ਸਿੱਖ ਡਰਾਈਵਰ ਬਾਰੇ ਹਿੰਦੂ ਲੀਡਰ ਦਾ ਵੱਡਾ ਬਿਆਨ, ਸੁਣ ਸ਼ਿਵ ਸੈਨਾ ਵਾਲੇ ਵੀ ਹੋ ਗਏ ਹੈਰਾਨ ! ਪੂਰੀ ਦੁਨੀਆਂ ‘ਚ ਰਹਿੰਦੇ ਸਿੱਖ ਪਏ ਸੋਚਾਂ ‘ਚ, ਦੇਖੋ ਵੀਡੀਓ

TeamGlobalPunjab
3 Min Read

ਨਵੀਂ ਦਿੱਲੀ : ਇੱਥੋਂ ਦੇ ਮੁਖਰਜੀ ਇਲਾਕੇ ‘ਚ ਇੱਕ ਸਿੱਖ ਵਿਅਕਤੀ ਦੀ ਕੁੱਟਮਾਰ ਦਾ ਮਾਮਲਾ ਹੁਣ ਪੂਰੀ ਤਰ੍ਹਾਂ ਭਖ ਗਿਆ ਹੈ। ਇਸ ਮਾਮਲੇ ‘ਚ ਜਿੱਥੇ ਸਿਆਸਤਦਾਨਾਂ ਤੇ ਕਲਾਕਾਰਾਂ ਨੇ ਵੀ ਆਪਣੀ ਸ਼ਮੂਲੀਅਤ ਕਰ ਦਿੱਤੀ ਹੈ, ਉੱਥੇ ਹੀ ਹਿੰਦੂ ਜਥੇਬੰਦੀ ਸ਼ਿਵ ਸੈਨਾ ਵਾਲੇ ਵੀ ਇਸ ਮਾਮਲੇ ਦੀ ਬਲ ਰਹੀ ਅੱਗ ‘ਚ ਆਪਣੇ ਆਪ ਨੂੰ ਝੋਕਣ ਤੋਂ ਰੋਕ ਨਹੀਂ ਸਕੇ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਜਿੱਥੇ ਬੀਤੇ ਦਿਨੀ ਸ਼ਿਵ ਸੈਨਾ ਆਗੂਆਂ ਵੱਲੋਂ ਇੱਕਠੇ ਹੋ ਕੇ ਡੀਸੀਪੀ  ਨੂੰ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਮੰਗ ਪੱਤਰ ਸੌਂਪਿਆ ਗਿਆ ਤੇ ਵੀਡੀਓ ਬਿਆਨ ਵੀ ਜਾਰੀ ਕੀਤਾ ਗਿਆ, ਉੱਥੇ ਹੀ ਹੁਣ ਇੱਕ ਹੋਰ ਸ਼ਿਵ ਸੈਨਾ ਆਗੂ ਨੇ ਵੀ ਇਸ ਮਾਮਲੇ ‘ਚ ਆਪਣੀ ਸ਼ਮੂਲੀਅਤ ਕਰਦਿਆਂ ਵੱਡੇ ਖੁਲਾਸੇ ਕੀਤੇ। ਸ਼ਿਵ ਸੈਨਾ ਆਗੂ ਨੇ ਆਪਣਾ ਵੀਡੀਓ ਬਿਆਨ ਵਾਇਰਲ ਕਰਦਿਆਂ ਕਿਹਾ ਕਿ ਕਨੂੰਨ ਤੋਂ ਵੱਡਾ ਇਸ ਦੇਸ਼ ‘ਚ ਕੋਈ ਨਹੀਂ ਹੈ।

also read : ਸ਼ਿਵ ਸੈਨਾ ਆਗੂਆਂ ਦਾ ਵੱਡਾ ਕਾਰਾ, ਦਿੱਲੀ ‘ਚ ਮੁੜ ਖਰਾਬ ਹੋ ਸਕਦਾ ਹੈ ਮਾਹੌਲ! 

ਅੱਗੇ ਇਸ ਆਗੂ ਨੇ ਆਪਣੇ ਵਾਇਰਲ ਕੀਤੇ ਗਏ ਵੀਡੀਓ ਬਿਆਨ ‘ਚ ਕਿਹਾ ਕਿ, “ਇੰਝ ਤਾਂ ਕੱਲ੍ਹ ਨੂੰ ਕੋਈ ਕਿਸੇ ਵਿਅਕਤੀ ਨਾਲ ਇੱਕ ਝੁੰਡ ਇਕੱਠਾ  ਹੋ ਕੇ ਆ ਜਾਵੇਗਾ ਤੇ ਅਦਾਲਤ ‘ਚ ਕਹੇਗਾ ਕਿ ਇਸ ਨੂੰ ਸਜ਼ਾ ਦੇ ਕੇ ਦਿਖਾਓ ਫਿਰ ਅਸੀਂ ਦੱਸਾਂਗੇ।” ਸ਼ਿਵ ਸੈਨਾ ਆਗੂ ਨੇ ਅੱਗੇ ਸਵਾਲ ਕੀਤਾ ਕਿ ਕੀ ਕੋਈ ਵਿਅਕਤੀ ਕਨੂੰਨ ਤੋਂ ਵੱਡਾ ਹੋ ਸਕਦਾ ਹੈ? ਇੱਥੇ ਹੀ ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਧਾਰਮਿਕ ਰੰਗਤ ਨਾਲ ਨਾ ਲਿਆ ਜਾਵੇ। ਸ਼ਿਵ ਸੈਨਾ ਆਗੂ ਨੇ ਕਿਹਾ ਕਿ ਕਿਸੇ ਵੀ ਰਾਜ ਦੀ ਪੁਲਿਸ ਹੀ ਕਨੂੰਨ ਵਿਵਸਥਾ ਨੂੰ ਕਾਇਮ ਕਰਦੀ ਹੈ। ਵਾਇਰਲ ਹੋ ਰਹੇ ਇਸ ਵੀਡੀਓ ਬਿਆਨ ‘ਚ ਸ਼ਿਵ ਸੈਨਾ ਆਗੂ ਕਹਿੰਦਾ ਹੈ ਕਿ ਉੱਥੇ (ਦਿੱਲੀ) ‘ਚ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਏ ਗਏ ਜੋ ਸਾਡੇ ਦੇਸ਼ ਦੀ ਏਕਤਾ ਲਈ ਖ਼ਤਰਨਾ ਹੈ। ਇਸ ਮਾਮਲੇ ਨੂੰ ਧਾਰਮਿਕ ਰੰਗਤ ਦਿੱਤੀ ਗਈ ਇਹ ਕੋਈ ਵਧੀਆ ਗੱਲ ਨਹੀਂ ਹੈ। ਸ਼ਿਵ ਸੈਨਾ ਆਗੂ ਨੇ ਬੋਲਦਿਆਂ ਕਿਹਾ ਕਿ ਇਨ੍ਹਾਂ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੇ ਜੋ ਕੀਤਾ ਉਸ ਲਈ ਉਨ੍ਹਾਂ ‘ਤੇ ਐਫਆਈਆਰ ਦਰਜ ਹੋ ਗਈ ਹੈ ਜੋ ਕਿ ਕਾਫੀ ਹੈ।

ਇਸ ਮਾਮਲੇ ‘ਚ ਸ਼ਿਵ ਸੈਨਾ ਆਗੂ ਨੇ ਆਪਣੇ ਵੀਡੀਓ ਬਿਆਨ ਜਾਰੀ ਕਰਦਿਆਂ ਹੋਰ ਵੀ ਕਈ ਅਹਿਮ ਖੁਲਾਸੇ ਕੀਤੇ। ਕੀ ਸਨ ਉਹ ਖੁਲਾਸੇ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

- Advertisement -

https://youtu.be/aVO2URVfR9Y

 

Share this Article
Leave a comment