ਚੰਡੀਗੜ੍ਹ : ਨਵਜੋਤ ਸਿੰਘ ਸਿੱਧ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਚਕਾਰ ਚੱਲ ਰਹੀਂ ਸ਼ਬਦੀ ਜੰਗ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ। ਜਿਸ ਦੇ ਚਲਦਿਆਂ ਹੁਣ ਵਿਰੋਧੀਆਂ ਵੱਲੋਂ ਵੀ ਇਸ ਮਾਮਲੇ ‘ਚ ਦਖਲ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਨਵਜੋਤ ਸਿੰਘ ਸਿੱਧੂ ਦੇ ਫਰੈਂਡਲੀ ਮੈਚ ਵਾਲੇ ਬਿਆਨ ਦੇਣ ਤੋਂ ਬਾਅਦ ਸਿੱਧੂ ਨੂੰ 2022 ਦੀਆਂ ਚੋਣਾਂ ਮੁੱਖ ਮੰਤਰੀ ਦੇ ਉਮੀਦਵਾਰ ਵਜੋ ਚੋਣ ਲੜਨ ਦੀ ਪੇਸ਼ਕਸ਼ ਤੱਕ ਮਿਲ ਚੁਕੀ ਹੈ। ਇਸੇ ਮਾਹੌਲ ‘ਚ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਵੀ ਸਿੱਧੂ ਦੇ ਹੱਕ ਵਿੱਚ ਹਾਅ-ਦਾ-ਨਾਅਰਾ ਮਾਰਨ ਤੋਂ ਪਿੱਛੇ ਨਹੀਂ ਰਹੇ। ਸਿੱਧੂ ਦੇ ਹੱਕ ਵਿੱਚ ਆਉਂਦਿਆਂ ਖਹਿਰਾ ਨੇ ਕਿਹਾ ਕਿ ਕੈਪਟਨ ਵਜ਼ਾਰਤ ਦੇ ਮੰਤਰੀਆਂ ‘ਚ ਫੇਰਬਦਲ ਸਿਰਫ ਸਿੱਧੂ ਦਾ ਮਹਿਕਮਾਂ ਤਬਦੀਲ ਕਰਨ ਵਾਸਤੇ ਕੀਤੀ ਜਾ ਰਹੀ ਹੈ। ਖਹਿਰਾ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਸੁਖਪਾਲ ਖਹਿਰਾ ਦਾ ਸਿੱਧੂ ਬਾਰੇ ਹੋਰ ਕੀ ਕਹਿਣਾ ਹੈ ਆਓ ਤੁਹਾਨੂੰ ਦਸਦੇ ਹਾਂ ਨੀਚੇ ਦਿੱਤੀ ਇਸ ਵੀਡੀਓ ਜ਼ਰੀਏ।