ਓਂਟਾਰੀਓ ‘ਚ ਲਗਾਤਾਰ ਚੌਥੇ ਦਿਨ 200 ਤੋਂ ਵੱਧ ਨਵੇਂ ਕੋਵਿਡ ਕੇਸ ਕੀਤੇ ਰਿਪੋਰਟ

TeamGlobalPunjab
2 Min Read

ਟੋਰਾਂਟੋ : ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਓਂਟਾਰੀਓ ਵਿੱਚ ਐਤਵਾਰ ਨੂੰ 218 ਨਵੇਂ ਕੋਵਿਡ-19 ਕੇਸ ਰਿਪੋਰਟ ਕੀਤੇ ਗਏ। ਇਹ ਲਗਾਤਾਰ ਚੌਥਾ ਦਿਨ ਸੀ ਜਦੋਂ ਕੋਵਿਡ ਦੇ 200 ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ। ਅੱਜ ਦੇ ਨਵੇਂ ਕੋਵਿਡ ਮਾਮਲਿਆਂ ਤੋਂ ਬਾਅਦ ਸੂਬਾਈ ਕੇਸਾਂ ਦੀ ਗਿਣਤੀ ਹੁਣ 5,50,654 ਤੱਕ ਪਹੁੰਚ ਗਈ ਹੈ।

ਐਤਵਾਰ ਦੀ ਰਿਪੋਰਟ ਦੇ ਅਨੁਸਾਰ , ਟੋਰਾਂਟੋ ਵਿੱਚ 40, ਪੀਲ ਖੇਤਰ ਵਿੱਚ 33, ਯੌਰਕ ਖੇਤਰ ਵਿੱਚ 23, ਮਿਡਲਸੇਕਸ-ਲੰਡਨ ਵਿੱਚ 16, ਹੈਮਿਲਟਨ ਵਿੱਚ 14 , ਡਰਹਮ ਵਿੱਚ 13 ਅਤੇ ਵਾਟਰਲੂ ਵਿੱਚ 12 ਮਾਮਲੇ ਦਰਜ ਕੀਤੇ ਗਏ ਹਨ।

ਹੋਰ ਸਾਰੀਆਂ ਸਥਾਨਕ ਜਨਤਕ ਸਿਹਤ ਇਕਾਈਆਂ ਨੇ ਸੂਬਾਈ ਰਿਪੋਰਟ ਵਿੱਚ 10 ਜਾਂ ਇਸ ਤੋਂ ਘੱਟ ਨਵੇਂ ਕੇਸਾਂ ਦੀ ਰਿਪੋਰਟ ਕੀਤੀ ਹੈ। ਐਤਵਾਰ ਨੂੰ ਦੋ ਹੋਰ ਮੌਤਾਂ ਵੀ ਦਰਜ ਕੀਤੀਆਂ ਗਈਆਂ,  ਪ੍ਰਾਂਤ ਵਿੱਚ ਕੋਵਿਡ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵਧ ਕੇ 9347 ਹੋ ਗਈ ਹੈ। ਇਸ ਸਮੇਂ ਓਂਟਾਰੀਓ ਵਿੱਚ 1,667 ਐਕਟਿਵ ਕੇਸ ਹਨ ।

ਸਿਹਤ ਵਿਭਾਗ ਅਨੁਸਾਰ ਸ਼ਨੀਵਾਰ ਰਾਤ 8 ਵਜੇ ਤੱਕ 60,583 ਟੀਕੇ (ਪਹਿਲੇ ਸ਼ਾਟ ਲਈ 10,886 ਅਤੇ ਦੂਜੇ ਸ਼ਾਟ ਲਈ 49,697) ਟੀਕੇ ਲਗਾਏ ਗਏ ਸਨ।

- Advertisement -

ਓਂਟਾਰੀਓ ਵਿੱਚ, 12 ਸਾਲ ਤੋਂ ਵੱਧ ਉਮਰ ਦੇ 80.4 ਪ੍ਰਤੀਸ਼ਤ ਲੋਕਾਂ ਨੂੰ ਵੈਕਸੀਨ ਦੀ ਘੱਟੋ ਘੱਟ ਇੱਕ ਖੁਰਾਕ ਮਿਲੀ ਹੈ । 69.2 ਪ੍ਰਤੀਸ਼ਤ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਸਰਕਾਰ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ 14,100 ਤੋਂ ਵੱਧ ਟੈਸਟ ਕੀਤੇ ਗਏ ਹਨ। ਇਸ ਵੇਲੇ 4,368 ਟੈਸਟਾਂ ਦਾ ਬੈਕਲਾਗ ਨਤੀਜਿਆਂ ਦੀ ਉਡੀਕ ਵਿੱਚ ਹੈ. ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਕੁੱਲ 1,65,84680 ਟੈਸਟ ਪੂਰੇ ਹੋ ਚੁੱਕੇ ਹਨ ।

Share this Article
Leave a comment