ਕੈਨੇਡਾ ‘ਚ ਪੁੱਤ ਨੇ ਕੀਤਾ ਪਿਓ ਦਾ ਕਤਲ, ਪੁਲਿਸ ਵੱਲੋਂ ਸੁਖਰਾਜ ਚੀਮਾ ਦੀ ਭਾਲ ਜਾਰੀ

Rajneet Kaur
1 Min Read

ਓਟਾਵਾ : ਕੈਨੇਡਾ ‘ਚ 22 ਸਾਲਾਂ ਪੁੱਤ ਤੇ ਪਿਤਾ ਦੀ ਆਪਸ ‘ਚ ਬਹਿਸ ਦੌਰਾਨ ਪੁੱਤ ਨੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿਤਾ ਹੈ। ਦਰਅਸਲ ਕਿਸੇ ਗੱਲ ਨੂੰ ਲੈ ਕੇ ਪਿਓ-ਪੁੱਤ ਵਿਚਕਾਰ ਬਹਿਸ ਹੋਈ ਸੀ ਜਿਸ ਤੋਂ ਬਾਅਦ ਪੁੱਤ ਨੇ ਪਿਤਾ ਦਾ ਕਤਲ ਕਰ ਦਿੱਤਾ ।  ਦੋਸ਼ੀ ਸੁਖਰਾਜ ਚੀਮਾ ਮੌਕੇ ਤੇ ਫਰਾਰ ਹੋ ਗਿਆ।

ਸੂਚਨਾ ਮਿਲਣ ‘ਤੇ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚੀਆ ਤੇ ਪਿਤਾ ਘਰ ‘ਚ ਗੰਭੀਰ ਜ਼ਖਮੀ ਪਿਆ ਸੀ। ਜਦੋਂ ਪਿਤਾ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਤਾਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਫਰਾਰ ਹੋਏ ਮੁਲਜ਼ਮ ਸੁਖਰਾਜ ਚੀਮਾ ਦੀ ਭਾਲ ਜਾਰੀ ਹੈ ।  ਪਿਤਾ ਦੀ ਪਛਾਣ ਬਾਰੇ ਅਜੇ ਤੱਕ ਕੁੱਝ ਪਤਾ ਲੱਗਿਆ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment