Home / ਕਾਰੋਬਾਰ / ਬੈਂਕਾਂ ਦੀ ਵੱਡੀ ਤਿਆਰੀ, ਹੁਣ ਸਿਰਫ 59 ਮਿੰਟ ‘ਚ ਤੁਹਾਨੂੰ ਮਿਲੇਗਾ ਹੋਮ ਤੇ ਕਾਰ ਲੋਨ
59 minute Loan

ਬੈਂਕਾਂ ਦੀ ਵੱਡੀ ਤਿਆਰੀ, ਹੁਣ ਸਿਰਫ 59 ਮਿੰਟ ‘ਚ ਤੁਹਾਨੂੰ ਮਿਲੇਗਾ ਹੋਮ ਤੇ ਕਾਰ ਲੋਨ

59 minute Loan ਅਕਸਰ ਲੋਕਾਂ ਨੂੰ ਘਰ ਜਾਂ ਕਾਰ ਖਰੀਦਣ ਲਈ ਹੋਮ ਜਾਂ ਆਟੋ ਲੋਨ ਲੈਣਾ ਪੈਂਦਾ ਹੈ। ਇਹ ਲੋਨ ਮਿਲਣਾ ਆਸਾਨ ਨਹੀਂ ਹੁੰਦਾ ਇਸ ਲਈ ਲੋਕਾਂ ਨੂੰ ਕਈ ਦਿਨ ਤੱਕ ਬੈਂਕਾਂ ਦੇ ਚੱਕ‍ਰ ਲਗਾਉਣ ਪੈਂਦੇ ਹਨ। ਪਰ ਹੁਣ ਸਿਰਫ 1 ਘੰਟੇ ਦੇ ਅੰਦਰ ਤੁਹਾਨੂੰ ਹੋਮ ਜਾਂ ਆਟੋ ਲੋਨ ਮਿਲ ਸਕੇਗਾ ਜ਼ਰੂਰੀ ਗੱਲ ਇਹ ਹੈ ਕਿ ਇਸ ਲਈ ਤੁਹਾਨੂੰ ਕਿਤੇ ਜਾਣ ਦੀ ਵੀ ਜ਼ਰੂਰਤ ਨਹੀਂ ਪਵੇਗੀ। ਅਸਲ ‘ਚ ਦੇਸ਼ ਦੇ ਸਰਕਾਰੀ ਬੈਂਕ ਸਿਰਫ 59 ਮਿੰਟ ‘ਚ ਹੋਮ ਜਾਂ ਆਟੋ ਲੋਨ ਉਪਲਬਧ ਕਰਵਾਉਣ ਦੀ ਤਿਆਰੀ ਵਿੱਚ ਹਨ। ‍ਖਬਰਾਂ ਮੁਤਾਬਕ ਪਬਲਿਕ ਸੈਕਟਰ ਦੇ ਬੈਂਕਾਂ ਨੇ ਇਸ ਸਕੀਮ ‘ਤੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਬੈਂਕ ਆਫ ਇੰਡੀਆ ਦੇ ਜਨਰਲ ਮੈਨੇਜਰ ਸਲਿਲ ਕੁਮਾਰ ਨੇ ਦੱਸਿਆ ਕਿ ਅਸੀ ਇਸ ‘ਤੇ ਕੰਮ ਕਰ ਰਹੇ ਹਾਂ। ਛੇਤੀ ਹੀ 59 ਮਿੰਟ ਦੇ ਅੰਦਰ ਹੋਮ ਅਤੇ ਆਟੋ ਲੋਨ ਵੀ ਗਾਹਕਾਂ ਨੂੰ ਉਪਲਬਧ ਕਰਵਾਏ ਜਾਣਗੇ। ਇਸੇ ਤਰ੍ਹਾਂ ਇੰਡੀਅਨ ਓਵਰਸੀਜ਼ ਬੈਂਕ ਵੀ ਇਸ ਸਕੀਮ ‘ਤੇ ਕੰਮ ਕਰ ਰਿਹਾ ਹੈ। ਇਸ ਦੇ ਲਈ ਬੈਂਕਾਂ ਨੇ psbloansin59minutes.com ‘ਤੇ ਇਹ ਸਹੂਲਤ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਵਰਤਮਾਨ ‘ਚ ਇਸ ਪੋਰਟਲ ‘ਤੇ ਮਾਈਕਰੋ , ਛੋਟੇ ਅਤੇ ਦਰਮਿਆਨੇ ਪੱਧਰ ਦੇ ਉਦਯੋਗਾਂ ਨੂੰ ਸਿਰਫ਼ 59 ਮਿੰਟ ‘ਚ 1 ਕਰੋਡੜ ਰੁਪਏ ਤੱਕ ਦੇ ਲੋਨ ਦੇਣ ਦੀ ਸਕੀਮ ਚੱਲ ਰਹੀ ਹੈ। ਬੈਂਕਾਂ ਦੇ ਇਸ ਫੈਸਲੇ ਤੋਂ ਬਾਅਦ ਆਮ ਲੋਕਾਂ ਨੂੰ ਲੋਨ ਲੈਣ ‘ਚ ਆਸਾਨੀ ਹੋਵੇਗੀ। ਦੱਸ ਦੇਈਏ ਕਿ ਹੁਣ ਹੋਮ ਜਾਂ ਆਟੋ ਲੋਨ ਦੀ ਪ੍ਰਕਿਰਿਆ ‘ਚ ਇੱਕ ਹਫਤੇ ਜਾਂ ਉਸ ਤੋਂ ਜ਼ਿਆਦਾ ਦਿਨ ਦਾ ਸਮਾਂ ਲਗਦਾ ਹੈ। 59 minute Loan

Check Also

ਮਫਲਰ ਮੈਨ ਅਰਵਿੰਦ ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ ‘ਚ ਬਣਿਆ ਖਿੱਚ ਦਾ ਕੇਂਦਰ

ਨਵੀਂ ਦਿੱਲੀ : ਅਰਵਿੰਦ ਕੇਜਰੀਵਾਲ ਨੇ ਤੀਜੀ ਵਾਰ ਪੁਰਾਣੀ ਮੰਤਰੀ ਮੰਡਲ ਨਾਲ ਦਿੱਲੀ ਦੀ ਵਾਗਡੋਰ …

Leave a Reply

Your email address will not be published. Required fields are marked *