30 ਸਾਲ ਬਾਅਦ ਇਸ ਬੱਚੇ ਨੇ ਬੈਂਡ ‘ਤੇ ਚਾਈਲਡ ਪੋਰਨ ਨੂੰ ਪ੍ਰਮੋਟ ਕਰਨ ਦਾ ਲਗਾਇਆ ਦੋਸ਼

TeamGlobalPunjab
2 Min Read

ਸਪੈਂਸਰ ਐਲਡੇਨ , ਜਿਸਦੀ ਤਸਵੀਰ ਇੱਕ ਬੱਚੇ ਦੇ ਰੂਪ ਵਿੱਚ ਨਿਰਵਾਣਾ ਦੇ ‘ਨੇਵਰਮਾਈਂਡ’ ਐਲਬਮ ਦੇ ਸਭ ਤੋਂ ਮਸ਼ਹੂਰ ਕਵਰਾਂ ਵਿੱਚ ਸ਼ਾਮਲ ਹੈ, ਨੇ ਰੌਕ ਮਿਉਜ਼ਿਕ ਬੈਂਡ ਦੇ ਵਿਰੁੱਧ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ।

ਅਮਰੀਕਨ ਰੌਕ ਬੈਂਡ ਨਿਰਵਾਣਾ (Nirvana) ਦਾ ਨਾਂ ਹਰ ਬੈਂਡ ਫੈਨ ਜਾਣਦਾ ਹੈ। ਇਸ ਬੈਂਡ ਦੀ ਪਹਿਲੀ ਐਲਬਮ ਅੱਜ ਤੋਂ 30 ਸਾਲ ਪਹਿਲਾਂ ਜਾਰੀ ਕੀਤੀ ਗਈ ਸੀ। ਐਲਬਮ ਨੂੰ ਇਸਦੇ ਇਸ ਦੇ ਕਵਰ ਦੇ ਕਾਰਨ ਵਧੇਰੇ ਪ੍ਰਸ਼ੰਸਾ ਮਿਲੀ ਸੀ।  ਜਿਸ ‘ਚ ਕਵਰ ‘ਤੇ ਚਾਰ ਮਹੀਨਿਆਂ ਦੇ ਬੱਚੇ ਦੀ ਤਸਵੀਰ ਲਗਾਈ ਸੀ। ਬੱਚਾ ਨਗਨ ਸੀ ਅਤੇ ਇੱਕ ਨੋਟ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ।ਹੁਣ ਐਲਬਮ ਦੇ ਉਸ ਚਾਰ ਮਹੀਨੇ ਦੇ ਬੱਚੇ ਦੀ ਉਮਰ 30 ਸਾਲ ਹੋ ਗਈ ਹੈ। ਸਪੈਂਸਰ ਐਲਡੇਨ ਨਾਂ ਦੇ ਇਸ ਬੱਚੇ ਨੇ ਹੁਣ ਬੈਂਡ ‘ਤੇ ਚਾਈਲਡ ਪੋਰਨ ਨੂੰ ਪ੍ਰਮੋਟ ਕਰਨ ਲਈ ਉਸਦੀ ਫੋਟੋ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ।

ਐਲਡੇਨ ਨੇ ਕਿਹਾ ਕਿ ਉਸਦੀ ਤਸਵੀਰ ਦਾ ਲੋੜ ਤੋਂ ਵੱਧ ਪ੍ਰਮੋਸ਼ਨ ਕੀਤਾ ਗਿਆ। ਬੈਂਡ ਨੇ ਆਪਣੀ ਐਲਬਮ ਨੂੰ ਉਤਸ਼ਾਹਤ ਕਰਨ ਲਈ ਉਸਦੀ ਫੋਟੋ ਦਾ ਨਾਜਾਇਜ਼ ਫਾਇਦਾ ਉਠਾਇਆ। ਐਲਡੇਨ ਦਾ ਕਹਿਣਾ ਹੈ ਕਿ ਤਸਵੀਰ ਵਿੱਚ ਅਜਿਹਾ ਲਗਦਾ ਹੈ ਕਿ ਉਹ ਨਗਨ ਹੋ ਕੇ ਪੈਸੇ ਦੇ ਪਿੱਛੇ ਭੱਜ ਰਿਹਾ ਹੈ। ਇਹ ਬਾਲ ਪੋਰਨੋਗ੍ਰਾਫੀ ਵਰਗਾ ਹੈ।

- Advertisement -

ਕਰਟ ਕੋਬੇਨ ਦੀ ਜਾਇਦਾਦ ਦੇ ਨਾਲ ਫੋਟੋਗ੍ਰਾਫਰ ਕਿਰਕ ਵੈਡਲ ਅਤੇ ਨਿਰਵਾਣਾ ਦੇ ਮੈਂਬਰ ਡੇਵ ਗਰੋਹਲ, ਕ੍ਰਿਸਟ ਨੋਵੋਸਲਿਕ ਅਤੇ ਚੈਡ ਚੈਨਿੰਗ ਨੂੰ ਬਚਾਅ ਪੱਖ ਵਜੋਂ ਨਾਮਜ਼ਦ ਕੀਤਾ ਗਿਆ ਹੈ। ਕਈ ਕੰਪਨੀਆਂ ਜਿਨ੍ਹਾਂ ਨੇ “ਨੇਵਰ ਮਾਈਂਡ” ਨੂੰ ਪ੍ਰਮੋਟ ਅਤੇ ਡਿਸਟ੍ਰਿੀਬਿਉਟ ਕੀਤਾ ਸੀ ਉਨ੍ਹਾਂ ਦੇ ਨਾਮ ਵੀ ਹਨ। ਲਾਸ ਏਂਜਲਸ ਦੀ ਸੰਘੀ ਅਦਾਲਤ ਵਿੱਚ ਦਾਇਰ, ਇਹ ਮੁਕੱਦਮਾ ਚਾਈਲਡ ਪੋਰਨੋਗ੍ਰਾਫੀ ਦੇ ਦੋਸ਼ਾਂ ਅਧੀਨ 15 ਦੋਸ਼ੀਆਂ ਵਿੱਚੋਂ ਹਰ ਇੱਕ ਤੋਂ 150,000 ਡਾਲਰ ਹਰਜਾਨੇ ਦੀ ਮੰਗ ਕਰਦਾ ਹੈ, ਨਾਲ ਹੀ ਐਲਡਨ ਦੇ ਨਿੱਜੀ ਦੁੱਖਾਂ ਲਈ ਨਿਰਧਾਰਤ ਨੁਕਸਾਨ ਦੀ ਵੀ ਮੰਗ ਕਰਦਾ ਹੈ।

 

 

 

 

- Advertisement -
Share this Article
Leave a comment