ਦਿੱਲੀ ਜਾਣ ਲਈ ਕਿਸਾਨਾਂ ਨੇ ਕਿਵੇਂ ਦੀ ਖਿੱਚੀ ਹੈ ਤਿਆਰੀ, ਪੜ੍ਹੋ ਇੱਕ ਨਜ਼ਰ ‘ਚ ਸਾਰੀ ਜਾਣਕਾਰੀ

TeamGlobalPunjab
2 Min Read

ਚੰਡੀਗੜ੍ਹ: ਖੇਤੀ ਕਾਨੂੰਨ ਖ਼ਿਲਾਫ਼ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 26 ਅਤੇ 27 ਨਵੰਬਰ ਨੂੰ ਦਿੱਲੀ ਚਲੋ ਅੰਦੋਲਨ ਐਲਾਨਿਆ ਹੋਇਆ ਹੈ। ਜਿਸ ਨੂੰ ਦੇਖਦੇ ਹੋਏ ਪੰਜਾਬ ਦੀਆਂ ਜਥੇਬੰਦੀਆਂ ਨੇ ਤਿਆਰੀ ਖਿੱਚ ਲਈ ਹੈ। ਕਿਸਾਨ ਘਰ-ਘਰ ਜਾ ਕੇ ਸੁਨੇਹਾ ਦੇ ਰਹੇ ਹਨ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਕਿ ਦਿੱਲੀ ਚਲੋ ਅੰਦੋਲਨ ਤਹਿਤ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਣਗੇ। ਕਿਸਾਨਾਂ ਦੀ ਦਿੱਲੀ ਜਾਣ ਸਬੰਧੀ ਕਿਸ ਤਰ੍ਹਾਂ ਦੀ ਤਿਆਰੀ ਹੈ ਮਾਰਦੇ ਹਾਂ ਇੱਕ ਨਜ਼ਰ :

26 ਨਵੰਬਰ ਨੂੰ ਦਿੱਲੀ ਜਾਣ ਦੇ ਕੌਮੀ ਐਲਾਨ ਮੁਤਾਬਿਕ , ਇਸ ਅੰਦੋਲਨ ਵਿੱਚ ਜਾਣ ਵਾਲੇ ਜੱਥਿਆ ਲਈ ਤਿਆਰ ਸਾਧਨ ਅਤੇੇ ਲੋੜੀਂਦੇ ਸਮਾਨ ਨੂੰ ਧਿਆਨ ਵਿੱਚ ਰੱਖਦਿਆਂ,

(1)ਵਾਟਰ ਪਰੂਫ ਛੱਤ ਪਾ ਕੇ, ਬਣਾਈ ਹੋਵੇ।

(2) 12 ਵੋਲਟ ਦੀ ਐਲ,ਈ,ਡੀ, ਲਾਈਟ ਟਰਾਲੀ ਵਿੱਚ ਲਗਾਈ ਹੋਵੇ

- Advertisement -

(3 )ਪਾਣੀ ਵਾਲਾ ਕੈਂਪਰ ਟਰਾਲੀ ਵਿੱਚ ਰੱਖਿਆ ਹੋਵੇ।

(4) ਆਪੋ ਆਪਣੇ ਬਰਤਨ।

(5) 4/5 ਪਹਿਨਣ ਵਾਲੇ ਗਰਮ ਕੱਪੜੇ।

(6) ਕੋਲਗੇਟ, ਬੁਰਸ਼, ਸਾਬਣ, ਤੇਲ , ਤੌਲੀਆ, ਕਛਿਹਰਾ।

(7) ਰਜਾਈ, ਤਲਾਈ, ਕੰਬਲ।

- Advertisement -

(8) ਆਟਾ, ਦਾਲ , ਖੰਡ, ਪੱਤੀ,  ਮਿਰਚ ,ਮਸਾਲੇ ਲੂਣ, ਰਿਫਾਈਡ ,ਗੰਡੇ,, ਅਚਾਰ ਦੇ ਡੱਬੇ ।

(9) ਪਤੀਲੇ ਵੱਡੇ,ਕੜਛੀ,ਕਰਦਾ,ਪ੍ਰਾਂਤ, ਬਾਲਟੀਆਂ, ਡੌਰੀਆਂ, ਡੋਹਲਣੀ, ਚਾਅ ਪੌਣੀ, ਕੌਲੀ, ਗਲਾਸ,।

(10) ਆਮ ਜਰੂਰਤ ਦੀਆਂ ਦਵਾਈਆਂ।

(11) ਕੁੱਝ ਮੋਟਰਸਾਈਕਲ ਮੁਸੀਬਤ ਵੇਲੇ ਕਿਤੇ ਜਾਣ ਨੂੰ ਟਰਾਲੀ ਵਿੱਚ ਰੱਖ ਕੇ ਖੜਿਆ ਜਾਵੇ।

(12) ਇੱਕ ਫੋਲਡਿੰਗ ਮੰਜਾ।

(13) ਝੰਡਾ, ਬੈਜ, ਹਰੇਕ ਕੋਲ ਹੋਣਾ ਜ਼ਰੂਰੀ, ਟਰਾਲੀ ਟਰੈਕਟਰ ਵਾਲਾ ਵੀਰ ਝੰਡਾ ਬੰਨ ਕੇ ਜਾਵੇ।

(14) ਟ੍ਰੈਕਟਰ ਛੱਤਰੀ  ਵਾਲ਼ੇ ਹੀ ਹੋਣ , ਡਰਾਇਵਰ ,ਟਰੈਕਟਰ ਦੀ ਬਰੇਕ, ਰੇਡੀਏਟਰ,ਇੰਜਣ ਆਇਲ, ਟਾਇਰ ਆਦਿ ਚੈੱਕ ਕਰਾ ਕੇ ਜਾਣ।

(15) ਇੱਕ ਟਰਾਲੀ ਤੇ 2 ਡਰਾਇਵਰ ਹੋਣੇ ਜਰੂਰੀ,ਮੈਡੀਕਲੀ ਫਿੱਟ , ਨਸ਼ੇ ਤੋਂ ਪਰਹੇਜ਼ ਕਰਨ ਵਾਲੇ ਹੀ ਹੋਣ,।

(16) ਬਰਸਾਤੀ ਕੋਟ, ਜਾਂ ਛਤਰੀ ਹੋਵੇ ਤਾਂ ਨਾਲ ਲੈ ਲਏ ਜਾਣ।

ਉਪਰੋਕਤ ਗੱਲਾਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਚਲੋ ਅੰਦੋਲਨ ਲਈ ਕਹੀਆਂ ਗਈਆਂ ਹਨ।

Share this Article
Leave a comment