ਲਾਕਡਾਊਨ ਕਾਰਨ ਪਾਕਿਸਤਾਨ ‘ਚ ਫਸੇ 3 ਬਜ਼ੁਰਗਾਂ ਨੇ ਸਰਕਾਰ ਨੂੰ ਵਤਨ ਵਾਪਸੀ ਦੀ ਲਾਈ ਗੁਹਾਰ

TeamGlobalPunjab
2 Min Read

ਲਾਹੌਰ: ਪਾਕਿਸਤਾਨ ਵਿੱਚ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਏ ਕੁੱਝ ਪਰਿਵਾਰ ਲਾਕਡਾਊਨ ਕਾਰਨ ਉੱਥੇ ਹੀ ਫਸੇ ਰਹਿ ਗਏ ਹਨ, ਜਿਨ੍ਹਾ ਵੱਲੋਂ ਭਾਰਤ ਸਰਕਾਰ ਨੂੰ ਵਤਨ ਵਾਪਸੀ ਲਈ ਗੁਹਾਰ ਲਗਾਈ ਹੈ। ਪਾਕਿਸਤਾਨ ਵਲੋਂ ਭੇਜੇ ਇੱਕ ਵੀਡੀਓ ‘ਚ ਸੰਤੋਖ ਸਿੰਘ ਵਾਸੀ ਸੰਗਰੂਰ ਨੇ ਦੱਸਿਆ ਹੈ ਕਿ ਉਹ ਦੋ ਮਹੀਨੇ ਤੋਂ ਪਾਕਿਸਤਾਨ ਵਿੱਚ ਫਸੇ ਹਨ ਤੇ ਲਾਹੌਰ ਵਿਖੇ ਆਪਣੇ ਰਿਸ਼ਤੇਦਾਰਾਂ ਦੇ ਘਰ ਰੁਕੇ ਹੋਏ ਹਨ।

ਇਸ ਦੇ ਨਾਲ ਹੀ ਲੁਧਿਆਣਾ ਵਾਸੀ ਜੋਗਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਸੁਰਜੀਤ ਕੌਰ ਵੀ ਪਾਕਿਸਤਾਨ ਦੇ ਸ਼ੇਖੁਪੁਰਾ ਦੇ ਇੱਕ ਡੇਰੇ ਵਿੱਚ ਰਹਿ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਉਹ ਤੀਹ ਦਿਨ ਦੇ ਵੀਜ਼ੇ ‘ਤੇ ਆਏ ਸਨ, ਹੁਣ ਉਨ੍ਹਾਂ ਕੋਲ ਨਾਂ ਤਾਂ ਪੈਸੇ ਹਨ, ਜੋ ਦਵਾਈ ਲੈ ਕੇ ਉਹ ਪਾਕਿਸਤਾਨ ਆਏ ਸਨ, ਉਹ ਵੀ ਖਤਮ ਹੋ ਚੁੱਕੀ ਹੈ। ਸਰਹੱਦ ਬੰਦ ਹੋਣ ਦੇ ਕਾਰਨ ਉਹ ਆਪਣੇ ਦੇਸ਼ ਨਹੀਂ ਆ ਪਾ ਰਹੇ ਹਨ।

ਉਨ੍ਹਾਂ ਨੇ ਇਸਲਾਮਾਬਾਦ ਸਥਿਤ ਭਾਰਤੀ ਦੂਤਾਵਾਸ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਸੀ ਪਰ ਹੁਣ ਤੱਕ ਕੋਈ ਜਵਾਬ ਨਹੀਂ ਆਇਆ ਹੈ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਸਰਹੱਦ ਖੋਲ੍ਹਣ ਦੀ ਅਪੀਲ ਕੀਤੀ ਤਾਂਕਿ ਉਹ ਆਪਣੇ ਪਰਿਵਾਰ ਨੂੰ ਮਿਲ ਸਕਣ। ਜੋਗਿੰਦਰ ਸਿੰਘ ਨੇ ਕਿਹਾ ਕਿ ਉਹ 11 ਮਾਰਚ ਨੂੰ ਪਾਕਿਸਤਾਨ ਆਏ ਸਨ। ਉਨ੍ਹਾਂ ਦੀ ਪਤਨੀ ਸੁਰਜੀਤ ਕੌਰ ਸ਼ੁਗਰ ਦੀ ਮਰੀਜ ਹਨ, ਉਨ੍ਹਾਂ ਕੋਲ ਹੁਣ ਦਵਾਈ ਲਈ ਪੈਸੇ ਨਹੀਂ ਹਨ।

Share this Article
Leave a comment