ਰੇਵਾੜੀ ਜੇਲ੍ਹ ਤੋਂ 13 ਕੈਦੀ ਜੇਲ੍ਹ ਤੋੜ ਕੇ ਹੋਏ ਫ਼ਰਾਰ, ਪੁਲਿਸ ਨੂੰ ਪਿਆ ਵਕਤ

TeamGlobalPunjab
2 Min Read

ਰਿਵਾੜੀ : ਪੰਜਾਬ ਤੋਂ ਬਾਅਦ ਹਰਿਆਣਾ ਤੋਂ ਵੀ ਕੈਦੀਆਂ ਵਲੋਂ ਜੇਲ੍ਹ ਤੋੜ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ।  ਹਰਿਆਣੇ ਦੇ ਰੇਵਾੜੀ ਵਿੱਚ ਸ਼ਨੀਵਾਰ ਦੇਰ ਰਾਤ ਕੋਰੋਨਾ ਤੋਂ ਪ੍ਰਭਾਵਿਤ 13 ਕੈਦੀ ਕੋਵਿਡ ਜੇਲ੍ਹ ਵਿੱਚੋਂ ਫਰਾਰ ਹੋ ਗਏ। ਜੇਲ੍ਹ ਬਰੇਕ ਦਾ ਪਤਾ ਐਤਵਾਰ ਸਵੇਰੇ ਕੈਦੀ ਗਿਣਤੀ ਦੌਰਾਨ ਹੋਇਆ। ਇਹਨਾਂ ਸਾਰੇ ਕੈਦੀਆਂ ਨੂੰ ਕੋਰੋਨਾ ਸਕਾਰਾਤਮਕ ਹੋਣ ਤੋਂ ਬਾਅਦ ਰਾਜ ਦੀਆਂ ਹੋਰ ਜੇਲ੍ਹਾਂ ਤੋਂ ਇੱਥੇ ਲਿਆਂਦਾ ਗਿਆ ਸੀ। ਜ਼ਿਲ੍ਹੇ ਦੇ ਐਸ.ਪੀ. ਅਭਿਸ਼ੇਕ ਜੋਰਵਾਲ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।

ਜਾਣਕਾਰੀ ਅਨੁਸਾਰ ਰੇਵਾੜੀ ਦੀ ਫਿਦੇੜੀ ਜੇਲ੍ਹ ਨੂੰ ਇੱਕ ਹਫ਼ਤੇ ਪਹਿਲਾਂ ਹੀ ਕੋਵਿਡ ਜੇਲ੍ਹ ਵਿੱਚ ਤਬਦੀਲ ਕੀਤੀ ਗਿਆ ਸੀ। ਇਸ ਜੇਲ੍ਹ ਵਿਚ ਤਕਰੀਬਨ 450 ਕੋਰੋਨਾ ਪ੍ਰਭਾਵਿਤ ਕੈਦੀਆਂ ਨੂੰ ਰਾਜ ਭਰ ਦੀਆਂ ਜੇਲ੍ਹਾਂ ਤੋਂ ਤਬਦੀਲ ਕੀਤਾ ਗਿਆ ਹੈ। ਸ਼ਨੀਵਾਰ ਰਾਤ ਨੂੰ ਇੱਕ ਬੈਰਕ ਵਿਚ ਬੰਦ 13 ਬੰਦੀ ਗਰਿੱਲ ਕੱਟ ਕੇ ਬਾਹਰ ਚਲੇ ਗਏ। ਫਿਰ ਚਾਦਰ ਦੀ ਇੱਕ ਰੱਸੀ ਬਣਾਈ ਅਤੇ ਜੇਲ੍ਹ ਦੀ ਕੰਧ ਨੂੰ ਟੱਪ ਕੇ ਭੱਜ ਗਏ।

ਪੁਲਿਸ ਸੁਪਰਡੈਂਟ ਅਭਿਸ਼ੇਕ ਜੋਰਵਾਲ ਨੇ ਦੱਸਿਆ ਕਿ ਜੇਲ੍ਹ ਵਿਚ ਉਸਾਰੀ ਦਾ ਕੰਮ ਚੱਲ ਰਿਹਾ ਸੀ ਅਤੇ ਬਾਹਰੀ ਦੀਵਾਰ ਪੂਰੀ ਤਰ੍ਹਾਂ ਨਹੀਂ ਬਣਾਈ ਗਈ ਸੀ। ਫਰਾਰ ਹੋਏ ਕੁਝ ਕੈਦੀ ਗੰਭੀਰ ਮਾਮਲਿਆਂ- ਕਤਲ, ਲੁੱਟ ਅਤੇ ਧਾਰਾ 307 ਦੇ ਅਪਰਾਧੀ ਹਨ। ਫਰਾਰ ਕੈਦੀਆਂ ਦੀ ਭਾਲ ਜ਼ਿਲੇ ਭਰ ‘ਚ ਚੱਲ ਰਹੀ ਹੈ। ਆਸ ਪਾਸ ਦੇ ਪਿੰਡਾਂ ਵਿੱਚ ਵੀ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਹੈ।

- Advertisement -

ਦੱਸ ਦਈਏ ਕਿ ਕਰੀਬ 10 ਦਿਨ ਪਹਿਲਾਂ ਹੀ ਪੰਜਾਬ ਵਿਖੇ ਪਟਿਆਲਾ ਦੀ ਕੇਂਦਰੀ ਜੇਲ੍ਹ ਤੋਂ ਵੀ 3 ਕੈਦੀ ਜੇਲ ਤੋੜ ਕੇ ਭੱਜਣ ਵਿੱਚ ਸਫ਼ਲ ਹੋਏ ਸਨ ।

Share this Article
Leave a comment