ਟੋਰਾਂਟੋ: ਟੋਰਾਂਟੋ ਦੇ ਸਕਾਰਬ੍ਰੇਅ ਇਲਾਕੇ ‘ਚ ਇੱਕ ਭਾਰਤੀ ਮੂਲ ਦੇ 50 ਸਾਲਾ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਪੁਲਿਸ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਐਮਰਜੰਸੀ ਸਰਵਿਸਿਜ਼ ਨੂੰ ਬਿਮਲੀ ਰੋਡ ਅਤੇ ਮੈਕਨਿਕੋਲ ਐਵੇਨਿਊ ਨੇੜੇ ਜੇਮਜ਼ ਪਾਰਕ ਸਕੁਏਅਰ ਦੇ ਇਕ ਮਕਾਨ ਵਿਚ ਬੁਲਾਇਆ ਗਿਆ ਸੀ, ਜਿਥੇ 50 ਸਾਲਾ ਦੇ ਅਨੁਰਾਗ ਅਤੇ 46 ਸਾਲ ਦੀ ਡੇਜ਼ੀ ਸਹਿਗਲ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋਈਆਂ।
ਪੁਲਿਸ ਨੂੰ ਡੇਜ਼ੀ ਸਹਿਗਲ ਦੀ ਮ੍ਰਿਤਕ ਦੇਹ ਘਰ ਦੇ ਹਾਲਵੇਅ ‘ਚ ਮਿਲੀ ਜਦਕਿ ਅਨੁਰਾਗ ਦੀ ਲਾਸ਼ ਬੇਸਮੈਂਟ ਵਿਚ ਪਈ ਸੀ। ਉਥੇ ਹੀ ਪੋਸਟਮਾਰਟਮ ਦੀ ਰਿਪੋਰਟ ‘ਚ ਪਾਇਆ ਗਿਆ ਡੇਜ਼ੀ ਦੀ ਗਰਦਨ ‘ਤੇ ਲਗਾਤਾਰ ਵਾਰ ਕੀਤੇ ਗਏ ਸਨ, ਜਿਸ ਕਾਰਨ ਉਸਦੀ ਮੌਤ ਹੋ ਗਈ।
ਡੇਜ਼ੀ ਸਹਿਗਲ ਦੇ ਕਤਲ ਦੀ ਹੋਮੀਸਾਈਡ ਦਸਤੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਕਤਲ ਤੋਂ ਬਾਅਦ ਖੁਦਕੁਸ਼ੀ ਦੇ ਮਾਮਲੇ ‘ਚ ਕਿਸੇ ਸ਼ੱਕੀ ਦੀ ਭਾਲ ਨਹੀਂ ਕੀਤੀ ਜਾ ਰਹੀ ਪਰ ਫਿਰ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ 416 808-7400 ‘ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੋਪਰਜ਼ ਨਾਲ 416-222 8477 ’ਤੇ ਕਾਲ ਕੀਤੀ ਜਾ ਸਕਦੀ ਹੈ।
0524 17:15 Homicide #24/2021, 25 James Park Square, Daisy Sehgal, 46 https://t.co/1NiE8GEUKe
— Toronto Police (@TorontoPolice) May 24, 2021