ਭਾਰਤ ਵਿੱਚ ਸੋਨੇ ਦੀ ਦਰਾਮਦ ਵਿਚ 30 % ਗਿਰਾਵਟ ,ਚਾਂਦੀ ਦਾ ਜਾਣੋ ਕੀ ਹੈ ਭਾਅ

Global Team
2 Min Read

ਨਵੀਂ ਦਿੱਲੀ : ਹਰ ਥਾਂ ਤੇ ਲੋਕਾਂ ਨੂੰ ਗਹਿਣੇ ਪਾਉਣੇ ਪਸੰਦ ਹਨ। ਪਰ ਜਦੋਂ ਸੋਨੇ ਚਾਂਦੀ ਦਾ ਰੇਟ ਵੱਧ ਹੋ ਜਾਂਦੇ ਹਨ ਤਾਂ ਸੁੰਦਰਤਾ ਵਿਚ ਵੀ ਗਿਰਾਵਟ ਆ ਜਾਂਦੀ ਹੈ। ਭਾਰਤ ਦੀ ਸੋਨੇ ਦੀ ਦਰਾਮਦ ਅਪ੍ਰੈਲ-ਫਰਵਰੀ 2023 ਦਰਮਿਆਨ 30 ਫ਼ੀਸਦੀ ਘਟ ਕੇ 31.8 ਅਰਬ ਡਾਲਰ ‘ਤੇ ਆ ਗਈ ਹੈ। ਸੋਨੇ ਦੀ ਦਰਾਮਦ ‘ਚ ਕਮੀ ਅਜਿਹੇ ਸਮੇਂ ‘ਚ ਆਈ ਹੈ ਜਦੋਂ ਸਰਕਾਰ ਨੇ ਪਿਛਲੇ ਸਾਲ ਪੀਲੀ ਧਾਤੂ ‘ਤੇ ਕਸਟਮ ਡਿਊਟੀ ਵਧਾ ਦਿੱਤੀ ਸੀ।
ਚਾਂਦੀ ਦੀ ਦਰਾਮਦ 66 ਫੀਸਦੀ ਵਧੀ
ਸੋਨੇ ਦੀ ਦਰਾਮਦ ‘ਚ ਕਮੀ ਹੋ ਸਕਦੀ ਹੈ ਪਰ ਅਪ੍ਰੈਲ-ਫਰਵਰੀ 2023 ਦੌਰਾਨ ਚਾਂਦੀ ਦੀ ਦਰਾਮਦ ‘ਚ 66 ਫੀਸਦੀ ਦਾ ਵਾਧਾ ਹੋਇਆ ਹੈ। ਕੇਂਦਰ ਸਰਕਾਰ ਨੇ ਚਾਲੂ ਖਾਤੇ ਦੇ ਘਾਟੇ ਨੂੰ ਘੱਟ ਕਰਨ ਲਈ ਸੋਨੇ ‘ਤੇ ਦਰਾਮਦ ਡਿਊਟੀ ਪਿਛਲੇ ਸਾਲ 10.75 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਸੀ।
ਸੋਨੇ ‘ਤੇ ਕਸਟਮ ਡਿਊਟੀ
ਸਰਕਾਰ ਵੱਲੋਂ ਸੋਨੇ ‘ਤੇ ਕਸਟਮ ਡਿਊਟੀ ਵਧਾਉਣਾ, ਵਪਾਰ ਘਾਟੇ ਦਾ ਮੁੱਖ ਕਾਰਨ ਸੀ ਪਰ ਸੋਨੇ ਦੀ ਦਰਾਮਦ ਘਟਣ ਕਾਰਨ ਇਸ ਨੂੰ ਕੋਈ ਖ਼ਾਸ ਸਮਰਥਨ ਮਿਲਦਾ ਨਜ਼ਰ ਨਹੀਂ ਆ ਰਿਹਾ। ਅਪ੍ਰੈਲ-ਫਰਵਰੀ 2023 ਦਰਮਿਆਨ ਵਪਾਰ ਘਾਟਾ $247.52 ਬਿਲੀਅਨ ਤੱਕ ਪਹੁੰਚਣ ਦਾ ਅਨੁਮਾਨ ਹੈ, ਜੋ ਇੱਕ ਸਾਲ ਪਹਿਲਾਂ $172.53 ਬਿਲੀਅਨ ਸੀ।
ਭਾਰਤ ਦੁਨੀਆ ਦਾ ਸਭ ਤੋਂ ਵੱਡਾ ਸੋਨਾ ਦਰਾਮਦਕਾਰ ਹੈ। ਦੇਸ਼ ਵਿੱਚ ਹਰ ਸਾਲ ਕਰੀਬ 800 ਤੋਂ 900 ਟਨ ਸੋਨਾ ਆਯਾਤ ਕੀਤਾ ਜਾਂਦਾ ਹੈ। ਇਸ ਸੋਨੇ ਦੀ ਜ਼ਿਆਦਾਤਰ ਵਰਤੋਂ ਗਹਿਣੇ ਬਣਾਉਣ ਲਈ ਕੀਤੀ ਜਾਂਦੀ ਹੈ। ਪਿਛਲੇ ਵਿੱਤੀ ਸਾਲ ‘ਚ ਅਪ੍ਰੈਲ ਤੋਂ ਫਰਵਰੀ ਤੱਕ ਗਹਿਣਿਆਂ ਦੀ ਬਰਾਮਦ ‘ਚ 0.3 ਫੀਸਦੀ ਦੀ ਗਿਰਾਵਟ ਆਈ ਅਤੇ ਇਹ 35.2 ਅਰਬ ਡਾਲਰ ‘ਤੇ ਰਹੀ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

Share this Article
Leave a comment