ਕੋਰੋਨਾ ਵਾਇਰਸ : ਪੰਜਾਬ ਪੁਲਿਸ ਨੇ ਗੀਤ ਗਾ ਅਨੋਖੇ ਢੰਗ ਨਾਲ ਲੋਕਾਂ ਨੂੰ ਕੀਤੀ ਅਪੀਲ, ਮੁੱਖ ਮੰਤਰੀ ਨੇ ਵੀ ਵਧਾਇਆ ਹੋਂਸਲਾ

TeamGlobalPunjab
1 Min Read

ਚੰਡੀਗੜ੍ਹ : ਸੂਬੇ ਵਿੱਚ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਜਿਥੇ ਪ੍ਰਸਾਸ਼ਨ ਵਲੋਂ ਮੁਹਮੀਆ ਚਲਾਈਆਂ ਜਾ ਰਹੀਆਂ ਹਨ ਅਤੇ ਪਿੰਡ ਸ਼ਹਿਰਾਂ ਗਲੀਆਂ ਵਿੱਚ ਜਾ ਜਾ ਕੇ ਲੋਕਾਂ ਨੂੰ ਘਰਾਂ ਚ ਰਹਿਣ ਦੀ ਅਪੀਲ ਕਰ ਰਹੇ ਹਨ ਉਥੇ ਹੀ ਲੋਕਾਂ ਨੂੰ ਸਮਝਾਉਣ ਲਈ ਪੰਜਾਬ ਪੁਲਿਸ ਨੇ ਹੁਣ ਇਕ ਨਿਵੇਕਲੀ ਪਹਿਲ ਕੀਤੀ ਹੈ। ਜੀ ਹੈ ਪਹਿਲ ਵੀ ਅਜਿਹੀ ਜਿਸ ਨੂੰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦਰਅਸਲ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਬਲਜਿੰਦਰ ਸਿੰਘ ਫਗਵਾੜਾ ਵਲੋਂ ਲੋਕ ਨੂੰ ਇਕ ਗੀਤ ਗਾ ਅਲਰਟ ਕੀਤਾ ਗਿਆ ਹੈ ।

- Advertisement -

ਇਸ ਗੀਤ ਦੇ ਬੋਲ ਹਨ “ਦੇਸ਼ ਮੇਰੇ ਦੇ ਵਾਸੀਓ ਇਕ ਰਲ ਮਿਲ ਮੁਹਿੰਮ ਚਲਾਈਏ ਇਸ ਕੋਰੋਨਾ ਵਾਇਰਸ ਉਤੇ ਇਥੇ ਹੀ ਹੀ ਬਣ ਲਾਈਏ” ਇਸ ਗੀਤ ਵਿੱਚ ਲੋਕਾਂ ਨੂੰ ਬਾਕਾਇਦਾ ਸਫਾਈ ਰੱਖਣ, ਮਾਸਕ ਦੀ ਵਰਤੋਂ ਕਰਨ, ਸੇਨੇਟਾਈਜ਼ਰ ਦਾ ਇਸਤੇਮਾਲ ਕਰਨ, ਅਤੇ ਹੱਥ ਮਿਲਾਉਣ ਦੀ ਬਜਾਏ ਨਮਸਤੇ ਕਰਨ ਦੀ ਸਲਾਹ ਦਿਤੀ ਗਈ ਹੈ।
ਦੱਸ ਦੇਈਏ ਕਿ ਇਸ ਗੀਤ ਨੂੰ ਕਪਤਾਨ ਅਮਰਿੰਦਰ ਸਿੰਘ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਗੀਤ ਕਾਬਲ-ਏ-ਤਾਰੀਫ ਹੈ।

https://www.facebook.com/Capt.Amarinder/videos/1542106949298964/

Share this Article
Leave a comment