5 ਅਣਵਿਆਹੇ ਜੋੜਿਆਂ ਨੂੰ ਮਿਲੀ ਪਿਆਰ ਕਰਨ ਦੀ ਸਜ਼ਾ, ਜਨਤਕ ਤੌਰ ‘ਤੇ ਮਾਰੇ ਗਏ ਕੋੜੇ

Prabhjot Kaur
2 Min Read

ਵਿਆਹ ਤੋਂ ਪਹਿਲਾ ਸਬੰਧ ਬਣਾਉਣ ‘ਤੇ ਇੰਡੋਨੇਸ਼ੀਆ ‘ਚ 5 ਅਣਵਿਆਹੇ ਜੋੜਿਆਂ ਨੂੰ ਜਨਤਕ ਤੌਰ ‘ਤੇ ਸਜ਼ਾ ਦਿੱਤੀ ਗਈ ਹੈ। ਮਾਮਲਾ ਇੰਡੋਨੇਸ਼ੀਆ ਦੇ ਬਾਂਦਾ ਆਚੇਹ ਦਾ ਹੈ। ਇਨ੍ਹਾਂ ਵਿੱਚੋ ਕੁਝ ਜੋੜਿਆਂ ਨੂੰ ਹੋਟਲ ‘ਚੋਂ ਛਾਪੇਮਾਰੀ ਦੌਰਾਨ ਹਿਰਾਸਤ ‘ਚ ਲਿਆ ਗਿਆ ਤੇ  ਕੁਝ ਇੱਕ-ਦੂਜੇ ਨਾਲ ਖ਼ੁਸ਼ੀ-ਖ਼ੁਸ਼ੀ ਹੱਥਾਂ ‘ਚ ਹੱਥ ਪਾ ਕੇ ਘੁੰਮਦਿਆਂ ਨੂੰ ਫੜਿਆ ਗਿਆ।

ਇਨ੍ਹਾਂ ਜੋੜਿਆਂ ਨੂੰ ਭਰੀ ਭੀੜ ‘ਚ ਬੇਰਹਿਮੀ ਨਾਲ ਕੋੜੇ ਮਾਰੇ ਗਏ ਜਿਸ ਤੋਂ ਬਾਅਦ ਕਈ ਲੜਕੀਆਂ ਦਰਦ ਕਾਰਨ ਚਲ ਵੀ ਨਹੀਂ ਪਾ ਰਹੀਆਂ ਸਨ।

ਜੁਆ ਖੇਡਣ ਤੇ ਸ਼ਰਾਬ ਪੀਣ ‘ਤੇ ਹੈ ਪਬੰਧੀ
ਸੁਮਾਟਰਾ ਆਈਲੈਂਡ ‘ਚ ਸ਼ਰਾਬ ਪੀਣਾ, ਜੂਆ ਖੇਡਣ ਅਤੇ ਸਮਲਿੰਗੀ ਸਬੰਧ ਬਣਾਉਣਾ ਵੀ ਅਪਰਾਧ ਮੰਨਿਆ ਜਾਂਦਾ ਹੈ ਜਿਸ ਤਹਿਤ ਹਿੰਸਾ ਤੇ ਕਤਲ ਹੋਣਾ ਆਮ ਜਿਹੀ ਗੱਲ ਹੈ। ਇਹ ਸੰਸਾਰ ਦਾ ਸਭ ਤੋ ਵੱਡਾ ਬਹੁਗਿਣਤੀ ਦੇਸ਼ ਹੈ ਜੋ ਇਸਲਾਮਿਕ ਕਾਨੂੰਨ ਨੂੰ ਲਾਗੂ ਕਰਦਾ ਹੈ।

ਇੱਥੇ ਵੀਰਵਾਰ ਨੂੰ ਕਈ ਮਹੀਨਿਆਂ ਦੀ ਕੈਦ ਦੀ ਸਜ਼ਾ ਕੱਟ ਰਹੇ ਪੰਜ ਮੁਲਜ਼ਮਾਂ ਨੂੰ ਇੱਕ ਮਸਜ਼ਿਦ ਦੇ ਬਾਹਰ ਗੋਲ਼ੀ ਮਾਰ ਦਿੱਤੀ ਗਈ। ਧਾਰਮਿਕ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਹੱਥ ਫੜ ਕੇ ਅਤੇ ਕੁਝ ਨੂੰ ਸੈਕਸ ਕਰਦਿਆਂ ਫੜ ਲਿਆ ਸੀ। ਸ਼ਿਆ ਅਫ਼ਸਰ ਨੇ ਅਜਿਹਾ ਹਜ਼ਾਰਾਂ ਲੋਕਾਂ ਸਾਹਮਣੇ ਕੀਤਾ ਜਿਨ੍ਹਾਂ ‘ਚ ਬੱਚੇ ਵੀ ਸ਼ਾਮਲ ਸੀ ਤਾਂ ਜੋ ਉਹ ਇਸ ਸਜ਼ਾ ਤੋਂ ਕੁਝ ਨਸੀਹਤ ਲੈਣ।

ਪਿਛਲੇ ਸਾਲ 12 ਲੋਕਾਂ ਨੂੰ ਇਥੋਂ ਦੇ ਇੱਕ ਹੋਟਲ ‘ਤੇ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਚਾਰ ਲੋਕਾਂ ਨੂੰ 7 – 7 ਕੋੜੇ ਮਾਰੇ ਗਏ। ਇਨ੍ਹਾਂ ‘ਤੇ ਇੱਕ ਦੂਜੇ ਨਾਲ ਸਬੰਧ ਬਣਾਉਣ ਦਾ ਦੋਸ਼ ਸੀ। ਇਸ ਤੋਂ ਇਲਾਵਾ ਕੁਝ ਹੋ ਲੋਕਾਂ ਨੂੰ ਵੀ 17 ਤੋਂ 25 ਕੋੜੇ ਮਾਰੇ ਗਏ ਜਿਨ੍ਹਾਂ ‘ਤੇ ਵਿਆਹ ਤੋਂ ਪਹਿਲਾਂ ਸਬੰਧ ਬਣਾਉਣ ਦਾ ਦੋਸ਼ ਸੀ।
unmarried couples whipped publicly
ਇਸ ਬਾਰੇ ਧਾਰਮਿਕ ਅਫ਼ਸਰ ਸਫਰੀਦੀ ਨੇ ਕਿਹਾ, “ਅਸੀਂ ਉਮੀਦ ਕਰਦੇ ਹਾਂ ਕਿ ਭਵਿੱਖ ‘ਚ ਇਸ ਤਰ੍ਹਾਂ ਦਾ ਕੇਸ ਨਾ ਹੋਣ- ਇਸ ਬੇਹੱਦ ਸ਼ਰਮਨਾਕ ਹਨ।” ਇਸ ਦੇ ਨਾਲ ਹੀ ਦੱਸ ਦਈਏ ਕਿ ਦਸੰਬਰ ‘ਚ ਦੋ ਆਦਮੀਆਂ ਨੂੰ ਨਾਬਾਲਿਗ ਕੁੜੀਆਂ ਨਾਲ ਸੈਕਸ ਕਰਨ ਦੇ ਜ਼ੁਰਮ ‘ਚ 100 ਕੋੜਿਆਂ ਦੀ ਸਜ਼ਾ ਮਿਲੀ ਸੀ।
unmarried couples whipped publicly

Share this Article
Leave a comment