10 ਸਾਲ਼ਾ ਬੱਚੀ ਨਾਲ ਜ਼ਬਰ ਜਨਾਹ ਕਰਨ ਵਾਲੇ ਨੂੰ ਅਦਾਲਤ ਨੇ 20 ਸਾਲ ਲਈ ਭੇਜਿਆ ਜੇਲ੍ਹ

TeamGlobalPunjab
1 Min Read

ਹੁਸ਼ਿਆਰਪੁਰ : ਇਕ ਪਾਸੇ ਜਿੱਥੇ ਨਿਰਭਿਆ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਵੀ ਇਹ ਘਟਨਾਵਾਂ ਰੁਕ ਨਹੀਂ ਰਹੀਆਂ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਹੁਣ ਇਕ 10 ਸਾਲ਼ਾ ਬੱਚੀ ਨਾਲ ਇਕ 35 ਸਾਲ਼ਾ ਵਿਅਕਤੀ ਵਲੋਂ ਜ਼ਬਰ ਜਨਾਹ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਅਦਾਲਤ ਵਲੋਂ ਉਕਤ ਮੁਲਜ਼ਮ ਨੂੰ ਦੋਸ਼ੀ ਠਹਿਰਾ ਕੇ 20 ਸਾਲ ਦੀ ਸਜਾ ਸੁਣਾ ਦਿੱਤੀ ਹੈ। ਇਸ ਨੂੰ ਤੋਂ ਇਲਾਵਾ ਦੋਸ਼ੀ ਨੂੰ 80 ਹਜ਼ਾਰ ਦੇ ਕਰੀਬ ਜ਼ੁਰਮਾਨਾ ਲਗਾਏ ਜਾਣ ਦੀ ਗੱਲ ਵੀ ਕਹੀ ਜਾ ਰਹੀ ਹੈ।

ਦਸ ਦੇਈਆ ਕਿ ਦੋਸ਼ੀ ਦਾਦਾ ਨਾਮ ਅਜੀਤ ਕੁਮਾਰ ਦਸਿਆ ਜਾ ਰਿਹਾ ਹੈ। ਰਿਪੋਰਟਾਂ ਮੁਤਾਬਿਕ ਉਹ ਬੱਚੀ ਨੂੰ ਨਸ਼ੇ ਦਾ ਟੀਕਾ ਲਗਾ ਕਿ ਪਹਾੜੀ ਖ਼ੇਤਰ ਚ ਲੈ ਗਿਆ ਸੀ। ਉਥੇ ਦੋਸ਼ੀ ਨੇ ਉਕਤ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਸ ਤੋਂ ਬਾਅਦ ਬੱਚੀ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਦੋਸ਼ੀ ਨੂੰ ਫੜ ਕੇ ਪੁਲਸ ਨੇ ਅਗਲੇਰੀ ਕਾਰਵਾਈ ਕੀਤੀ ਸੀ।

Share this Article
Leave a comment