ਓਨਟਾਰੀਓ : ਸਰੀ ਦੀ R.C.M.P ਨੇ ਨਸ਼ਾ ਤਸਕਰੀ ਦੇ ਮਾਮਲੇ ਵਿਚ 2 ਪੰਜਾਬੀਆਂ ਸਣੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਨਸ਼ਾ ਤਸਕਰੀ ਦੇ ਇਸ ਰੈਕਟ ਦੀ ਜਾਂਚ ਸਾਲ 2018 ਸਤੰਬਰ ਵਿਚ ਸ਼ੁਰੂ ਕੀਤੀ ਗਈ ਸੀ ਤੇ ਜਾਂਚਕਰਤਾਵਾਂ ਮੁਤਾਬਕ ਛੇ ਜਣਿਆਂ ਵਿਰੁੱਧ 38 ਦੋਸ਼ ਆਇਦ ਕੀਤੇ ਗਏ ਹਨ।
ਪੁਲਿਸ ਵੱਲੋਂ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ 51 ਸਾਲ ਦੇ ਸਰੀ ਵਾਸੀ ਜਸਬੀਰ ਸਿੰਘ, 19 ਸਾਲ ਦੇ ਡੈਲਟਾ ਦੇ ਵਸਨੀਕ ਗੁਰਦੀਪ ਸਿੰਘ ਬੈਂਸ, ਡੈਲਟਾ ਦੇ ਹੀ ਮੈਥਿਊ ਰਾਮੋਨ ਮਾਨ, ਸਰੀ ਦੇ 18 ਸਾਲਾ ਮਾਰਟਿਨ ਜੁੰਗਾ ਅਤੇ ਸਰੀ ਦੇ ਹੀ ਜੇਮਜ਼ ਡੈਨੀਅਲ ਵਜੋਂ ਕੀਤੀ ਗਈ ਹੈ। ਇਨ੍ਹਾਂ ‘ਤੇ ਲੱਗੇ ਸਾਰੇ ਦੋਸ਼ ਨਸ਼ੀਲੇ ਪਦਾਰਥਾਂ ਦੀ ਤਸਕਰੀ, ਖਾਸ ਤੌਰ ਤੇ ਸ਼ੱਕੀ ਫੈਂਟਾਨਿਲ ਅਤੇ ਕੋਕੀਨ ਨਾਲ ਸਬੰਧਤ ਹਨ।
ਪੁਲਿਸ ਨੇ ਇਸ ਮਾਮਲੇ ਵਿਚ ਛੇਵੇਂ ਵਿਅਕਤੀ ਨੂੰ ਵੀ ਨਾਮਜ਼ਦ ਕੀਤਾ ਸੀ ਪਰ ਉਸ ਦੀ ਮੌਤ ਹੋ ਚੁੱਕੀ ਹੈ ਅਤੇ ਜੇਮਸ ਡੈਨੀਅਲ ਫ਼ਿਲਹਾਲ ਪੁਲਿਸ ਦੀ ਗ੍ਰਿਫ਼ਤਾਰ ਤੋਂ ਬਾਹਰ ਹੈ।
ਸਰੀ ‘ਚ 2 ਪੰਜਾਬੀਆਂ ਸਣੇ 5 ਵਿਅਕਤੀ ਨਸ਼ਾ ਤਸਕਰੀ ਮਾਮਲੇ ‘ਚ ਗ੍ਰਿਫਤਾਰ

Leave a Comment
Leave a Comment