ਮਜੀਠੀਆ ਨੇ ਪੰਜਾਬ ਸਰਕਾਰ ‘ਤੇ ਚੁੱਕੇ ਵੱਡੇ ਸਵਾਲ, ਕਿਹਾ ‘ਕਾਨੂੰਨ ਦੇ ਉਲਟ ਜਾ ਕੇ ਮੇਰੇ ਖਿਲਾਫ ਹੋ ਰਹੀ ਹੈ ਕਾਰਵਾਈ’

TeamGlobalPunjab
2 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਵੱਲੋਂ ਅੱਜ ਪੰਜਾਬ ਸਰਕਾਰ ‘ਤੇ ਵੱਡੇ ਸਵਾਲ ਚੁੱਕੇ ਗਏ। ਮਜੀਠੀਆ ਨੇ ਕਿਹਾ ਕਿ ਅੱਜ ਗਣਤੰਤਰ ਦਿਵਸ ਹੈ ਤੇ ਕਾਂਗਰਸ ਇਸ ਦਿਨ ਝੰਡਾ ਲਹਿਰਾ ਕੇ ਪਵਿੱਤਰ ਦਿਹਾੜੇ ਦੀਆਂ ਧੱਜੀਆਂ ਉਡਾਉਂਦੀ ਆਈ ਹੈ। ਇਸ ਦੇ ਨਾਲ ਹੀ ਮਜੀਠੀਆ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਨੂੰ ਘੇਰਦਿਆਂ ਚੰਨੀ, ਹਨੀ ਤੇ ਮਨੀ ਦਾ ਜ਼ਿਕਰ ਕੀਤਾ।

ਮਜੀਠੀਆ ਨੇ ਕਿਹਾ ਕਿ ਅੱਜ ਦੇਸ਼ ਦਾ ਸੰਵਿਧਾਨ ਬਣਿਆ ਸੀ ਤੇ ਦੇਸ਼ ਦੇ ਲੋਕਾਂ ਨੂੰ ਕੁਝ ਅਧਿਕਾਰ ਦਿੱਤੇ ਗਏ ਸਨ, ਪਰ ਕਾਂਗਰਸ ਨੇ ਲੋਕਤੰਤਰ ਦੀਆਂ ਧੱਜੀਆਂ ਹੀ ਉਡਾਈਆਂ ਹਨ। ਉਨ੍ਹਾਂ ਕਿਹਾ ਕਾਂਗਰਸ ਦੇ ਰਾਜ ਵਿੱਚ ਸਭ ਲਈ ਵੱਖਰੇ ਕਾਨੂੰਨ ਹਨ। ਜਿੱਥੇ ਇੱਕ ਪਾਸੇ ਸੁਖਪਾਲ ਖਹਿਰਾ ਨੂੰ ਜੇਲ੍ਹ ਵਿੱਚ ਹੋਣ ਦੇ ਬਾਵਜੂਦ  ਟਿਕਟ ਦਿੱਤੀ ਗਈ ਹੈ, ਉੱਥੇ ਹੀ ਉਹ ਦੂਜੇ ਪਾਸੇ ਕਾਂਗਰਸ ਜ਼ੋਰ ਲਗਾ ਰਹੀ ਹੈ ਕਿ ਮਜੀਠੀਆ ਚੋਣਾਂ ਨਾਂ ਲੜ ਸਕੇ।

ਇਸ ਤੋਂ ਇਲਾਵਾ ਮਜੀਠੀਆ ਨੇ ਡੀਜੀਪੀ ਚਟੋਪਾਧਿਆਏ ‘ਤੇ ਵੀ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਆਦੇਸ਼ ‘ਤੇ ਹੀ ਮੇਰੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮਜੀਠੀਆ ਨੇ ਕਿਹਾ ਕਿ ਮੇਰੇ ਘਰ ਦਾਖਲ ਹੋ ਕੇ ਪੁਲਿਸ ਨੇ ਮੇਰੀ ਪਤਨੀ ਅਤੇ ਬੱਚੇ ਜੋ ਕਿ ਕੋਰੋਨਾ ਪਾਜ਼ੀਟਿਵ ਸਨ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਦਕਿ ਉਹ ਖੁਦ ਘਰ ਵਿਚ ਮੌਜੂਦ ਨਹੀਂ ਸਨ। ਉਨ੍ਹਾਂ ਨੇ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਸਿੱਖ ਸੁਖਪਾਲ ਖਹਿਰਾ ਖ਼ਿਲਾਫ ਐਨਡੀਪੀਐਸ ਤਹਿਤ ਮਾਮਲਾ ਸੰਮਨ ਜਾਰੀ ਹੋਏ ਸਨ ਤਾਂ ਉਨ੍ਹਾਂ ਦੇ ਘਰ ਛਾਪੇਮਾਰੀ ਕਿਉਂ ਨਹੀਂ ਹੋਈ ? ਕਾਂਗਰਸ ਵੱਖ-ਵੱਖ ਕਾਨੂੰਨ ਕਿਉਂ ਚਲਾ ਰਹੀ ਹੈ ?

ਇਸ ਤੋਂ ਇਲਾਵਾ ਸਿਮਰਨਜੀਤ ਸਿੰਘ ਬੈਂਸ ਦਾ ਜ਼ਿਕਰ ਕਰਦਿਆਂ ਮਜੀਠੀਆ ਨੇ ਕਿਹਾ ਕੀ ਜਿਨ੍ਹਾਂ ਦੇ ਖਿਲਾਫ ਗੰਭੀਰ ਬਲਾਤਕਾਰ ਦੇ ਦੋਸ਼ ਲੱਗੇ ਹਨ, ਕੋਰਟ ਦੇ ਆਦੇਸ਼ਾਂ ਤੋਂ ਬਾਅਦ ਵੀ ਉਨ੍ਹਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ?

- Advertisement -

Share this Article
Leave a comment