ਆਸਟਰੇਲੀਆ ਨੇ ਐਲਾਨੀ ਐਮਰਜੈਂਸੀ, 6 ਮਹੀਨੇ ਜਾਰੀ ਰਹਿ ਸਕਦੈ ਕੋਰੋਨਾ ਦਾ ਸੰਕਟ

TeamGlobalPunjab
2 Min Read

ਸਿਡਨੀ: ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਤੋਂ ਬਾਅਦ ਆਸਟ੍ਰੇਲੀਆ ਨੇ ਬੁੱਧਵਾਰ ਨੂੰ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨੇ ਬੁੱਧਵਾਰ ਨੂੰ ਦੇਸ਼ ਵਿੱਚ ਮਨੁੱਖ ਜੈਵ ਸੁਰੱਖਿਆ ਐਮਰਜੈਂਸੀ ਐਲਾਨ ਦਿੱਤੀ ਅਤੇ ਕਿਹਾ ਕਿ ਦੇਸ਼ ਦੇ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਸਾਰੀ ਵਿਦੇਸ਼ੀ ਯਾਤਰਾਵਾਂ ਛੱਡ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਨਾਲ ਹੀ ਚਿਤਾਵਨੀ ਦਿੱਤੀ ਕਿ ਇਹ ਖਤਰਨਾਕ ਵਾਇਰਸ ਘੱਟੋੰ-ਘੱਟ 6 ਮਹੀਨੇ ਤੱਕ ਰਹਿ ਸਕਦਾ ਹੈ। ਜਿਸ ਕਾਰਨ ਕੋਰੋਨਾ ਇੱਕ ਵੱਡਾ ਸੰਕਟ ਬਣਕੇ ਸਾਹਮਣੇ ਆ ਸਕਦਾ ਹੈ ।

- Advertisement -

ਐਮਰਜੈਂਸੀ ਦਾ ਰਸਮੀ ਅੈਲਾਨ ਹੋਣ ਤੋਂ ਬਾਅਦ ਸਰਕਾਰ ਨੂੰ ਸ਼ਹਿਰਾਂ ਜਾਂ ਖੇਤਰਾਂ ਨੂੰ ਬੰਦ ਕਰਨ, ਕਰਫਿਊ ਲਗਾਉਣ ਅਤੇ ਲੋਕਾਂ ਨੂੰ ਕੁਆਰੰਟੀਨ ਕਰਨ ਦਾ ਆਦੇਸ਼ ਦੇਣ ਦੀ ਤਾਕਤ ਮਿਲ ਗਈ ਹੈ। ਇਹ ਸਾਰੇ ਕਦਮ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਜ਼ਰੂਰੀ ਮੰਨੇ ਜਾ ਰਹੇ ਹਨ।

ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੇ ਚੌਥੇ ਪੱਧਰ ‘ਤੇ ਪੁੱਜਣ ਤੋਂ ਬਾਅਦ ਉੱਥੋਂ ਦੇ ਨਾਗਰਿਕਾਂ ਨੂੰ ਯਾਤਰਾ ਨਾਂ ਕਰਨ ਦੀ ਆਧਿਕਾਰਿਤ ਸਲਾਹ ਦਿੱਤੀ ਜਾ ਜਾਂਦੀ ਹੈ। ਇਸ ਤੋਂ ਇਲਾਵਾ 100 ਤੋਂ ਜ਼ਿਆਦਾ ਲੋਕਾਂ ਦੀ ਕਿਸੇ ਵੀ ਗੈਰ ਜ਼ਰੂਰੀ ਸਮਾਗਮ ‘ਤੇ ਰੋਕ ਵੀ ਸ਼ਾਮਲ ਹੈ।

- Advertisement -
Share this Article
Leave a comment