ਤੁਸੀ ਤਰ੍ਹਾਂ-ਤਰ੍ਹਾਂ ਦੀ ਚੋਰੀਆਂ ਬਾਰੇ ਜਰੂਰ ਸੁਣਿਆ ਹੋਵੇਗਾ ਜਿਵੇਂ ਕਿਸੇ ਦੀ ਕਾਰ ਚੋਰੀ ਹੋ ਗਈ, ਕਿਸੇ ਦੇ ਗਹਿਣੇ ਚੋਰੀ ਹੋ ਗਏ ਪਰ ਕੀ ਤੁਸੀ ਕਦੇ ਸੁਣਿਆ ਹੈ ਕਿ ਕਿਸੇ ਨੇ ਜਹਾਜ਼ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਗੱਲ ਹੈਰਾਨ ਕਰਨ ਵਾਲੀ ਜਰੂਰ ਹੈ ਪਰ ਸੱਚ ਹੈ ਦੱਸ ਦੇਈਏ ਚੀਨ ਦੇ ਇੱਕ ਮੁੰਡੇ ਨੇ ਦੋ ਜਹਾਜ਼ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਮੁੰਡਾ ਇਸ ਲਈ ਜਹਾਜ਼ ਚੋਰੀ ਕਰਨਾ ਚਾਹੁੰਦਾ ਸੀ ਤਾਂਕਿ ਉਹ ਉਸ ਨੂੰ ਉਡਾ ਸਕੇ ਪਰ ਅਜਿਹਾ ਕਰਨ ਤੋਂ ਪਹਿਲਾਂ ਹੀ ਉਹ ਫੜਿਆ ਗਿਆ। ਏਅਰਪੋਰਟ ਪ੍ਰਬੰਧਨ ਅਧਿਕਾਰੀ ਨੇ ਉਸ ਦੇ ਅਜਿਹਾ ਕਰਨ ‘ਤੇ ਉਸ ਨੂੰ ਸਜ਼ਾ ਦੇਣ ਦੀ ਥਾਂ ਉਸ ਨੂੰ ਪਇਲਟ ਦੀ ਟਰੇਨਿੰਗ ਦੇਣ ਦਾ ਆਫਰ ਦਿੱਤਾ ਹੈ।
ਮਾਮਲਾ ਚੀਨ ਦੇ ਝੇਜਿਆਂਗ ਖੇਤਰ ਦੇ ਹੁਝੋਉ ਸ਼ਹਿਰ ਦਾ ਹੈ। ਪੂਰਬੀ ਚੀਨ ਦੇ ਹੁਝੋਉ ਸ਼ਹਿਰ ਦੇ ਨੈਸ਼ਨਲ ਰਿਜ਼ਾਰਟ ਦੇ ਏਅਰਬੇਸ ‘ਚ ਹੈਂਗਰ ਦੇ ਦੋ ਹਲਕੇ ਜਹਾਜ਼ ਸਵੇਰੇ ਉੱਥੋ ਬਾਹਰ ਮਿਲੇ। ਜਿਸ ਵੇਲੇ ਜਾਂਚ ਕੀਤੀ ਗਈ ਉਸ ਦੌਰਾਨ ਪਤਾ ਲੱਗਿਆ ਕਿ ਜਹਾਜ਼ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਬਾਅਦ ‘ਚ ਜਦੋਂ ਸੀਸੀਟੀਵੀ ਦੇਖੀ ਗਈ ਤਾਂ ਉਨ੍ਹਾਂ ਨੂੰ ਇੱਕ ਮੁੰਡਾ ਜਹਾਜ਼ ਚਲਾਉਂਦੇ ਹੋਏ ਨਜ਼ਰ ਆਇਆ।
ਸਾਹਮਣੇ ਆਈ ਸੀਸੀਟੀਵੀ ਫੁਟੇਜ ‘ਚ ਮੁੰਡਾ ਜਹਾਜ਼ ਚਲਾਉਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਇਸ ਨੂੰ ਚਲਾਉਣ ਦੀ ਕੋਸ਼ਿਸ਼ ‘ਚ ਉਹ ਇਸ ‘ਤੇ ਕੰਟ੍ਰੋਲ ਨਹੀਂ ਰੱਖ ਸੱਕਿਆ ਤੇ ਏਅਰ ਕਰਾਫਟ ਰੇਲਿੰਗ ਨਾਲ ਟਕਰਾ ਗਿਆ। ਇਸ ਤੋਂ ਬਾਅਦ ਉਹ ਦੂਜੇ ਏਅਰਕ੍ਰਾਫਟ ਨੂੰ ਚਲਾਉਂਦਾ ਨਜ਼ਰ ਆ ਰਿਹਾ ਹੈ। ਟਕਰਾਏ ਜਹਾਜ਼ ਨੂੰ ਕਰੀਬ 80 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਨਾਬਾਲਗ ਪ੍ਰਤੀ ਹਮਦਰਦੀ ਵਰਤੀ ਹੈ ਤੇ ਉਸ ਨੂੰ ਪਾਈਲਟ ਬਣਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ।
13 ਸਾਲਾ ਮੁੰਡਾ 2 ਜਹਾਜ਼ ਚੋਰੀ ਕਰ ਭਰਨ ਲੱਗਿਆ ਉਡਾਣ, ਸੀਸੀਟੀਵੀ ‘ਚ ਕੈਦ

Leave a Comment
Leave a Comment