ਪੰਜਾਬ ‘ਚ ਮਾਨਸੂਨ ਫਿਰ ਮੱਠਾ, ਹੁੰਮਸ ਨੇ ਕੱਢੇ ਵੱਟ, ਹੋਰ ਕਿੰਨੇ ਦਿਨ ਹੋਵੋਗੇ ਪਰੇਸ਼ਾਨ? ਪੂਰੀ ਰਿਪੋਰਟ

Global Team
2 Min Read

ਚੰਡੀਗੜ੍ਹ: ਸ਼ਨੀਵਾਰ ਤੋਂ ਮਾਨਸੂਨ ਦੀ ਰਫਤਾਰ ਫਿਰ ਮੱਠੀ ਪੈ ਗਈ ਹੈ। ਮੌਨਸੂਨ ਹੁਣ 10 ਅਗਸਤ ਤੋਂ ਬਾਅਦ ਹੀ ਮੁੜ ਸਰਗਰਮ ਹੋਣ ਦੀ ਸੰਭਾਵਨਾ ਹੈ। ਮੀਂਹ ਨਾਂ ਪੈਣ ਕਾਰਨ ਲੋਕਾਂ ਨੂੰ ਪੰਜ ਦਿਨ ਨਮੀ ਵਾਲੀ ਗਰਮੀ ਝੱਲਣੀ ਪੈ ਸਕਦੀ ਹੈ। ਐਤਵਾਰ ਨੂੰ ਚਾਰ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਦਿਨ ਵੇਲੇ ਤੇਜ਼ ਧੁੱਪ ਅਤੇ ਗਰਮੀ ਰਹੀ। ਹੁੰਮਸ ਭਰੀ ਗਰਮੀ ਕਾਰਨ ਲੋਕ ਬੇਚੈਨ ਰਹੇ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਗੁਰਦਾਸਪੁਰ ਵਿੱਚ ਦਿਨ ਦਾ ਤਾਪਮਾਨ 32.6 ਡਿਗਰੀ ਅਤੇ ਰਾਤ ਦਾ ਤਾਪਮਾਨ 32.8 ਡਿਗਰੀ ਰਿਹਾ। ਇਹ ਆਮ ਨਾਲੋਂ ਇੱਕ ਡਿਗਰੀ ਘੱਟ ਸੀ।

ਮਾਨਸੂਨ ਜੁਲਾਈ ਦੇ ਆਖਰੀ ਦਿਨ ਤੋਂ 2 ਅਗਸਤ ਤੱਕ ਸਰਗਰਮ ਰਿਹਾ। ਇਸ ਕਾਰਨ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ। ਮਾਨਸੂਨ ਤਿੰਨ ਦਿਨ ਵਧੀਆ ਰਿਹਾ ਅਤੇ ਕਿਸਾਨਾਂ ਨੂੰ ਚੀ ਸੁਖ ਦਾ ਸਾਹ ਆਇਆ, ਪਰ ਸ਼ਨੀਵਾਰ ਤੋਂ ਮਾਨਸੂਨ ਦੀ ਰਫ਼ਤਾਰ ਫਿਰ ਮੱਠੀ ਪੈ ਗਈ ਹੈ। ਹੁਣ ਇਸ ਦੇ 10 ਅਗਸਤ ਤੋਂ ਬਾਅਦ ਹੀ ਮੁੜ ਸਰਗਰਮ ਹੋਣ ਦੀ ਸੰਭਾਵਨਾ ਹੈ। ਮੀਂਹ ਨਾ ਪੈਣ ਕਾਰਨ ਲੋਕਾਂ ਨੂੰ ਪੰਜ ਦਿਨ ਹੋਰ ਹੁੰਮਸ ਵਾਲੀ ਗਰਮੀ ਝੱਲਣੀ ਪੈ ਸਕਦੀ ਹੈ।

ਉੱਥੇ ਹੀ ਐਤਵਾਰ ਨੂੰ ਫਾਜ਼ਿਲਕਾ ਦਾ ਤਾਪਮਾਨ 39.7 ਡਿਗਰੀ ਦਰਜ ਕੀਤਾ ਗਿਆ। ਪੰਜਾਬ ਵਿੱਚ ਇਸ ਪੂਰੇ ਸੀਜ਼ਨ ਵਿੱਚ ਹੁਣ ਤੱਕ 40 ਫੀਸਦੀ ਘੱਟ ਮੀਂਹ ਪਿਆ ਹੈ। 1 ਜੂਨ ਤੋਂ 4 ਅਗਸਤ ਤੱਕ ਪੰਜਾਬ ਵਿੱਚ 146.6 ਮਿਲੀਮੀਟਰ ਵਰਖਾ ਹੋਈ ਹੈ, ਜਦੋਂ ਕਿ ਪੰਜਾਬ ਵਿੱਚ ਇਨ੍ਹਾਂ ਦੋ ਮਹੀਨਿਆਂ ਵਿੱਚ 242.9 ਮਿਲੀਮੀਟਰ ਵਰਖਾ ਹੋਣੀ ਚਾਹੀਦੀ ਸੀ। ਪੂਰੇ ਸੀਜ਼ਨ ‘ਚ ਪੰਜਾਬ ‘ਚ ਸਭ ਤੋਂ ਘੱਟ ਬਾਰਿਸ਼ ਫਤਿਹਗੜ੍ਹ ਸਾਹਿਬ ‘ਚ ਹੋਈ ਹੈ। ਇੱਥੇ ਸਿਰਫ਼ 70.6 ਮਿਲੀਮੀਟਰ ਵਰਖਾ ਹੋਈ ਹੈ, ਜਦੋਂ ਕਿ ਦੋ ਮਹੀਨਿਆਂ ਵਿੱਚ 271.3 ਮਿਲੀਮੀਟਰ ਬਾਰਿਸ਼ ਹੋਣੀ ਚਾਹੀਦੀ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment