1990 ‘ਚ  ਫਸੇ 170,000 ਭਾਰਤੀਆਂ ਨੂੰ ਕੁਵੈਤ ਤੋਂ ਕੱਢ ਲਿਆਓਣ ‘ਚ ਮਿਲੀ ਸੀ ਕਾਮਯਾਬੀ

TeamGlobalPunjab
5 Min Read

ਬਿੰਦੁੂ ਸਿੰਘ

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ  ਇੱਕ ਮੀਟਿੰਗ ਵਿੱਚ ਫ਼ੈਸਲਾ ਲਿਆ ਹੈ ਕਿ ਯੂਕਰੇਨ ਵਿੱਚ ਫਸੇ  ਭਾਰਤੀਆਂ ਤੇ ਵਿਦਿਆਰਥੀਆਂ  ਨੂੰ ਜੰਗੀ ਹਾਲਾਤਾਂ ਚੋਂ ਕੱਢ ਕੇ ਵਾਪਸ ਲਿਆਉਣ ਲਈ ਚਾਰ ਕੇਂਦਰੀ ਮੰਤਰੀਆਂ ਨੂੰ  ਯੂਕਰੇਨ ਦੇ ਨਾਲ ਲੱਗਦੇ ਦੇਸ਼ਾਂ ਵਿਚ  ਭੇਜਿਆ ਜਾਵੇਗਾ।

ਉਧਰ ਯੂਕਰੇਨ ‘ਚ ਫਸੇ ਵਿਦਿਆਰਥੀਆਂ ਨੇ ਨਾਲ ਲੱਗਵੇਂ ਮੁਲਕਾਂ ਪੋਲੈਂਡ ਅਤੇ ਹੰਗਰੀ ਦੀਆਂ ਸਰਹੱਦਾਂ ਤੇ ਪਹੁੰਚੇ ਵਿਦਿਆਰਥੀਆਂ ਦੀਆਂ  ਵੀਡਿਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਕੁਝ ਇੱਕ ਵੀਡੀਓ ਵਿੱਚ ਕੁੜੀਆਂ ਵੱਲੋਂ  ਇਹ ਕਿਹਾ ਜਾ ਰਿਹਾ ਹੈ ਕਿ ਉਹ  ਯੂਕਰੇਨ ਦੇ ਅੰਦਰਲੇ ਸ਼ਹਿਰਾਂ ਤੋਂ ਨਿਕਲ ਕੇ  ਸਰਹੱਦਾਂ ਤੱਕ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ  ਪਹੁੰਚਣ ‘ਚ ਕਾਮਯਾਬ ਹੋ ਗਏ ਹਨ ਪਰ ਅੰਬੈਸੀ ਵੱਲੋਂ ਜਾਂ ਕਿਸੇ ਵੀ ਭਾਰਤੀ ਦੂਤਾਵਾਸ ਤੇ ਅਫ਼ਸਰ ਵੱਲੋਂ ਉਨ੍ਹਾਂ ਨੂੰ ਕੋਈ ਵੀ ਮਦਦ ਨਹੀਂ ਦਿੱਤੀ ਜਾ ਰਹੀ  ਤੇ ਨਾ ਹੀ ਉਨ੍ਹਾਂ ਨਾਲ ਰਾਬਤਾ ਕਾਇਮ ਹੋ ਰਿਹਾ ਹੈ।

ਯੂਕਰੇਨ ‘ਚ ਪਿਛਲੇ ਚਾਰ ਦਿਨਾਂ ਤੋਂ ਰੂਸ ਦੀਆਂ ਫ਼ੌਜਾਂ ਨੇ ਹਮਲਾ ਕੀਤਾ ਹੋਇਆ ਹੈ। ਰਾਜਧਾਨੀ ਕੀਵ ਨੂੰ  ਰੂਸੀ ਫੌਜਾਂ ਨੇ ਤਕਰੀਬਨ ਸਾਰੇ ਪਾਸਿਓਂ ਘੇਰ ਲਿਆ ਹੈ। ਇਸ ਵਿਚਕਾਰ ਭਾਰਤੀ ਤੇ ਵਿਦਿਆਰਥੀਆਂ ਦੀਆਂ ਲਗਾਤਾਰ  ਵਾਇਰਲ ਹੋ ਰਹੀਆਂ ਵੀਡੀਓ  ਯਕੀਨਨ ਚਿੰਤਾ ਦਾ ਵਿਸ਼ਾ ਬਣੀਆਂ ਹੋਇਆ ਹੈ। ਕਈ ਵਿਦਿਆਰਥਣਾਂ ਵੱਲੋਂ ਪਾਈਆਂ ਵੀਡੀਓ ਜਿਸ ਵਿੱਚ ਉਹ ਦੱਸ ਰਹੀਆਂ ਹਨ ਕਿ  ਫ਼ੌਜੀਆਂ ਵੱਲੋਂ  ਕੁੜੀਆਂ ਦੇ ਨਾਲ ਮਾਰਕੁੱਟ ਤੇ ਗ਼ਲਤ ਵਿਹਾਰ ਦੀ ਜਾਣਕਾਰੀ ਮਿਲ ਰਹੀ ਹੈ, ਇਹ ਗੱਲ ਹੋਰ ਵੀ ਜ਼ਿਆਦਾ ਚਿੰਤਾ ਨੂੰ ਵਧਾ ਦਿੰਦੀ ਹੈ।

- Advertisement -

ਭਾਰਤ ਤੋਂ ਇੰਜੀਨੀਅਰਿੰਗ ਤੇ ਮੈਡੀਕਲ ਦੀ ਸਿੱਖਿਆ ਲੈਣ ਗਏ ਵਿਦਿਆਰਥੀਆਂ ਨੇ ਵੱਖ ਵੱਖ  ਵੀਡੀਓ ਰਾਹੀਂ  ਦੱਸਿਆ ਹੈ ਕਿ  ਉਨ੍ਹਾਂ ਦੇ ਕਾਲਜਾਂ ਨੇ ਉਨ੍ਹਾਂ ਨੂੰ  ਆਨਲਾਈਨ ਪੜ੍ਹਾਈ ਕਰਨ ਦੀ ਸੁਵਿਧਾ ਨਹੀਂ ਦਿੱਤੀ ਜਦੋਂ ਕਿ ਹਾਲਾਤ  ਪਹਿਲਾਂ ਤੋਂ ਹੀ ਨਾਜ਼ੁਕ ਬਣਦੇ ਦਿਖ ਰਹੇ ਸਨ।

ਸਵਾਲ ਤਾਂ ਇਹ ਵੀ ਉੱਠਦਾ ਹੈ ਕਿ ਉੱਥੋਂ ਦੇ ਕਾਲਜਾਂ ਨੇ ਆਨਲਾਈਨ ਪੜ੍ਹਾਈ  ਦੀ ਸਹੂਲਤ  ਦੇਣ  ਬਾਰੇ ਪਹਿਲਾਂ ਹੀ ਕਿਉਂ ਨਹੀਂ ਸੋਚਿਆ? ਜਿਸ ਤਰੀਕੇ ਜੰਗ ਦੇ ਹਾਲਾਤ ਬਣੇ ਅਤੇ ਫੇਰ ਜੰਗ ਇੰਨੀ ਗੰਭੀਰ ਹੋ ਗਈ ਉਹ ਕੋਈ ਇੱਕ ਦਿਨ ‘ਚ ਤਾਂ ਹੋ ਨਹੀਂ ਸਕਦੀ।

ਕੀ ਯੂਕਰੇਨ ਦੀ ਖੁਫੀਆ ਏਜੰਸੀਆਂ ਨੂੰ  ਪਹਿਲਾਂ ਤੋਂ ਇਲਮ ਨਹੀਂ ਸੀ  ਕਿ ਇਸ ਕਦਰ ਜੰਗ ਦੇ ਹਾਲਾਤ ਸਿਰ ਤੇ ਖੜ੍ਹੇ ਹਨ। ਇਹ ਗੱਲ ਕੁਝ ਹਜ਼ਮ ਹੋਣ ਵਾਲੀ ਨਹੀਂ ਹੇੈ। ਕਿਉਂਕਿ ਹਰੇਕ ਮੁਲਕ ਦਾ ਆਪਣਾ ਇਕ ਤੰਤਰ ਹੁੰਦਾ ਹੈ ਤੇ ਇਸ ਤੰਤਰ ਵਲੋੰ ਛੋਟੀ ਤੋਂ ਛੋਟੀ ਜਾਣਕਾਰੀ ਵੀ ਰਾਜਸੀ ਧਿਰ ਨੂੰ ਦਿੱਤੀ ਜਾਂਦੀ ਹੈ।ਇਸ ਦੇ ਬਾਵਜੂਦ ਫਿਰ ਕਾਲਜਾਂ ਨੇ ਸਮੇਂ ਸਿਰ ਫ਼ੈਸਲਾ ਕਿਉਂ ਨਹੀਂ ਲਿਆ।

ਪਰ ਹੁਣ ਜੰਗ ਛਿੜ ਗਈ ਹੈ ਤੇ ਭਾਰਤ ਸਰਕਾਰ ਵੱਲੋਂ ਅਜੇ ਤੱਕ  ਫਸੇ ਲੋਕਾਂ ਨੂੰ ਵਾਪਸ ਲਿਆਉਣ ਲਈ ਕੋਈ ਪੁਖਤਾ ਤੇ ਕਾਰਗਰ ਤਰੀਕਾ ਦਿਖਾਈ ਨਹੀਂ ਦਿੱਤਾ ਹੈ। ਭਾਰਤ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਦਿੱਤੀ ਅਧਿਕਾਰਿਕ  ਜਾਣਕਾਰੀ ਮੁਤਾਬਕ ਅਜੇ ਤੱਕ  1000 ਭਾਰਤੀਆਂ ਨੂੰ ਹੀ ਕੱਢ ਕੇ ਲਿਆਉਣ ‘ਚ ਕਾਮਯਾਬੀ ਮਿਲੀ ਹੈ ਤੇ ਅਜੇ ਵੀ 15000  ਭਾਰਤੀ ਫਸੇ ਹੋਏ ਹਨ।

ਜੇ ਕੁਝ ਸਾਲ ਪਹਿਲੇ ਪੰਛੀ ਝਾਂਤ ਮਾਰ ਕੇ ਆਈਏ ਤਾਂ  ਜ਼ਿਕਰਯੋਗ ਹੈ ਕਿ ਇਰਾਕ ਨੇ  2  ਅਗਸਤ 1990 ਵਿੱਚ ਕੁਵੈਤ ਤੇ ਹਮਲਾ ਕੀਤਾ ਸੀ। ਦੋ ਦਿਨਾਂ ਦੀ ਲੜਾਈ  ਵਿੱਚ ਹੀ  ਇਰਾਕੀ ਰਿਪਬਲਿੱਕਨ ਗਾਰਡ ਨੇ ਕੁਵੈਤੀ ਫ਼ੌਜਾਂ ਨੂੰ ਕਬਜ਼ੇ ‘ਚ ਕਰ ਲਿਆ ਸੀ ਤੇ ਕੁਝ ਕੁ ਨੂੰ  ਸਾਊਦੀ ਅਰਬ ਤੇ ਬਹਿਰੀਨ ਭੱਜ ਗਈਆਂ ਸਨ। ਇਸ ਤਰੀਕੇ ਨਾਲ  ‘ਇਮਰਾਤ ਔਫ ਕੁਵੈਤ’ (Emirate of Kuwait) ਟੁੱਟ ਗਿਆ ਸੀ ਤੇ  ਕੁਝ ਦਿਨਾਂ ਬਾਅਦ  ਸੱਦਾਮ ਹੁਸੈਨ ਨੇ ਇਰਾਕ ਦੇ ਨਵੇਂ ਮੁਲਕ ਦਾ ਐਲਾਨ ਕਰ ਦਿੱਤਾ ਸੀ।

- Advertisement -

ਉਸ ਵਕਤ ਵੀ 170,000 ਭਾਰਤੀ ਲੋਕ ਕੁਵੈਤ ਦੀ ਧਰਤੀ ਤੇ ਫਸ ਗਏ ਸਨ। ਉਸ ਵਕਤ ਕੁਵੈਤ ਵਿੱਚ ਫਸੇ  ਭਾਰਤੀਆਂ ਨੂੰ ਕੱਢਣ ਲਈ ਏਅਰ ਇੰਡੀਆ ਦੇ ਜਹਾਜ਼ਾਂ ਰਾਹੀਂ ਵਾਪਸ ਕੱਢ ਲਿਆਉਣ ‘ਚ ਸਫ਼ਲਤਾ ਮਿਲੀ ਸੀ।ਇਸ ਵੱਡੇ ਕਾਰਜ ਲਈ  ਉਸ ਸਮੇਂ ਦੇ ਭਾਰਤੀ ਵਿਦੇਸ਼ ਮੰਤਰੀ ਆਈ ਕੇ ਗੁਜਰਾਲ ਨੇ ਵੱਡਾ ਰੋਲ ਨਿਭਾਇਆ ਸੀ ਤੇ 170,000 ਭਾਰਤੀਆਂ ਨੂੰ ਵਾਪਸ ਕੱਢ ਲਿਆਉਣ ਵਿੱਚ ਸਫ਼ਲਤਾ ਮਿਲੀ ਸੀ।

ਇਸ ਆਪਰੇਸ਼ਨ ਇਸ ਦੌਰਾਨ ਏਨੀ ਵੱਡੀ ਗਿਣਤੀ ਚ ਲੋਕਾਂ ਨੂੰ ਕੱਢ ਲਿਆਉਣ ਦੀ ਕਾਮਯਾਬ ਲਈ  ਏਅਰ ਇੰਡੀਆ  ਦਾ ਨਾਂਅ  ‘ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ’ (Guinness Book of World Record) ਵਿੱਚ ਦਰਜ ਕੀਤਾ ਗਿਆ ਸੀ।

ਵਾਜਬ ਗੱਲ ਹੈ ਕਿ ਦੋ ਹਾਲਾਤ ਵੱਖ ਕਿਸਮ ਦੇ ਹੋ ਸਕਦੇ ਹਨ  ਪਰ ਫੇਰ ਵੀ ਸਰਕਾਰ ਨੂੰ ਚਾਹੀਦਾ ਹੈ ਇੱਥੇ ਗੱਲ 20,000  ਭਾਰਤੀਆਂ ਦੀ ਹੀ ਹੈ।

Share this Article
Leave a comment