ਟੋਰਾਂਟੋ ਦੇ ਹਾਈ ਪਾਰਕ ਦੇ ਕੋਲ ਗੱਡੀਆਂ ਦੇ ਆਪਸ ‘ਚ ਟਕਰਾਅ ਜਾਣ ਕਾਰਨ 2 ਦੀ ਮੌਤ, 3 ਜ਼ਖਮੀ

TeamGlobalPunjab
1 Min Read

ਟੋਰਾਂਟੋ: ਪੱਛਮੀ ਸਿਰੇ ਉੱਤੇ ਕਈ ਗੱਡੀਆਂ ਦੇ ਆਪਸ ਵਿੱਚ ਟਕਰਾਅ ਜਾਣ ਕਾਰਨ ਦੋ ਵਿਅਕਤੀ ਮਾਰੇ ਗਏ ਜਦਕਿ 3 ਹੋਰ ਜ਼ਖ਼ਮੀ ਹੋ ਗਏ।

ਇਹ ਹਾਦਸਾ ਸਪਰਿੰਗ ਐਂਡ ਪਾਰਕਸਾਈਡ ਡਰਾਈਵਜ਼ ਉੱਤੇ ਮੰਗਲਵਾਰ ਨੂੰ ਦੁਪਹਿਰੇ 4:40 ਦੇ ਨੇੜੇ ਤੇੜੇ ਵਾਪਰਿਆ। ਪੁਲਿਸ ਨੇ ਦੱਸਿਆ ਕਿ ਇੱਕ ਕਾਲੇ ਰੰਗ ਦੀ ਬੀਐਮਡਬਲਿਊ ਪੂਰੀ ਤੇਜ਼ ਰਫਤਾਰ ਨਾਲ ਪਾਰਕਸਾਈਡ ਡਰਾਈਵ ਉੱਤੇ ਦੱਖਣ ਵੱਲ ਜਾ ਰਹੀ ਸੀ। ਇਸ ਗੱਡੀ ਨੇ ਅਜਿਹੀ ਗੱਡੀ ਨੂੰ ਟੱਕਰ ਮਾਰੀ ਜਿਹੜੀ ਟਰੈਫਿਕ ਵਿੱਚ ਉਡੀਕ ਕਰ ਰਹੀ ਸੀ। ਇਸ ਨਾਲ ਅਜਿਹਾ ਚੇਨ ਰਿਐਕਸ਼ਨ ਸ਼ੁਰੂ ਹੋਇਆ ਕਿ ਇੱਕ ਗੱਡੀ ਦੂਜੀ ਵਿੱਚ ਤੇ ਦੂਜੀ ਤੀਜੀ ਵਿੱਚ ਜਾ ਟਕਰਾਈਆਂ।

ਇਸ ਘਟਨਾ ਵਿੱਚ 71 ਸਾਲਾ ਪੁਰਸ਼ ਤੇ 69 ਸਾਲਾ ਮਹਿਲਾ ਦੀ ਮੌਤ ਹੋ ਗਈ। ਇਹ ਵੀ ਮੰਨਿਆਂ ਜਾ ਰਿਹਾ ਹੈ ਕਿ ਦੋਵੇਂ ਇੱਕੋ ਗੱਡੀ ਵਿੱਚ ਸਵਾਰ ਸਨ।ਪਰ ਪੁਲਿਸ ਇਹ ਪਤਾ ਨਹੀਂ ਲਾ ਪਾਈ ਕਿ ਦੋਵਾਂ ਦਾ ਆਪਸ ਵਿੱਚ ਕੀ ਰਿਸ਼ਤਾ ਸੀ।ਇੱਕ 38 ਸਾਲਾ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਦਕਿ ਦੋ ਹੋਰਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ।

Share this Article
Leave a comment