ਕੈਨੇਡਾ ਵਿਖੇ ਨਸ਼ਾ ਤਸਕਰੀ ਦੇ ਮਾਮਲੇ ‘ਚ 22 ਗ੍ਰਿਫਤਾਰ, ਕਈ ਪੰਜਾਬੀ ਵੀ ਸ਼ਾਮਲ

TeamGlobalPunjab
2 Min Read

ਟੋਰਾਂਟੋ: ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ (OPP) ਨੇ ਕੋਕੀਨ ਤਸਕਰੀ ਦੇ ਮਾਮਲੇ ‘ਚ ਗਿਰੋਹਾਂ ਦਾ ਪਰਦਾਫਾਸ਼ ਕਰਦਿਆਂ 22 ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ‘ਚ ਕਈ ਪੰਜਾਬੀ ਵੀ ਸ਼ਾਮਲ ਹਨ, ਇਸ ਤੋਂ ਇਲਾਵਾ 17 ਸਾਲ ਦੇ ਸੁਖਜੀਤ ਧਾਲੀਵਾਲ ਨੂੰ ਪੁਲਿਸ ਹਾਲੇ ਤੱਕ ਗ੍ਰਿਫਤਾਰ ਨਹੀਂ ਕਰ ਸਕੀ।

ਡਿਟੈਕਟਿਵ ਇੰਸਪੈਕਟਰ ਜਿਮ ਵਾਕਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਪਿਛਲੇ ਸਾਲ ਮਾਰਚ ‘ਚ ਜਾਂਚ ਸ਼ੁਰੂ ਕੀਤੀ ਗਈ ਅਤੇ ਜਲਦੀ ਹੀ ਯਾਰਕ ਰੀਜਨਲ ਪੁਲਿਸ ਦੇ ਸਹਿਯੋਗ ਨਾਲ ਦੋ ਗਿਰੋਹਾਂ ਦੇ ਸਰਗਰਮ ਹੋਣ ਬਾਰੇ ਪਤਾ ਲੱਗਿਆ। ਇਨ੍ਹਾਂ ‘ਚੋਂ ਇੱਕ ਗਿਰੋਹ ਵਲੋਂ ਕੋਲੰਬੀਆ ਤੋਂ ਕੋਕੀਨ ਮੰਗਵਾਈ ਜਾਂਦੀ ਜਦਕਿ ਦੂਜਾ ਗਿਰੋਹ ਕੈਰੇਬੀਅਨ ਮੁਲਕਾਂ ਤੋਂ ਕੋਕੀਨ ਮੰਗਵਾਉਂਦਾ। ਇਸ ਤੋਂ ਬਾਅਦ ਕੁਝ ਕੋਕੀਨ ਅਮਰੀਕਾ ਭੇਜਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਇਕ ਗਿਰੋਹ ਦੇ ਮੈਂਬਰ ਵੱਲੋਂ ਜੀਟੀਏ ‘ਚ 15 ਲੱਖ ਡਾਲਰ ਦਾ ਘਰ ਖਰੀਦਿਆ ਗਿਆ ਜਿਸ ਤੋਂ ਬਾਅਦ ਪੁਲਿਸ ਨੇ 22 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਮੁਤਾਬਕ ਜੀਟੀਏ ‘ਚ 40 ਤੋਂ ਵੱਧ ਥਾਵਾਂ ‘ਤੇ ਛਾਪੇ ਮਾਰੇ ਗਏ ਅਤੇ ਇਸ ਮਾਮਲੇ ‘ਚ RCMP ਤੇ CBSA ਦੇ ਸਹਿਯੋਗ ਨਾਲ 86 ਕਿਲੋ ਕੋਕੀਨ ਬਰਾਮਦ ਕੀਤੀ ਗਈ। ਕਈ ਹੋਰ ਨਸ਼ੀਲੇ ਪਦਾਰਥਾਂ ਸਣੇ ਕੁਲ 10 ਲੱਖ ਡਾਲਰ ਦੇ ਡਰੱਗ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ 7 ਗੱਡੀਆਂ, ਇਕ ਪਸਤੌਲ, 4 ਲੱਖ ਡਾਲਰ ਨਕਦ ਅਤੇ ਕ੍ਰਿਪਟੋਕਰੰਸੀ ਵੀ ਬਰਾਮਦ ਕੀਤੀ। ਪੁਲਿਸ ਵਲੋਂ ਸ਼ੱਕੀਆਂ ਖਿਲਾਫ ਕੁੱਲ 139 ਦੋਸ਼ ਆਇਦ ਕੀਤੇ ਗਏ ਹਨ।

- Advertisement -
Share this Article
Leave a comment