ਸ਼ਿਕਾਗੋ ‘ਚ ਦੋ ਬੰਦੂਕਧਾਰੀਆਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, 5 ਜ਼ਖਮੀ

TeamGlobalPunjab
1 Min Read

ਸ਼ਿਕਾਗੋ : ਅਮਰੀਕਾ ਦੇ ਸ਼ਿਕਾਗੋ ‘ਚ ਦੋ ਬੰਦੂਕਧਾਰੀਆਂ ਵੱਲੋਂ ਇੱਕ ਨਾਈ ਦੀ ਦੁਕਾਨ ‘ਤੇ ਕੀਤੀ ਗਈ ਅੰਨ੍ਹੇਵਾਹ ਫਾਇਰਿੰਗ ‘ਚ 5 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ‘ਚ ਤਿੰਨ ਨਾਬਾਲਗ ਤੇ 2 ਬਾਲਗ ਸ਼ਾਮਲ ਹਨ।

ਸ਼ਿਕਾਗੋ ਪੁਲਿਸ ਦੇ ਗਸ਼ਤ ਉਪ ਡਿਪਟੀ ਚੀਫ ਅਰਨੇਸਟ ਕਾਟੋ ਨੇ ਦੱਸਿਆ ਕਿ ਬੰਦੂਕਧਾਰੀ ਵੈਸਟ ਗਾਰਫੀਲਡ ਪਾਰਕ ਦੇ ਨਜ਼ਦੀਕ ਬਣੀ ਇੱਕ ਨਾਈ ਦੀ ਦੁਕਾਨ ‘ਚ ਦਾਖਲ ਹੋਏ ਤੇ ਉਨ੍ਹਾਂ ਨੇ ਅੰਦਰ ਬੈਠੇ ਲੋਕਾਂ ‘ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ।

ਪੁਲਿਸ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਹਸਪਤਾਲ ਦੇ ਡਾਕਟਰ ਅਨੁਸਾਰ ਪੀੜਤ ਹੁਣ ਖਤਰੇ ਤੋਂ ਬਾਹਰ ਹਨ।

ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਬੰਦੂਕਧਾਰੀਆਂ ਵੱਲੋਂ ਕੀਤੀ ਗਈ ਅੰਨ੍ਹੇਵਾਹ ਫਾਇਰਿੰਗ ਪਿੱਛੇ ਕੀ ਕਾਰਨ ਸੀ। ਇਸ ਤੋਂ ਪਹਿਲਾਂ ਵੀ ਸ਼ਿਕਾਗੋ ‘ਚ ਇੱਕ ਬੰਦੂਕਧਾਰੀ ਨੇ ਵੈਸਟ ਸ਼ਿਕਾਗੋ ਦੀ ਇੱਕ ਸਟਰੀਟ ਪਾਰਟੀ ‘ਚ ਮੌਜੂਦ 100 ਤੋਂ ਵੱਧ ਲੋਕਾਂ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਸੀ। ਸੀਬੀਸੀ ਦੀ ਰਿਪੋਰਟ ਅਨੁਸਾਰ ਇਸ ਘਟਨਾ ‘ਚ ਗੋਲੀ ਲੱਗਣ ਕਾਰਨ 6 ਲੋਕ ਜ਼ਖਮੀ ਹੋ ਗਏ ਸਨ।

- Advertisement -

Share this Article
Leave a comment