ਹਰਿਆਣਾ ਸਰਕਾਰ ਨੇ ‘ਬਲੈਕ ਫੰਗਸ’ ਨੂੰ ‘ਨੋਟੀਫਾਈਡ ਬੀਮਾਰੀ’ ਘੋਸ਼ਿਤ ਕੀਤਾ

TeamGlobalPunjab
2 Min Read

ਚੰਡੀਗੜ੍ਹ : ਹਰਿਆਣਾ ਸੂਬੇ ਵਲੋਂ ‘ਬਲੈਕ ਫੰਗਸ’ ਨੂੰ ‘ਨੋਟੀਫਾਈਡ ਬਿਮਾਰੀ’ ਐਲਾਨ ਦਿੱਤਾ ਗਿਆ ਹੈ । ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਸ਼ਨੀਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਬਲੈਕ ਫੰਗਸ’ ਨੂੰ  ਹਰਿਆਣਾ ਵਿੱਚ ਇੱਕ ‘ਨੋਟੀਫਾਈਡ ਬਿਮਾਰੀ’ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੋਸਟ ਗ੍ਰੈਜੂਏਟ ਇੰਸਟੀਚਿਊਟ, ਰੋਹਤਕ (PGI, ROHTAK) ਦੇ ਸੀਨੀਅਰ ਡਾਕਟਰ ਕੋਰੋਨਾ ਵਾਇਰਸ ਨਾਲ ਨਜਿੱਠਣ ਅਤੇ ਇਸ ਦੇ ਇਲਾਜ ਸੰਬੰਧੀ ਰਾਜ ਦੇ ਸਾਰੇ ਡਾਕਟਰਾਂ ਨਾਲ ਵਿਚਾਰ ਚਰਚਾ ਕਰਨਗੇ ।

ਇਸ ਬਾਰੇ ਸਿਹਤ ਮੰਤਰੀ ਅਨਿਲ ਵਿਜ ਨੇ ਟਵੀਟ ਕਰਦਿਆਂ  ਜਾਣਕਾਰੀ ਸਾਂਝੀ ਕੀਤੀ ।

ਉਨ੍ਹਾਂ ਲਿਖਿਆ,“ਬਲੈਕ ਫੰਗਸ’ ਨੂੰ ‘ਨੋਟੀਫਾਈਡ ਬਿਮਾਰੀ’ ਐਲਾਨ ਦਿੱਤਾਾ ਗਿਆ ਹੈੈ, ਹੁਣ ਡਾਕਟਰ ਕਿਸੇ ਵੀ ਬਲੈਕ ਫੰਗਸ ਮਾਮਲੇ ਦੀ ਜ਼ਿਲਾ ਦੇ ਸੀ.ਐੱਮ.ਓਜ਼ ਨੂੰ ਰਿਪੋਰਟ ਕਰਨਗੇ। ਪੋਸਟ ਗ੍ਰੈਜੂਏਟ ਇੰਸਟੀਚਿਊਟ ਰੋਹਤਕ ਦੇ ਸੀਨੀਅਰ ਡਾਕਟਰ ਰਾਜ ਦੇ ਸਾਰੇ ਡਾਕਟਰਾਂ ਨਾਲ ਇਸ ਦੇ ਇਲਾਜ ਬਾਰੇ ਇੱਕ ਵੀਡੀਓ ਕਾਨਫਰੰਸ ਕਰਨਗੇ।”

 ਮੰਨਿਆ ਜਾ ਰਿਹਾ ਹੈ ਕਿ ਇਹ ਬਿਮਾਰੀ (ਬਲੈਕ ਫੰਗਸ) ਕੋਵਿਡ -19 ਲਾਗ ਦੇ ਇਲਾਜ ਵਿਚ ਦਿੱਤੇ ਗਏ ਸਟੀਰੌਇਡ ਕਾਰਨ ਹੁੰਦੀ ਹੈ।ਇਸ ਤੋਂ ਪਹਿਲਾਂ, ਦਿਨ ਵਿੱਚ ਉੜੀਸਾ ਸਰਕਾਰ ਨੇ ਰਾਜ ਵਿੱਚ ਅਜਿਹੇ ਮਾਮਲਿਆਂ ਦੀ ਨਿਗਰਾਨੀ ਲਈ ਸੱਤ ਮੈਂਬਰੀ ਰਾਜ ਪੱਧਰੀ ਕਮੇਟੀ ਦਾ ਗਠਨ ਕੀਤਾ ਸੀ।

ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ ਦੇ ਅਨੁਸਾਰ, ਹਰਿਆਣਾ ਵਿੱਚ 10.4 ਪ੍ਰਤੀਸ਼ਤ ਲੋਕ ਸ਼ੂਗਰ ਦੇ ਮਰੀਜ਼ ਹਨ ਭਾਵ 2.86 ਕਰੋੜ ਦੀ ਆਬਾਦੀ ਵਿੱਚ 30 ਲੱਖ 30 ਹਜ਼ਾਰ ਲੋਕ ‘ਬਲੈਕ ਫੰਗਸ’ ਦੇ ਜੋਖਮ ਦਾ ਸਾਹਮਣਾ ਕਰ ਰਹੇ ਹਨ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਅਤੇ ਹੋਰ ਸਿਹਤ ਮਾਹਰਾਂ ਨੇ ਕਿਹਾ ਹੈ ਕਿ ਜਿਹੜੇ ਲੋਕ ਸ਼ੂਗਰ ਦੇ ਮਰੀਜ਼ ਹਨ, ਉਨ੍ਹਾਂ ਨੂੰ ‘ਬਲੈਕ ਫੰਗਸ’ ਦਾ ਸਭ ਤੋਂ ਜ਼ਿਆਦਾ ਖ਼ਤਰਾ ਹੁੰਦਾ ਹੈ।

ਰਾਜ ਦੇ ਸਿਹਤ ਬੁਲੇਟਿਨ ਦੇ ਅਨੁਸਾਰ, ਹਰਿਆਣਾ ਵਿੱਚ ਸ਼ੁੱਕਰਵਾਰ ਨੂੰ ਪਿਛਲੇ 24 ਘੰਟਿਆਂ ਦੌਰਾਨ 10608 ਨਵੇਂ ਕੋਵਿਡ -19 ਮਾਮਲੇ ਦਰਜ ਕੀਤੇ ਗਏ ਹਨ ਅਤੇ 164 ਮੌਤਾਂ ਹੋਈਆਂ ਹਨ।

- Advertisement -
Share this Article
Leave a comment