ਅੰਮ੍ਰਿਤਸਰ ਤੋਂ ਦੁਬਈ ਜਾ ਰਹੇ ਵਿਅਕਤੀ ਦੇ ਪਾਸਪੋਰਟ ‘ਤੇ ਲੱਗੀ ਮੋਹਰ ਜਾਅਲੀ ,ਕੀਤਾ ਗ੍ਰਿਫ਼ਤਾਰ

navdeep kaur
2 Min Read

ਅੰਮ੍ਰਿਤਸਰ : ਏਅਰ ਇੰਡੀਆ ਐਕਸਪ੍ਰੈਸ ਏਅਰ ਲਾਈਨ ਰਾਹੀਂ ਅੰਮ੍ਰਿਤਸਰ ਤੋਂ ਦੁਬਈ ਜਾ ਰਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਠਾਨਕੋਟ ਦੇ ਸਰਨਾ ਪਿੰਡ ਦੇ ਰਹਿਣ ਵਾਲੇ ਨਿਖਿਲ ਅਗਰਵਾਲ ਦੇ ਪਾਸਪੋਰਟ ‘ਤੇ ਜਾਅਲੀ ਰੂਸੀ ਵੀਜ਼ਾ ਸਟੈਂਪ ਮਿਲਿਆ ਹੈ। ਮੁਲਜ਼ਮ ਹੁਣ ਟੂਰਿਸਟ ਵੀਜ਼ੇ ’ਤੇ ਦੁਬਈ ਜਾ ਰਿਹਾ ਸੀ। ਅੰਮ੍ਰਿਤਸਰ ਏਅਰਪੋਰਟ ‘ਤੇ ਤਾਇਨਾਤ ਇਮੀਗ੍ਰੇਸ਼ਨ ਅਫ਼ਸਰ ਨਰੇਸ਼ ਦੀ ਸ਼ਿਕਾਇਤ ‘ਤੇ ਮੁਲਜ਼ਮ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਪਲਵਿੰਦਰ ਸਿੰਘ ਨੇ ਦਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਗਿਆ ਹੈ।

ਪੁਲਿਸ ਅਨੁਸਾਰ ਨਿਖਿਲ ਅਗਰਵਾਲ ਦੇ ਪਾਸਪੋਰਟ ’ਤੇ ਪਠਾਨਕੋਟ ਦੇ ਸਰਨਾ ਪਿੰਡ ਵਿਚ ਕਰਤਾਰ ਪੈਲੇਸ ਨੇੜੇ ਜਾਅਲੀ ਰੂਸੀ ਵੀਜ਼ਾ ਲੱਗਾ ਹੋਇਆ ਸੀ। ਹੁਣ ਉਹ ਟੂਰਿਸਟ ਵੀਜੇ ‘ਤੇ ਏਅਰ ਇੰਡੀਆ ਐਕਸਪ੍ਰੈਸ IX-191 ਰਾਹੀਂ ਦੁਬਈ ਜਾ ਰਿਹਾ ਸੀ। ਇਮੀਗ੍ਰੇਸ਼ਨ ਅਧਿਕਾਰੀ ਨਰੇਸ਼ ਨੇ ਜਾਂਚ ਦੌਰਾਨ ਪਾਇਆ ਕਿ ਉਸ ਦੇ ਪਾਸਪੋਰਟ ‘ਤੇ ਰੂਸ ਦਾ ਜਾਅਲੀ ਵੀਜ਼ਾ ਸਟੈਂਪ ਲਗਾ ਹੋਇਆ ਸੀ। ਇਸ ’ਤੇ ਉਸ ਨੂੰ ਹਿਰਾਸਤ ਵਿਚ ਲੈ ਕੇ ਪੁਲੀਸ ਹਵਾਲੇ ਕਰ ਦਿਤਾ ਗਿਆ।

ਜਾਂਚ ਅਧਿਕਾਰੀ ਪਲਵਿੰਦਰ ਸਿੰਘ ਨੇ ਦਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਨੇ ਸਾਲ 2021 ਦੌਰਾਨ ਰੂਸ ਦਾ ਟੂਰਿਸਟ ਵੀਜ਼ਾ ਲਿਆ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਇਹ ਫ਼ਰਜ਼ੀ ਹੈ ਤਾਂ ਉਸ ਨੇ ਰੂਸ ਜਾਣ ਦਾ ਵਿਚਾਰ ਛੱਡ ਦਿਤਾ। ਪਰ ਉਨ੍ਹਾਂ ਇਸ ਬਾਰੇ ਸਬੰਧਤ ਵਿਭਾਗ ਨੂੰ ਸੂਚਿਤ ਵੀ ਨਹੀਂ ਕੀਤਾ। ਹੁਣ ਉਹ ਦੁਬਈ ਜਾ ਰਿਹਾ ਸੀ ਜਦੋਂ ਇਹ ਖੁਲਾਸਾ ਹੋਇਆ।

Share this Article
Leave a comment