‘ਮਨ ਕੀ ਬਾਤ’ ‘ਚ ਪੀਐੱਮ ਮੋਦੀ ਨੇ ਕਿਹਾ, ਕੋਰੋਨਾ ਵੈਕਸੀਨ ਨੂੰ ਲੈ ਕੇ ਦੁਨੀਆ ਦੀਆਂ ਨਜ਼ਰਾਂ ਭਾਰਤ ‘ਤੇ ਟੀਕੀਆ, ਕੋਰੋਨਾ ਖਿਲਾਫ ਜੰਗ ਲੰਬੀ ਸਭ ਨੂੰ ਚੌਕਸ ਰਹਿਣ ਦੀ ਲੋੜ

TeamGlobalPunjab
3 Min Read

ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੇ ਕਾਰਨ ਲੌਕਡਾਊਨ ਦੇ ਚੱਲਦਿਆਂ ਨਰਿੰਦਰ ਮੋਦੀ ਨੇ ਅੱਜ 65ਵੀਂ ਵਾਰ ਆਪਣੇ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਆਉਣ ਵਾਲੇ ਇਸ ਪ੍ਰੋਗਰਾਮ ‘ਚ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਕੋਰੋਨਾ ਵਾਇਰਸ, ਕੋਰੋਨਾ ਯੋਧਿਆਂ, ਅਮਫਾਨ ਤੂਫ਼ਾਨ, ਖੇਤਾਂ ‘ਚ ਟਿੱਡੀਆਂ ਦਾ ਹਮਲੇ ਸਮੇਤ ਹੋਰਾਂ ਕਈ ਮੁੱਦਿਆਂ ‘ਤੇ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਪਿਛਲੀ ਵਾਰ ਤੁਹਾਡੇ ਨਾਲ ‘ਮਨ ਕੀ ਬਾਤ’ ਕੀਤੀ ਸੀ, ਤਾਂ ਯਾਤਰੀ ਟਰੇਨਾਂ, ਬੱਸਾਂ, ਹਵਾਈ ਸੇਵਾਵਾਂ ਬੰਦ ਸਨ ਪਰ ਇਸ ਵਾਰ ਸਭ ਕੁਝ ਖੁੱਲ੍ਹ ਚੁੱਕਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਰੋਨਾ ਨੂੰ ਲੈ ਕੇ ਸਾਡੇ ਦੇਸ਼ ਦੇ ਲੈਬ ‘ਚ ਵੈਕਸੀਨ ‘ਤੇ ਹੋ ਰਹੇ ਕੰਮ ‘ਤੇ ਪੂਰੀ ਦੁਨੀਆ ਦੀ ਨਜ਼ਰਾਂ ਟੀਕੀਆ ਹੋਈਆ ਹਨ। ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਸਮੂਹਕ ਜਤਨਾਂ ਨਾਲ ਕੋਰੋਨਾ ਵਿਰੁੱਧ ਜੰਗ ਮਜ਼ਬੂਤੀ ਨਾਲ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਆਬਾਦੀ ਹੋਰ ਦੇਸ਼ਾਂ ਦੇ ਮੁਕਾਬਲੇ ਕਈ ਗੁਣਾ ਵੱਧ ਹੈ। ਫਿਰ ਵੀ ਕੋਰੋਨਾ ਓਨੀ ਤੇਜ਼ੀ ਨਾਲ ਨਹੀਂ ਫੈਲ ਸਕਿਆ, ਜਿੰਨਾ ਦੁਨੀਆ ਦੇ ਹੋਰਨਾਂ ਦੇਸ਼ਾਂ ਵਿੱਚ ਫੈਲਿਆ।

ਲੌਕਡਾਊਨ ਵਿੱਚ ਰਿਆਇਤ ਨੂੰ ਲੈ ਕੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਸਾਨੂੰ ਸਭ ਨੂੰ ਇਹ ਚੇਤੇ ਰੱਖਣਾ ਹੋਵੇਗਾ ਕਿ ਇੰਨੀਆਂ ਔਕੜਾਂ ਨਾਲ ਦੇਸ਼ ਨੇ ਜਿਵੇਂ ਹਾਲਾਤ ਨੂੰ ਸੰਭਾਲਿਆ ਹੈ, ਉਸ ਨੂੰ ਵਿਗੜਨ ਨਹੀਂ ਦੇਣਾ। ਕੋਰੋਨਾ ਵਿਰੁੱਧ ਜੰਗ ਹਾਲੇ ਵੀ ਓਨੀ ਹੀ ਗੰਭੀਰ ਅਤੇ ਲੰਬੀ ਹੈ ਇਸ ਲਈ ਸਭ ਨੂੰ ਚੌਕਸ ਰਹਿਣ ਦੀ ਲੋੜ ਹੈ। ਮੋਦੀ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਅਸੀਂ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਹਾਂ, ਉੱਥੇ ਦੂਜੇ ਪਾਸੇ ਸਾਨੂੰ ਪਿੱਛੇ ਜਿਹੇ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਕੁਦਰਤੀ ਆਫ਼ਤ ਦਾ ਵੀ ਸਾਹਮਣਾ ਕਰਨਾ ਪਿਆ। ਪੱਛਮੀ ਬੰਗਾਲ ਤੇ ਓੜੀਸ਼ਾ ਵਿੱਚ ਮਹਾਂ–ਚੱਕਰਵਾਤ ਅੰਫਾਨ ਕਾਰਨ ਅਨੇਕਾਂ ਘਰ ਤਬਾਹ ਹੋ ਗਏ ਹਨ। ਕਿਸਾਨਾਂ ਨੂੰ ਵੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ।

ਉਨ੍ਹਾਂ ਅੱਗੇ ਕਿਹਾ ਕਿ ਕੋਰੋਨਾ ਖ਼ਿਲਾਫ਼ ਲੜਾਈ ‘ਚ ਸਾਡੇ ਡਾਕਟਰ, ਨਰਸਿੰਗ ਸਟਾਫ, ਸਫਾਈ ਕਾਮੇ, ਪੁਲਿਸ ਮੁਲਾਜ਼ਮ, ਮੀਡੀਅ ਕਰਮੀ ਆਪਣੀ ਜਾਨ ‘ਤੇ ਖੇਡ ਕੇ ਦੇਸ਼ ਦੀ ਸੇਵਾ ਕਰ ਰਹੇ ਹਨ। ਮੈਂ ‘ਮਨ ਕੀ ਬਾਤ’ ਵਿੱਚ ਪਹਿਲਾਂ ਵੀ ਉਨ੍ਹਾਂ ਦਾ ਜ਼ਿਕਰ ਕੀਤਾ ਹੈ। ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਦੇਖਦੇ ਹੋਏ ਨਵੇਂ ਕਦਮ ਉਠਾਉਣਾ ਜ਼ਰੂਰੀ ਹੋ ਗਿਆ ਹੈ ਅਸੀ ਉਸ ਦਿਸ਼ਾ ‘ਚ ਅੱਗੇ ਵੱਧ ਰਹੇ ਹਾਂ। ਕੇਂਦਰ ਸਰਕਾਰ ਦੇ ਫ਼ੈਸਲਿਆਂ ਤੋਂ ਰੁਜ਼ਗਾਰ ਮਿਲਣਾ ਸ਼ੁਰੂ ਹੋ ਗਿਆ ਹੈ।

- Advertisement -

Share this Article
Leave a comment