ਦੁਬਈ ‘ਚ ਭਾਰਤੀ ਮੂਲ ਦਾ 11 ਮਹੀਨੇ ਦਾ ਬੱਚਾ ਬਣਿਆ ਕਰੋੜਪਤੀ

TeamGlobalPunjab
2 Min Read

ਦੁਬਈ: ਦੁਬਈ ‘ਚ ਭਾਰਤੀ ਮੂਲ ਦਾ 11 ਮਹੀਨੇ ਦਾ ਬੱਚਾ ਲਾਟਰੀ ਜੈਕਪਾਟ ਜਿੱਤ ਕੇ ਕਰੋੜਪਤੀ ਬਣ ਗਿਆ ਹੈ। ਗਲਫ ਨਿਊਜ਼ ਨੇ ਬੁੱਧਵਾਰ ਨੂੰ ਆਈ ਰਿਪੋਰਟ ਵਿੱਚ ਦੱਸਿਆ ਗਿਆ ਕਿ ਯੂਏਈ ਰਫੇਲ ਦੇ ਮਾਸਿਕ ਡਰਾਅ ਵਿੱਚ ਸਲਾਹ ਮਹਿਜ਼ ਨਾਮ ਦੇ ਬੱਚੇ ਨੇ 10 ਲੱਖ ਅਮਰੀਕੀ ਡਾਲਰ ਯਾਨੀ ਲਗਭਗ 7.11 ਕਰੋੜ ਰੁਪਏ ਦਾ ਜੈਕਪਾਟ ਜਿੱਤ ਲਿਆ ਅਤੇ 13 ਫਰਵਰੀ ਨੂੰ ਉਸਦੀ ਜ਼ਿੰਦਗੀ ਦੇ ਪਹਿਲੇ ਜਨਮਦਿਨ ਤੋਂ ਪਹਿਲਾਂ ਹੀ ਉਸ ਦਾ ਨਾਮ ‘ਦੁਬਈ ਡਿਊਟੀ ਫਰੀ ਮਿਲੇਨਿਅਮ ਮਿਲੇਨਿਅਰਸ’ ਦੀ ਸੂਚੀ ਵਿੱਚ ਸ਼ਾਮਲ ਕਰਾ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਸਲਾਹ ਡੀਡੀਐੱਫ ਰਫੇਲ ਟਿਕਟ ਦੇ ਅੱਜ ਤੱਕ ਦੇ ਸਭ ਤੋਂ ਘੱਟ ਉਮਰ ਦੇ ਜੇਤੂ ਹਨ।

ਰਿਪੋਰਟ ਵਿੱਚ ਦੱਸਿਆ ਗਿਆ ਕਿ ਇਹ ਟਿਕਟ ਸਲਾਹ ਦੇ ਪਿਤਾ ਰਮੀਜ਼ ਰਹਿਮਾਨ ਨੇ ਉਸਦੇ ਨਾਮ ‘ਤੇ ਖਰੀਦਿਆ ਸੀ। ਕੇਰਲ ਦੇ ਨਿਵਾਸੀ ਰਹਿਮਾਨ ਲਗਭਗ ਛੇ ਸਾਲ ਤੋਂ ਅਬੂਧਾਬੀ ਵਿੱਚ ਕੰਮ ਕਰ ਰਹੇ ਹਨ। 31 ਸਾਲ ਦਾ ਰਹਿਮਾਨ ਇੱਥੇ ਲਗਭਗ ਇੱਕ ਸਾਲ ਤੋਂ ਦੁਬਈ ਡਿਊਟੀ ਫਰੀ ਪ੍ਰਮੋਸ਼ਨ ਵਿੱਚ ਭਾਗ ਲੈ ਰਹੇ ਸਨ। ਉਨ੍ਹਾਂ ਨੇ ਜੈਕਪਾਟ ਜਿੱਤਣ ਵਾਲਾ ਟਿਕਟ ਨੰਬਰ 1319 ਆਪਣੇ ਬੇਟੇ ਦੇ ਨਾਮ ‘ਤੇ 323 ਸੀਰੀਜ਼ ਵਿੱਚ ਆਨਲਾਇਨ ਖਰੀਦਿਆ ਸੀ।

ਰਹਿਮਾਨ ਦੇ ਟਿਕਟ ਦਾ ਲਕੀ ਡਰਾਅ ਮੰਗਲਵਾਰ ਨੂੰ ਐਲਾਨਿਆ ਗਿਆ। ਰਿਪੋਰਟ ਵਿੱਚ ਰਮੀਜ਼ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਮੈਂ ਇਸ ਅਨੌਖੀ ਖਬਰ ਨੂੰ ਸੁਣ ਕੇ ਬੇਹੱਦ ਖੁਸ਼ ਹਾਂ। ਮੇਰੇ ਬੇਟੇ ਦਾ ਭਵਿੱਖ ਹੁਣ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਪਿਛਲੇ ਸਾਲ ਵੀ ਇੱਕ ਭਾਰਤੀ ਕਿਸਾਨ ਨੇ ਯੂਏਈ ਰਫੇਲ ਵਿੱਚ 40 ਲੱਖ ਡਾਲਰ ਦਾ ਜੈਕਪਾਟ ਜਿੱਤਿਆ ਸੀ। ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਇਹ ਕਿਸਾਨ ਦੁਬਈ ਵਿੱਚ ਨੌਕਰੀ ਨਾ ਮਿਲਣ ਦੇ ਚਲਦੇ ਘਰ ਵਾਪਸ ਪਰਤ ਗਿਆ ਸੀ। ਵਾਪਸੀ ਤੋਂ ਪਹਿਲਾਂ ਉਸਨੇ ਆਪਣੀ ਪਤਨੀ ਤੋਂ ਪੈਸੇ ਉਧਾਰ ਮੰਗਵਾ ਕੇ ਰਫੇਲ ਡਰਾਅ ਦਾ ਟਿਕਟ ਖਰੀਦਿਆ ਸੀ, ਜੋ ਉਸ ਲਈ ਬਹੁਤ ਲਕੀ ਸਾਬਤ ਹੋਇਆ ਸੀ।

- Advertisement -

Share this Article
Leave a comment