ ਸਾਤਵ ਦੀ ਸਾਦਗੀ, ਬੇਮਿਸਾਲ ਮੁਸਕਰਾਹਟ, ਜ਼ਮੀਨੀ ਸੰਪਰਕ, ਲੀਡਰਸ਼ਿਪ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਦੋਸਤੀ ਹਮੇਸ਼ਾ ਯਾਦ ਆਵੇਗੀ ।

Share This Article
Leave a Comment