ਕੋਰੋਨਾ ਨੂੰ ਲੈ ਕੇ ਨਵੀਂ ਗਾਈਡਲਾਈਨ ਜਾਰੀ, 5 ਮਰੀਜ਼ ਆਉਣ ‘ਤੇ ਬਿਲਡਿੰਗ ਹੋਵੇਗੀ ਸੀਲ

TeamGlobalPunjab
1 Min Read

ਮੁੰਬਈ : ਇੱਥੇ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਬੀਐਮਸੀ ਨੇ ਨਵੀਂ ਗਾਈਡਲਾਈਨ ਜਾਰੀ ਕਰ ਦਿੱਤੀਆਂ ਹਨ। ਇਸ ਦੇ ਤਹਿਤ ਪੰਜ ਤੋਂ ਵੱਧ ਕੋਰੋਨਾ ਦੇ ਮਰੀਜ਼ ਪਾਏ ਜਾਣ ਤੋਂ ਬਾਅਦ ਉਸ ਜਗ੍ਹਾ ਜਾਂ ਇਮਾਰਤ ਨੂੰ ਸੀਲ ਕਰ ਦਿੱਤਾ ਜਾਵੇਗਾ। ਗਾਈਡਲਾਈਨ ਦੇ ਵਿਚ ਇਹ ਵੀ ਰੱਖਿਆ ਗਿਆ ਹੈ ਕਿ ਘਰ ਵਿਚ ਏਕਾਂਤਵਾਸ ਕੀਤੇ ਗਏ ਵਿਅਕਤੀ ਦੇ ਹੱਥ ‘ਚ ਇਕ ਸਟੈਂਪ ਵੀ ਲਗਾਈ ਜਾਵੇਗੀ। ਇਸ ਤੋਂ ਇਲਾਵਾ ਬੀਐਮਸੀ ਨੇ ਇਹ ਵੀ ਕਿਹਾ ਹੈ ਕਿ ਮਾਸਕ ਨਾ ਪਹਿਨਣ ਵਾਲੇ ਦੇ ਖ਼ਿਲਾਫ਼ ਸਖ਼ਤੀ ਕਾਰਵਾਈ ਕੀਤੀ ਜਾਵੇਗੀ। ਮੁੰਬਈ ਵਿੱਚ ਬੱਸ ਜਾਂ ਟਰੇਨ ਚ ਬਿਨਾਂ ਮਾਸਕ ਤੋਂ ਯਾਤਰਾ ਕਰਨ ਵਾਲਿਆਂ ਦੀ ਜਾਂਚ ਦੇ ਲਈ 300 ਮਾਰਸ਼ਲ ਤਾਇਨਾਤ ਕੀਤੇ ਗਏ ਹਨ। ਰੋਜ਼ਾਨਾ 25 ਹਜ਼ਾਰ ਬਿਨਾਂ ਮਾਸਕ ਤੋਂ ਘੁੰਮਣ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦਾ ਬੀਐਮਸੀ ਨੇ ਟਾਰਗੇਟ ਰੱਖਿਆ ਹੈ।

ਇਸ ਤੋਂ ਇਲਾਵਾ ਵਿਆਹ ਸਮਾਗਮ, ਕਲੱਬ, ਸ਼ਾਪਿੰਗ ਮੌਲ, ਰੈਸਟੋਰੈਂਟ ਅਤੇ ਦਫ਼ਤਰਾਂ ਵਿੱਚ ਪੰਜਾਹ ਤੋਂ ਵੱਧ ਲੋਕ ਇਕੱਠੇ ਹੋਣ ‘ਤੇ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਥਾਵਾਂ ‘ਤੇ ਵੀ ਰੋਜ਼ਾਨਾ ਚੈਕਿੰਗ ਕੀਤੀ ਜਾਵੇਗੀ। ਸ਼ੌਪਿੰਗ ਮੌਲ, ਰੈਸਟੋਰੈਂਟ ਅਤੇ ਦਫ਼ਤਰਾਂ ਵਿੱਚ ਲੋਕ ਮਾਸਕ ਪਾਉਣ ਇਸ ‘ਤੇ ਵੀ ਨਿਗਰਾਨੀ ਰੱਖੀ ਜਾਵੇਗੀ। ਨਵੀਂਆਂ ਗਾਇਡਲਾਈਨ ਮੁਤਾਬਕ ਬ੍ਰਾਜ਼ੀਲ ਤੋਂ ਆਉਣ ਵਾਲੇ ਵਿਅਕਤੀਆਂ ਨੂੰ ਆਈਸੋਲੇਸ਼ਨ ‘ਚ ਰੱਖਿਆ ਜਾਵੇਗਾ।

Share this Article
Leave a comment