ਸੁਸ਼ਾਂਤ ਖੁਦਕੁਸ਼ੀ ਮਾਮਲਾ : NCB ਨੇ ਸੈਮੁਅਲ ਮਿਰਾਂਡਾ ਨੂੰ ਲਿਆ ਹਿਰਾਸਤ ‘ਚ

TeamGlobalPunjab
1 Min Read

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ‘ਚ ਸੀ. ਬੀ. ਆਈ. ਜਾਂਚ ਦਾ ਅੱਜ 15ਵਾਂ ਦਿਨ ਹੈ। ਡਰੱਗ ਐਂਗਲ ਦੀ ਜਾਂਚ ਕਰ ਰਹੀ ਐੱਨ. ਸੀ. ਬੀ. ਨੇ ਸੈਮੁਅਲ ਮਿਰਾਂਡਾ ਨੂੰ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਰਿਹਾਸਤ ‘ਚ  ਲੈ ਲਿਆ ਹੈ।

ਦੂਜੇ ਪਾਸੇ ਅੱਜ ਸਵੇੇਰੇ 6.30 ਵਜੇ ਐੇੱਨ.ਸੀ.ਬੀ. ਦੀ ਟੀਮ ਨੇ ਰੀਆ ਚੱਕਰਵਰਤੀ ਦੇ ਘਰ ਛਾਪੇਮਾਰੀ ਕੀਤੀ। ਐੱਨ. ਸੀ. ਬੀ. ਦੀ ਟੀਮ ਇਥੇ ਮੋਬਾਇਲ, ਹਾਰਡ ਡਿਸਕ ਤੇ ਲੈਪਟਾਪ ਖੰਗਾਲ ਰਹੀ ਹੈ। ਇਸ ਤੋਂ ਇਲਾਵਾ ਮੁੰਬਈ ਪੁਲਸ ਤੇ ਸੀ. ਬੀ. ਆਈ. ਟੀਮ ਵੀ ਉਥੇ ਮੌਜੂਦ ਹੈ। ਸੀ. ਬੀ. ਆਈ. ਵੱਲੋਂ  ਰੀਆ ਦੇ ਭਰਾ ਸ਼ੌਵਿਕ ਨੂੰ ਵੀ ਸੰਮਨ ਭੇਜਿਆ ਗਿਆ ਹੈ। ਦੱਸ ਦਈਏ ਕਿ ਸੁਸ਼ਾਂਤ ਮਾਮਲੇ ‘ਚ ਅੱਜ ਐੱਨ. ਸੀ. ਬੀ. ਦੀ ਟੀਮ ਨੇ ਸਵੇਰੇ ਸੈਮੁਅਲ ਦੇ ਘਰ ਵੀ ਛਾਪੇਮਾਰੀ ਕੀਤੀ ਹੈ।

Share this Article
Leave a comment