ਬ੍ਰਿਟੇਨ: ਪਬ ਦੇ ਬਾਹਰ ਹੋਏ ਹਮਲੇ ‘ਚ 20 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ

TeamGlobalPunjab
2 Min Read

ਲੰਦਨ: ਇੰਗਲੈਂਡ ਦੇ ਮਿਡਲੈਂਡਸ ਖੇਤਰ ਦੇ ਇੱਕ ਸ਼ਹਿਰ ਨਾਟਿੰਘਮ ( Nottingham ) ਵਿੱਚ ਇੱਕ ਪਬ ਦੇ ਨੇੜੇ ਹੋਏ ਹਮਲੇ ਚ ਭਾਰਤੀ ਮੂਲ ਦੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ । ਨਾਟਿੰਘਮ ਪੁਲਿਸ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ 20 ਸਾਲਾ ਅਰਜੁਨ ਸਿੰਘ ਦੇ ਕਤਲ ਦੀ ਜਾਂਚ ਦੌਰਾਨ 20 ਸਾਲ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਸਿੰਘ ਤੇ ਸ਼ਨੀਵਾਰ ਸ਼ਾਮ ਨੂੰ ਹਮਲਾ ਹੋਇਆ ਸੀ ਅਤੇ ਐਤਵਾਰ ਨੂੰ ਇੱਕ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ ਸੀ।

ਨਾਟਿੰਘਮਸ਼ਾਇਰ ਪੁਲਿਸ ਦੇ ਇੰਸਪੈਕਟਰ ਰਿਚਰਡ ਮੋਂਕ ਨੇ ਕਿਹਾ, “ਜਾਸੂਸਾਂ ਦਾ ਇੱਕ ਦਲ ਜਾਂਚ ਵਿੱਚ ਲੱਗਿਆ ਰਿਹਾ ਅਤੇ ਕਤਲ ਦੇ ਸ਼ੱਕ ਵਿੱਚ ਹਿਰਾਸਤ ਵਿੱਚ ਲਈ ਗਏ ਇੱਕ ਵਿਅਕਤੀ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।”

ਉਨ੍ਹਾਂਨੇ ਕਿਹਾ,“ਮੈਂ ਇਸ ਗੱਲ ਤੇ ਜ਼ੋਰ ਦੇਣਾ ਚਾਹਾਂਗਾ ਕਿ ਅਰਜੁਨ ਦੇ ਪਰਿਵਾਰ ਨੇ ਦੁੱਖ ਦੀ ਇਸ ਘੜੀ ਵਿੱਚ ਉਨ੍ਹਾਂ ਦੀ ਨਿਜਤਾ ਨੂੰ ਬਰਕਰਾਰ ਰੱਖਣ ਦੀ ਬੇਨਤੀ ਕੀਤੀ ਹੈ। ਸਾਨੂੰ ਹੁਣ ਵੀ ਗਵਾਹਾਂ ਵੀਡੀਓ ਫੁਟੇਜ ਰੱਖਣ ਵਾਲੇ ਲੋਕਾਂ ਜਾਂ ਘਟਨਾ ਦੇ ਬਾਰੇ ਕੋਈ ਹੋਰ ਜਾਣਕਾਰੀ ਰੱਖਣ ਵਾਲੇ ਲੋਕਾਂ ਦੇ ਅੱਗੇ ਆਉਣ ਦਾ ਇੰਤਜਾਰ ਹੈ।”

ਨਾਟਿੰਘਮ ਟਰੇਂਟ ਯੂਨੀਵਰਸਿਟੀ ਦੇ ਵਿਦਿਆਰਥੀ ਸਿੰਘ ਤੇ ਨਾਟਿੰਘਮ ਵਿੱਚ ਲਾਂਗ ਰੋ ‘ਤੇ ਸਲਗ ਐਂਡ ਲੇਟਿਊਸ ਪਬ ਦੇ ਕੋਲ ਹਮਲਾ ਕੀਤਾ ਗਿਆ ਸੀ। ਉਸਨੂੰ ਨੇੜੇ ਦੇ ਕਵੀਂਸ ਮੈਡੀਕਲ ਸੇਂਟਰ ਲਜਾਇਆ ਗਿਆ ਜਿੱਥੇ ਅਗਲੇ ਦਿਨ ਉਸਦੀ ਮੌਤ ਹੋ ਗਈ।

Share this Article
Leave a comment