ਅੱਜ ਤੋਂ ਮਹਿੰਗੇ ਹੋਏ ਟੋਲ ਪਲਾਜ਼ਾ, ਲੋਕਾਂ ਦੀ ਜੇਬ ‘ਤੇ ਪਵੇਗਾ ਵਾਧੂ ਦਾ ਬੋਝ

Rajneet Kaur
3 Min Read

ਨਿਊਜ਼ ਡੈਸਕ: ਅੱਜ ਤੋਂ ਟੋਲ ਪਲਾਜ਼ਾ ਮਹਿੰਗੇ ਹੋ ਗਏ ਹਨ। ਹਰਿਆਣਾ ਅਤੇ ਪੰਜਾਬ ਵਿੱਚ ਨੈਸ਼ਨਲ ਹਾਈਵੇਅ ‘ਤੇ ਆਉਣ ਜਾਣ ਵਾਲਿਆਂ ਲਈ ਸੜਕੀ ਸਫਰ ਅੱਜ ਤੋਂ ਮਹਿੰਗਾ ਹੋ ਗਿਆ ਹੈ। NHAI ਨੇ ਟੋਲ ਟੈਕਸ ‘ਚ ਵਾਧਾ ਕਰ ਦਿੱਤਾ ਹੈ ਅਤੇ ਇਹ ਨਵੀਆਂ ਦਰਾਂ ਅੱਜ ਤੋਂ ਲਾਗੂ ਕੀਤੀਆਂ ਗਈਆਂ ਹਨ ਜਿਸ ਦਾ ਅਸਰ ਲੋਕਾਂ ਦੀ ਜੇਬ ‘ਤੇ ਪਵੇਗਾ। ਅੰਮ੍ਰਿਤਸਰ-ਦਿੱਲੀ ਸਿਕਸਲੇਨ ਹਾਈਵੇ ‘ਤੇ ਅੱਜ ਆਪਣੀ ਨਿੱਜੀ ਗੱਡੀ ਨਾਲ ਸਫਰ ਮਹਿੰਗਾ ਹੋ ਗਿਆ ਹੈ।ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇ ‘ਤੇ ਪੈਂਦੇ ਦੋ ਟੋਲ ਪਲਾਜ਼ਾ ਲੁਧਿਆਣਾ ਦੇ ਲਾਡੋਵਾਲ ਤੇ ਕਰਨਾਲ ਦੇ ਬਸਤਾੜਾ ਵਿਚ ਅੱਜ ਤੋਂ ਟੈਕਸ ਦੀਆਂ ਦਰਾਂ ਵਧਾ ਦਿੱਤੀਆਂ ਗਈਆਂ ਹਨ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਲਾਡੋਵਾਲ ਦੇ ਟੋਲ ਵਿਚ 15 ਰੁਪਏ ਤੇ ਕਰਨਾਲ ਟੋਲ ਦੀਆਂ ਦਰਾਂ ਵਿਚ 10 ਰੁਪਏ ਦਾ ਵਾਧਾ ਕੀਤਾ ਹੈ।

ਅਥਾਰਿਟੀ ਵੱਲੋਂ ਤੈਅ ਕੀਤੀਆਂ ਗਈਆਂ ਨਵੀਆਂ ਦਰਾਂ ਮੁਤਾਬਿਕ ਹਲਕੇ ਵਪਾਰਕ ਵਾਹਨਾਂ ਲਈ ਸਿੰਗਲ ਟ੍ਰਿਪ 285 ਰੁਪਏ ਤੇ 24 ਘੰਟੇ ਵਿਚ ਮਲਟੀਪਲ ਟੂਪ ਲਈ 430 ਰੁਪਏ ਟੋਲ ਟੈਕਸ ਦੇਣਾ ਹੋਵੇਗਾ। ਇਨ੍ਹਾਂ ਹਲਕੇ ਵਪਾਰਕ ਵਾਹਨਾਂ ਲਈ ਮੰਥਲੀ ਪਾਸ 8625 ਰੁਪਏ ਦਾ ਬਣੇਗਾ।

ਲਾਡੋਵਾਲ ਟੋਲ ‘ਤੇ ਟਰੱਕਾਂ-ਬੱਸਾਂ ਨੂੰ ਸਿੰਗਲ ਟ੍ਰਿਪ ਲਈ 575 ਰੁਪਏ, 24 ਘੰਟੇ ਮਲਟੀਪਲ ਟ੍ਰਿਪ ਲਈ 860 ਰੁਪਏ ਅਤੇ ਮੰਥਲੀ ਪਾਸ ਦੀ ਫੀਸ 17245 ਰੁਪਏ ਦੇਣੀ ਹੋਵੇਗੀ।ਇਸੇ ਤਰ੍ਹਾਂ ਡਬਲ ਐਕਸੇਲ ਟਰੱਕਾਂ ਤੋਂ ਸਿੰਗਲ ਟ੍ਰਿਪ ਲਈ 925 ਰੁਪਏ, 24 ਘੰਟੇ ਵਿਚ ਮਲਟੀਪਲ ਟ੍ਰਿਪ ਲਈ 1385 ਰੁਪਏ ਲਏ ਜਾਣਗੇ ਜਦੋਂ ਕਿ ਇਸ ਕੈਟਾਗਰੀ ਦੇ ਵਾਹਨਾਂ ਲਈ ਮਹੀਨਾਵਾਰ ਪਾਸ 27720 ਰੁਪਏ ਵਿਚ ਬਣੇਗਾ। ਬੱਸਾਂ-ਟਰੱਕਾਂ ਨੂੰ ਸਿੰਗਲ ਟ੍ਰਿਪ ਲਈ 575 ਰੁਪਏ ਤੇ 24 ਘੰਟੇ ਵਿਚ ਮਲਟੀਪਲ ਟ੍ਰਿਪ ਲਈ 380 ਰੁਪਏ ਟੋਲ ਟੈਕਸ ਦੇਣਾ ਪਵੇਗਾ। ਇਨ੍ਹਾਂ ਦੇ ਮੰਥਲੀ ਪਾਸ ਦੀ ਫੀਸ 17295 ਰੁਪ ਹੋਵੇਗੀ। ਡਬਲ ਐਕਸੈਲ ਟਰੱਕ ਦੇ ਸਿੰਗਲ ਟ੍ਰਿਪ ਲਈ 925 ਰੁਪਏ ਤੇ 24 ਘੰਟਿਆਂ ਵਿ ਮਲਟੀਪਲ ਟ੍ਰਿਪ ਲਈ 1385 ਰੁਪਏ ਟੋਲ ਟੈਕਸ ਲਿਆ ਜਾਵੇਗਾ ਜਦਕਿ ਮੰਥਲੀ ਪਾਸ 27720 ਰੁਪਏ ਦਾ ਬਣੇਗਾ।

ਹਰਿਆਣਾ ਦੇ ਦਿੱਲੀ ਹਾਈਵੇਅ ‘ਤੇ ਕਰਨਾਲ ਦੇ ਬਸਤਾਰਾ ‘ਚ ਕਾਰ-ਜੀਪ ਲਈ ਸਿੰਗਲ ਟ੍ਰਿਪ ਦੇ ਨਵੇਂ ਰੇਟ 155 ਰੁਪਏ ਹੋਣਗੇ। ਇਨ੍ਹਾਂ ਵਾਹਨਾਂ ਲਈ 24 ਘੰਟਿਆਂ ਵਿੱਚ ਕਈ ਯਾਤਰਾਵਾਂ ਲਈ, ਤੁਹਾਨੂੰ 235 ਰੁਪਏ ਅਦਾ ਕਰਨੇ ਪੈਣਗੇ, ਜਦੋਂ ਕਿ ਮਹੀਨਾਵਾਰ ਪਾਸ ਲਈ ਤੁਹਾਨੂੰ 4710 ਰੁਪਏ ਦੇਣੇ ਹੋਣਗੇ। ਹਲਕੇ ਵਪਾਰਕ ਵਾਹਨਾਂ ਨੂੰ ਬਸਤਾੜਾ ਵਿੱਚ ਇੱਕ ਵਾਰੀ ਯਾਤਰਾ ਲਈ 275 ਰੁਪਏ, 24 ਘੰਟੇ ਦੀਆਂ ਕਈ ਯਾਤਰਾਵਾਂ ਲਈ 475 ਰੁਪਏ ਅਤੇ ਮਹੀਨਾਵਾਰ ਪਾਸ ਲਈ 8240 ਰੁਪਏ ਦੇਣੇ ਹੋਣਗੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment