ਨਿਊਯਾਰਕ ਸ਼ਹਿਰ ਵਿੱਚ 2023 ਤੋਂ ਸਕੂਲਾਂ ਵਿੱਚ ਦੀਵਾਲੀ ਦੀ ਹੋਵੇਗੀ ਛੁੱਟੀ

Rajneet Kaur
2 Min Read

ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ 2023 ਤੋਂ ਸਕੂਲਾਂ ਵਿੱਚ ਦੀਵਾਲੀ ਦੀ ਛੁੱਟੀ ਹੋਵੇਗੀ। ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ਇਹ ਫੈਸਲਾ ਅਰਸੇ ਤੋਂ ਲਟਕਿਆ ਹੋਇਆ ਸੀ ਅਤੇ ਇਹ ਫੈਸਲਾ ਬੱਚਿਆਂ ਨੂੰ ਰੌਸ਼ਨੀ ਦੇ ਤਿਉਹਾਰ ਬਾਰੇ ਜਾਣਨ ਲਈ ਉਤਸ਼ਾਹਿਤ ਕਰਨਗੇ। ਦੀਵਾਲੀ ਨਿਊਯਾਰਕ ਸਿਟੀ ਵਿੱਚ 2023 ਵਿੱਚ ਇੱਕ ਪਬਲਿਕ ਸਕੂਲ ਦੀ ਛੁੱਟੀ ਹੋਵੇਗੀ। ਐਡਮਸ ਨੇ ਨਿਊਯਾਰਕ ਅਸੈਂਬਲੀ ਮੈਂਬਰ ਜੈਨੀਫਰ ਰਾਜਕੁਮਾਰ ਤੇ ਨਿਊਯਾਰਕ ਸਿਟੀ ਸਕੂਲ ਦੇ ਚਾਂਸਲਰ ਡੇਵਿਡ ਬੈਂਕਸ ਦੀ ਮੌਜੂਦਗੀ ‘ਚ ਕਿਹਾ ਕਿ ਉਨ੍ਹਾਂ ਨੇ ਮੁਹਿੰਮ ਦੌਰਾਨ ਦੀਵਾਲੀ ਦੇ ਤਿਉਹਾਰ ਬਾਰੇ ਬਹੁਤ ਕੁਝ ਸਿੱਖਿਆ ਹੈ।

ਐਡਮਜ਼ ਨੇ ਕਿਹਾ ਕਿ ਉਹ ਦੀਵਾਲੀ ਨੂੰ ਜਨਤਕ ਛੁੱਟੀ ਘੋਸ਼ਿਤ ਕਰਕੇ ਨਿਊਯਾਰਕ ਸਿਟੀ ਵਿੱਚ ਰਹਿਣ ਵਾਲਿਆਂ ਨੂੰ ਸੰਦੇਸ਼ ਦੇਣਾ ਚਾਹੁੰਦੇ ਸਨ। ਜੋ ਇਸ ਮੌਕੇ ਨੂੰ ਤਿਉਹਾਰ ਵਜੋਂ ਮਨਾਉਂਦੇ ਹਨ। ਨਿਊਯਾਰਕ ਵਿੱਚ ਭਾਰਤ ਦੇ ਕੌਂਸਲ ਜਨਰਲ ਰਣਧੀਰ ਜੈਸਵਾਲ ਨੇ ਦੀਵਾਲੀ ਨੂੰ ਜਨਤਕ ਛੁੱਟੀ ਘੋਸ਼ਿਤ ਕਰਨ ਲਈ ਐਡਮਸ ਦਾ ਧੰਨਵਾਦ ਕੀਤਾ ਹੈ।

ਉਨ੍ਹਾਂ ਕਿਹਾ ਕਿ ਭਾਰਤੀ-ਅਮਰੀਕੀ ਭਾਈਚਾਰਾ ਲੰਬੇ ਸਮੇਂ ਤੋਂ ਦੀਵਾਲੀ ‘ਤੇ ਛੁੱਟੀ ਦੀ ਮੰਗ ਕਰ ਰਿਹਾ ਸੀ। ਨਿਊਯਾਰਕ ਵਿੱਚ ਭਾਰਤੀ ਤਿਉਹਾਰਾਂ ਨੂੰ ਮਾਨਤਾ ਦੇਣ ਨਾਲ ਵਿਭਿੰਨਤਾ ਅਤੇ ਬਹੁਲਵਾਦ ਨੂੰ ਡੂੰਘਾ ਅਰਥ ਮਿਲਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment