Home / ਸੰਸਾਰ / ਇਟਲੀ ਦੇ ਡੇਅਰੀ ਫਾਰਮ ‘ਚ ਅੱਗ ਲੱਗਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਇਟਲੀ ਦੇ ਡੇਅਰੀ ਫਾਰਮ ‘ਚ ਅੱਗ ਲੱਗਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਰੋਮ: ਇਟਲੀ ਦੇ ਕਰੇਮਾ ‘ਚ ਵਾਪਰੀ ਦਰਦਨਾਕ ਘਟਨਾ ‘ਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਜਿੱਥੇ ਕਿ ਸਨ ਜਾਰਜੀਓ ਦੇ ਡੇਅਰੀ ਫਾਰਮ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਅੱਗ ਨਾਲ ਝੁਲਸਣ ਕਾਰਨ ਮੌਤ ਦਾ ਦੁੱਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ।

ਇਟਾਲੀਅਨ ਮੀਡੀਆ ਮੁਤਾਬਕ ਇਹ ਨੌਜਵਾਨ ਹਾਲੇ ਇੱਕ ਦਿਨ ਪਹਿਲਾ ਹੀ ਕੰਮ ‘ਤੇ ਆਇਆ ਸੀ ਅਤੇ ਮਾਲਕ ਕੋਲ ਰਿਹਾਇਸ਼ ਦਾ ਪ੍ਰਬੰਧ ਨਾ ਹੋਣ ਕਾਰਨ ਮਾਲਕ ਨੇ ਉਸ ਨੂੰ ਫਾਰਮ ਵਿੱਚ ਹੀ ਸੁਲਾ ਦਿੱਤਾ। ਫਿਰ ਰਾਤ ਨੂੰ ਅਚਾਨਕ ਡੇਅਰੀ ਫਾਰਮ ਵਿੱਚ ਅੱਗ ਲੱਗਣ ਕਾਰਨ ਨੌਜਵਾਨ ਦੀ ਅੱਗ ਨਾਲ ਝੁਲਸਣ ਕਾਰਨ ਮੌਤ ਹੋ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ।

ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਨੂੰ ਬੁਝਾਇਆ, ਪਰ ਉਦੋਂ ਤੱਕ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਸੁਖਜਿੰਦਰ ਸਿੰਘ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੱਟੀਆਂ ਨਾਲ ਸੰਬਧਤ ਸੀ। ਬੁੱਢੇ ਮਾਪਿਆਂ ਦੇ ਸਹਾਰੇ ਇਕਲੌਤੇ ਪੁੱਤ ਨੂੰ ਇਟਲੀ ਆਏ ਹਾਲੇ 4 ਸਾਲ ਹੀ ਹੋਏ ਸਨ, ਦੂਜੇ ਪਾਸੇ ਪੁਲਿਸ ਵਲੋਂ ਛਾਣਬੀਣ ਕੀਤੀ ਜਾ ਰਹੀ ਹੈ।

Check Also

ਇੰਗਲੈਂਡ ’ਚ ਸਿੱਖ ਵਕੀਲ ਨੂੰ ਕ੍ਰਿਪਾਨ ਸਣੇ ਅਦਾਲਤ ’ਚ ਜਾਣ ਤੋਂ ਰੋਕਣ ‘ਤੇ ਬੀਬੀ ਜਗੀਰ ਕੌਰ ਵੱਲੋਂ ਨਿੰਦਾ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਇੰਗਲੈਂਡ ’ਚ ਅੰਮ੍ਰਿਤਧਾਰੀ ਵਕੀਲ …

Leave a Reply

Your email address will not be published. Required fields are marked *