ਬੁਖਾਰੇਸਟ ਤੋਂ 250 ਭਾਰਤੀ ਨਾਗਰਿਕਾਂ ਨੂੰ ਲੈ ਕੇ ਦਿੱਲੀ ਪਹੁੰਚੀ ਦੂਜੀ ਫਲਾਈਟ, ਹੰਗਰੀ ਤੋਂ 240 ਨਾਗਰਿਕਾਂ ਨੂੰ ਲੈ ਕੇ ਆ ਰਹੀ ਹੈ ਤੀਜੀ ਉਡਾਣ

TeamGlobalPunjab
2 Min Read

ਨਵੀਂ ਦਿੱਲੀ- ਰੂਸ ਦੇ ਹਮਲੇ ਕਾਰਨ ਯੂਕਰੇਨ ਵਿੱਚ ਫਸੇ 250 ਭਾਰਤੀ ਨਾਗਰਿਕਾਂ ਨੂੰ ਲੈ ਕੇ ਬੁਖਾਰੇਸਟ ਤੋਂ ਇੱਕ ਹੋਰ ਫਲਾਈਟ ਦਿੱਲੀ ਏਅਰਪੋਰਟ ਪਹੁੰਚੀ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਤੇ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਹਵਾਈ ਅੱਡੇ ‘ਤੇ ਬੁਖਾਰੇਸਟ (ਰੋਮਾਨੀਆ) ਰਾਹੀਂ ਯੂਕਰੇਨ ਤੋਂ ਸੁਰੱਖਿਅਤ ਕੱਢੇ ਗਏ ਭਾਰਤੀਆਂ ਦਾ ਸਵਾਗਤ ਕੀਤਾ।

ਇਸ ਦੌਰਾਨ ਬੁਡਾਪੇਸਟ (ਹੰਗਰੀ) ਤੋਂ 240 ਭਾਰਤੀ ਨਾਗਰਿਕਾਂ ਨੂੰ ਲੈ ਕੇ ਆਪਰੇਸ਼ਨ ਗੰਗਾ ਤਹਿਤ ਤੀਜੀ ਉਡਾਣ ਦਿੱਲੀ ਲਈ ਰਵਾਨਾ ਹੋ ਗਈ ਹੈ। ਕੇਂਦਰੀ ਮੰਤਰੀ ਸਿੰਧੀਆ ਨੇ ਕਿਹਾ, “ਅਸੀਂ ਬਹੁਤ ਸਾਰੇ ਬੱਚਿਆਂ ਨਾਲ ਗੱਲ ਕੀਤੀ, ਉਨ੍ਹਾਂ ਨੇ ਬਹਾਦਰੀ ਅਤੇ ਹਿੰਮਤ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਹੈ, ਅਸੀਂ ਇਸ ਦੀ ਸ਼ਲਾਘਾ ਕੀਤੀ। ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਸਾਥੀਆਂ-ਦੋਸਤਾਂ ਨੂੰ ਜ਼ਰੂਰ ਦੱਸਣ ਕਿ ਸਰਕਾਰ ਦੀ ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਸਾਰੇ ਨਾਗਰਿਕ ਨੂੰ ਸੁਰੱਖਿਅਤ ਭਾਰਤ ਨਹੀਂ ਲਿਆਂਦਾ ਜਾਂਦਾ।”

ਯੂਕਰੇਨ ਤੋਂ ਸੁਰੱਖਿਅਤ ਬਾਹਰ ਕੱਢੇ ਗਏ ਭਾਰਤੀ ਵਿਦਿਆਰਥੀ ਆਤਿਸ਼ ਨਾਗਰ ਨੇ ਕਿਹਾ ਕਿ ਉੱਥੇ 10,000 ਤੋਂ ਵੱਧ ਭਾਰਤੀ ਵਿਦਿਆਰਥੀ ਫਸੇ ਹੋਏ ਹਨ, ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਜਲਦੀ ਭਾਰਤ ਲਿਆਂਦਾ ਜਾਵੇ। ਅਸੀਂ ਸਰਕਾਰ ਤੋਂ ਉਮੀਦ ਕਰਦੇ ਹਾਂ ਕਿ ਉਹ ਉਨ੍ਹਾਂ ਨੂੰ ਜਲਦੀ ਇੱਥੇ ਲਿਆਏਗੀ। ਇਸ ਦੇ ਨਾਲ ਹੀ ਇੱਕ ਹੋਰ ਵਿਦਿਆਰਥੀ ਨੇ ਕਿਹਾ ਕਿ ਵਿਦਿਆਰਥੀ ਡਰੇ ਹੋਏ ਹਨ ਪਰ ਜਿਸ ਸ਼ਹਿਰ ਵਿੱਚ ਅਸੀਂ ਰਹਿ ਰਹੇ ਸੀ (ਰੋਮਾਨੀਆ ਦੀ ਸਰਹੱਦ ਦੇ ਨੇੜੇ) ਉੱਥੇ ਦੀ ਸਥਿਤੀ ਯੂਕਰੇਨ ਦੇ ਹੋਰ ਖੇਤਰਾਂ ਦੇ ਮੁਕਾਬਲੇ ਕਾਫੀ ਬਿਹਤਰ ਹੈ।

ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਜੋ ਵਿਦਿਆਰਥੀਆਂ ਨੂੰ ਲੈ ਕੇ ਆਈ ਕੈਬਿਨ ਕਰੂ ਇੰਚਾਰਜ ਰਜਨੀ ਪਾਲ ਨੇ ਕਿਹਾ, ” ਸਾਨੂੰ ਮਾਣ ਹੈ ਕਿ ਅਸੀਂ ਭਾਰਤੀਆਂ ਨੂੰ ਉਨ੍ਹਾਂ ਦੇ ਘਰਾਂ ਨੂੰ ਵਾਪਸ ਲਿਆਉਣ ਲਈ ਇਸ ਆਪਰੇਸ਼ਨ ਦਾ ਹਿੱਸਾ ਬਣੇ। ਕੁਝ ਵਿਦਿਆਰਥੀ ਪਿਕਅੱਪ ਪੁਆਇੰਟ ‘ਤੇ ਆਪਣਾ ਸਮਾਨ ਲੈ ਕੇ 9-10 ਕਿਲੋਮੀਟਰ ਪੈਦਲ ਚਲਕੇ ਆਏ।”

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment