ਟੋਰਾਂਟੋ : ਕੈਨੇਡਾ ਦੇ ਸੂਬੇ ਓਂਟਾਰੀਓ ਵਿੱਚ ਕੋਰੋਨਾ ਵਾਇਰਸ ਕਾਰਨ ਲਗਾਈਆਂ ਪਾਬੰਧੀਆਂ ‘ਚ ਕਈ ਮਹੀਨਿਆਂ ਬਾਅਦ ਢਿੱਲ ਦਿੱਤੀ ਗਈ ਹੈ। ਜਿਸ ਤੋਂ ਬਾਅਦ ਓਂਟਾਰੀਓ ਵਿੱਚ ਕੁੱਝ ਸਟੋਰਜ਼ ਤੇ ਰੈਸਟੋਰੈਂਟਸ ਖੋਲ੍ਹੇ ਗਏ।
ਪਿਛਲੇ ਸਾਲ ਤੋਂ ਜਿਹੜੇ ਓਪਨ ਰੈਸਟੋਰੈਂਟ ਖਾਲੀ ਪਏ ਸਨ ਉਹ ਲੋਕਾਂ ਨਾਲ ਭਰ ਗਏ। ਸਟੋਰਜ਼ ਉੱਤੇ ਵੀ ਸਮਾਨ ਖਰੀਦਣ ਲਈ ਲੋਕਾਂ ਦੀ ਭੀੜ ਲੱਗ ਗਈ। ਓਂਟਾਰੀਓ ਵਿੱਚ ਹਟਾਈਆਂ ਗਈਆਂ ਕੁੱਝ ਪਾਬੰਦੀਆਂ ਦੇ ਤਹਿਤ ਹੁਣ ਚਾਰ ਲੋਕ ਇੱਕ ਟੇਬਲ ਉੱਤੇ ਬੈਠ ਸਕਦੇ ਹਨ ਜਾਂ ਆਊਟਡੋਰ ਪੈਟੀਓਜ਼ ਉੱਤੇ ਸਾਰਾ ਪਰਿਵਾਰ ਇੱਕਠਿਆਂ ਖਾਣਾ ਖਾ ਸਕਦਾ ਹੈ।
ਇਸ ਤੋਂ ਇਲਾਵਾ 15 ਫੀਸਦੀ ਸਮਰੱਥਾ ਨਾਲ ਗੈਰ ਜ਼ਰੂਰੀ ਰੀਟੇਲਰਜ਼ ਨੂੰ ਵੀ ਆਪਰੇਟ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ।
ਸ਼ੁੱਕਰਵਾਰ ਨੂੰ ਕੋਵਿਡ-19 ਵਾਇਰਸ ਕਾਰਨ ਪ੍ਰੋਵਿੰਸ ਵਿੱਚ 574 ਮਾਮਲੇ ਰਿਕਾਰਡ ਕੀਤੇ ਗਏ ਤੇ ਇਸ ਦੌਰਾਨ ਚਾਰ ਮੌਤਾਂ ਦਰਜ ਕੀਤੀਆਂ ਗਈਆਂ।