ਸਰੀ ‘ਚ ਕਾਰ ਦਰਖਤ ਨਾਲ ਟਕਰਾਉਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ

TeamGlobalPunjab
1 Min Read

ਸਰੀ : ਸਰੀ ਦੇ ਫ੍ਰੇਜਰ ਹਾਈਟ ਇਲਾਕੇ ਵਿੱਚ ਕਾਰ ਦਰਖਤ ਨਾਲ ਟਕਰਾਉਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ।

ਪੁਲਿਸ  ਮੁਤਾਬਿਕ ਸ਼ਨੀਵਾਰ ਸਵੇਰੇ 2:45 ਵਜੇ 104 ਐਵਨਿਊ ਦੇ 16000 ਬਲਾਕ ਤੇ ਇਹ ਹਾਦਸਾ ਵਾਪਰਿਆ । ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਤਿੰਨੇ ਨੌਜਵਾਨਾਂ ਦੀ  ਹਾਦਸੇ ਵਾਲੀ ਥਾਂ ਤੇ ਹੀ ਮੌਤ ਹੋ ਗਈ।  ਮਰਨ ਵਾਲੇ ਨੌਜਵਾਨਾਂ ਵਿਚੋਂ ਦੋ ਦੀ ਉਮਰ 16 ਸਾਲ ਅਤੇ ਇੱਕ ਦੀ 17 ਸਾਲ ਸੀ। ਇਹਨਾਂ ਲੜਕਿਆਂ ਦੀ ਪਛਾਣ ਪਾਰਕਰ ਮੈਗਨੂਸਨ, ਰੋਨਿਨ ਸ਼ਰਮਾ ਅਤੇ ਕੈਲਬ ਰੀਮਰ ਵਜੋ ਹੋਈ ਹੈ। ਇਹ ਲੜਕੇ ਡੈਲਟਾ ਹਾਕੀ ਅਕੈਡਮੀ ਨਾਲ ਸਬੰਧਿਤ ਸਨ।

ਪੁਲਿਸ ਦੇ  ਅਨੁਸਾਰ ਅਜੇ ਤੱਕ ਇਸ ਘਟਨਾ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪਰ ਇਸ ਸੰਬੰਧੀ ਜਾਂਚ ਜਾਰੀ ਹੈ। ਇਹਨਾਂ ਉਭਰਦੇ ਖਿਡਾਰੀਆਂ ਦੀ ਇਸ ਦਰਦਨਾਕ ਮੌਤ ਕਾਰਨ ਜਿਥੇ ਖੇਡ ਜਗਤ ਵਿੱਚ ਸੋਗ ਦੀ ਲਹਿਰ ਹੈ।

- Advertisement -

Share this Article
Leave a comment