ਬਹਾਦਰੀ ਦੀ ਅਨੋਖੀ ਮਿਸਾਲ, ਪੰਜ ਸਾਲਾ ਬੱਚੇ ਨੇ ਅੱਗ ਵਿੱਚੋਂ ਬਚਾਈਆਂ ਦੋ ਜਾਨਾਂ

TeamGlobalPunjab
1 Min Read

ਜਾਰਜੀਆ : ਜਾਰਜੀਆ ਰਾਜ ਦੇ ਬਾਰਟੋ ‘ਚ ਰਹਿਣ ਵਾਲੇ 5 ਸਾਲਾ ਨੋਆ ਵੁੱਡਸ ਨੂੰ ਉਸ ਦੀ ਬਹਾਦਰੀ ਤੇ ਉੱਦਮ ਦੇ ਕਾਰਨ ਸ਼ੁੱਕਰਵਾਰ ਨੂੰ ਲਾਈਫਸੇਵਿੰਗ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇੱਥੇ ਹੀ ਬੱਸ ਨਹੀਂ ਇਸ ਦੇ ਨਾਲ ਹੀ ਉਸ ਬੱਚੇ ਦੇ ਸਨਮਾਨ ‘ਚ “ਨੋਆ ਵੁੱਡਸ ਡੇ” ਦਾ ਵੀ ਐਲਾਨ ਕੀਤਾ ਗਿਆ। ਦੱਸਣਯੋਗ ਹੈ ਕਿ ਅਮਰੀਕਾ ‘ਚ ਲਾਈਫਸੇਵਿੰਗ ਐਵਾਰਡ ਸਰਬੋਤਮ ਪੇਸ਼ੇਵਰ ਫਾਇਰ-ਫਾਇਟਰ ਲਈ ਦਿੱਤਾ ਜਾਂਦਾ ਹੈ।

https://www.facebook.com/bartowcountyfiredepartment/videos/494955087879808/

ਦਰਅਸਲ ਬੀਤੇ ਐਤਵਾਰ  ਨੋਆ ਵੁੱਡਸ ਦੇ ਬਾਰਟੋ ‘ਚ ਸਥਿਤ ਇੱਕ ਘਰ ‘ਚ ਅੱਗ ਲੱਗਣ ਕਾਰਨ ਹਾਦਸਾ ਵਾਪਰ ਗਿਆ ਸੀ। ਇਸ ਦੌਰਾਨ ਨੋਆ ਨੇ ਬੜੀ ਬਹਾਦਰੀ ਨਾਲ ਆਪਣੀ 2 ਸਾਲਾ ਭੈਣ ਨੂੰ ਖਿੜਕੀ ਤੋਂ ਬਾਹਰ ਕੱਢ ਲਿਆ ਤੇ ਘਰ ‘ਚ ਮੌਜੂਦ ਆਪਣੇ ਕੁੱਤੇ ਦੀ ਜਾਨ ਬਚਾਈ। ਨੋਆ ਨੇ ਬੜੀ ਫੁਰਤੀ ਨਾਲ ਅੱਗ ਦੀ ਘਟਨਾ ਦੀ ਜਾਣਕਾਰੀ ਆਪਣੇ ਚਾਚਾ ਤੇ ਹੋਰ 7 ਮੈਂਬਰਾਂ ਨੂੰ ਦਿੱਤੀ।

ਬਾਰਟੋ ਕਾਉਂਟੀ ਫਾਇਰਫਾਈਟਰ ਵਿਭਾਗ ਨੇ ਆਪਣੇ ਫੇਸਬੁੱਕ ਪੇਜ ‘ਤੇ ਨੋਆ ਦੀ ਬਹਾਦਰੀ ਨੂੰ ਸਾਂਝਾ ਕੀਤਾ ਹੈ। ਬਾਰਟੋ ਵਿਭਾਗ ਨੇ ਜਾਰਜੀਆ ਦੇ ਗਵਰਨਰ ਬ੍ਰਾਇਨ ਕੈਂਪ ਨੂੰ ਨੋਆ ਦੇ ਸਨਮਾਨ ‘ਚ ਪੱਤਰ ਪੜ੍ਹਨ ਲਈ ਅਪੀਲ ਕੀਤੀ ਸੀ। ਗਵਰਨਰ ਕੈਂਪ ਨੇ ਨੋਆ ਦੇ ਸਾਹਸ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਆਪਣਾ ਨਾਇਕ ਦੱਸਿਆ।

- Advertisement -

Share this Article
Leave a comment