ਆਕਲੈਂਡ ਵਿੱਚ ਇੱਕ ਭਾਰਤੀ ਨੂੰ ਆਪਣਾ ਮਕਾਨ ਪਿੱਛੇ ਖਿਸਕਾਉਣ ਲਈ ਕਿਹਾ ਗਿਆ !

TeamGlobalPunjab
4 Min Read

ਮਕਾਨ ਪਿੱਛੇ ਨਹੀਂ ਕੀਤਾ ਤਾਂ ਭਰਨਾ ਹੋਵੇਗਾ ਮੋਟਾ ਹਰਜਾਨਾ

ਆਕਲੈਂਡ : ਕਿਹੋ ਜਿਹਾ ਲੱਗੇਗਾ ਜਦੋਂ ਤੁਸੀਂ ਇੱਕ ਨਵਾਂ ਮਕਾਨ ਬਣਾ ਚੁੱਕੇ ਹੋਵੋ ਅਤੇ ਤੁਹਾਨੂੰ ਹੁਕਮ ਦਿੱਤੇ ਜਾਣ ਕਿ ਜਾਂ ਤਾਂ ਆਪਣਾ ਮਕਾਨ ਸਵਾ ਤਿੰਨ ਫੁੱਟ ਪਿੱਛੇ ਕਰੋ ਜਾਂ ਫਿਰ ਮੋਟਾ ਹਰਜਾਨਾ ਭਰੋ, ਹਰਜਾਨਾ ਵੀ ਥੋੜਾ ਬਹੁਤਾ ਨਹੀਂ ਕਰੋੜਾਂ ‘ਚ।

ਕੁਝ ਅਜਿਹਾ ਹੀ ਹੋਇਆ ਹੈ ਭਾਰਤੀ ਮੂਲ ਦੇ ਇਕ ਵਿਅਕਤੀ ਨਾਲ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ । ਨਿਊਜ਼ੀਲੈਂਡ ਵਿੱਚ ਰਹਿਣ ਵਾਲਾ ਇੱਕ ਭਾਰਤਵੰਸ਼ੀ ਦੀਪਕ ਲਾਲ ਪ੍ਰਾਪਰਟੀ ਦੇ ਅਜੀਬੋ-ਗਰੀਬ ਵਿਵਾਦ ਵਿੱਚ ਫੱਸ ਗਿਆ ਹੈ। ਆਕਲੈਂਡ ਸਥਿਤ ਉਸ ਦੇ ਨਵੇਂ ਘਰ ਬਾਰੇ ਉਨ੍ਹਾਂ ਦੇ ਗੁਆਂਢੀ ਨੇ ਇਤਰਾਜ਼ ਜ਼ਾਹਰ ਕੀਤਾ, ਮਾਮਲਾ ਇੰਨਾ ਵਧ ਗਿਆ ਕਿ ਗੁਆਂਢੀ ਜਿਸ ਨੇ ਇਤਰਾਜ਼ ਜਤਾਇਆ ਹੈ, ਨੇ ਦੀਪਕ ਲਾਲ ਨੂੰ ਹਰਜਾਨਾ ਅਦਾ ਕਰਨ ਜਾਂ ਉਸ ਦੇ ਘਰ ਨੂੰ ਇੱਕ ਮੀਟਰ ਪਿੱਛੇ ਖਿਸਕਾਉਣ ਲਈ ਕਿਹਾ ਹੈ। ਹਰਜਾਨੇ ਦੀ ਰਾਸ਼ੀ ਭਾਰਤੀ ਮੁਦਰਾ ਵਿੱਚ 1.5 ਕਰੋੜ ਰੁਪਏ ਤੋਂ ਵੱਧ ਹੈ।

 

- Advertisement -

ਆਕਲੈਂਡ ਵਿਚ ਇਕ ਪ੍ਰਾਪਰਟੀ ਡਿਵੈਲਪਰ “ਸੀ94 ਡਿਵੈਲਪਮੈਂਟ” ਵਲੋਂ ਉਸਾਰੀ ਖਾਮੀਆਂ ਕਾਰਨ ਦੀਪਕ ਲਾਲ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਤਿਆਰੀ ਕਰ ਲਈ ਗਈ ਹੈ। ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਕਾਨੂੰਨੀ ਜਗ੍ਹਾ ਅਤੇ ਲਾਲ ਦੇ ਘਰ ਦੀ ਅਸਲ ਉਸਾਰੀ ਵਿਚ ਇਕ ਮੀਟਰ (ਕਰੀਬ 3.37 ਫੁੱਟ) ਦਾ ਅੰਤਰ ਹੈ । ਉਧਰ ਮੋਟੇ ਹਰਜਾਨੇ ਤੋਂ ਬੁਰੀ ਤਰ੍ਹਾਂ ਘਬਰਾਏ ਦੀਪਕ ਲਾਲ ਦਾ ਕਹਿਣਾ ਹੈ ਕਿ ਉਸਨੇ ਆਪਣੇ ਘਰ ਨੂੰ 2020 ਦੇ ਅੱਧ ਵਿਚ ਪਾਪਾਕੁਰਾ ਦੇ ‘ਪਿਨੇਕਲ ਹੋਮਜ਼’ ਨੂੰ ਡਿਜ਼ਾਈਨ ਕਰਨ ਅਤੇ ਤਿਆਰ ਕਰਨ ਦਾ ਕੰਮ ਦਿੱਤਾ ਸੀ। ਜਦੋਂ ਕੰਪਨੀ ਘਰ ਦੀ ਉਸਾਰੀ ਦਾ ਕੰਮ ਪੂਰਾ ਕਰ ਰਹੀ ਸੀ, ਤਾਂਂ ਡਿਵੈਲਪਰ ਨੇ ਉਨ੍ਹਾਂ ਨੂੰ ਇਸ ਸਮੱਸਿਆ ਬਾਰੇ ਚੇਤਾਵਨੀ ਦਿੱਤੀ, ਉਸ ਸਮੇਂ ਤੋਂ ਬਾਅਦ ਤੋਂ ਹੀ ਉਸਾਰੀ ਦਾ ਕੰਮ ਰੁਕ ਗਿਆ ਸੀ।

ਹੁਣ ਡਿਵੈਲਪਰ ਦਾ ਕਹਿਣਾ ਹੈ ਕਿ ਦੀਪਕ ਲਾਲ ਜਾਂ ਤਾਂ ਆਪਣਾ ਘਰ ਹਟਾਵੇ ਜਾਂ 3 ਲੱਖ 15 ਹਜ਼ਾਰ ਡਾਲਰ ਦਾ ਹਰਜਾਨਾ ਦੇਵੇ। ਉਧਰ ਦੀਪਕ ਲਾਲ ਦੇ ਵਕੀਲ ਨੇ ‘ਪਿਨੇਕਲ ਹੋਮਜ਼’ ਅਤੇ ‘ਐੱਚਕਿਊ ਡਿਜ਼ਾਇਨ’ ਨੂੰ ਸਤੰਬਰ 2020 ਵਿੱਚ ਨੋਟਿਸ ਭੇਜਿਆ ਸੀ, ਇਸ ਵਿੱਚ ਉਸ ਸਰਵੇਖਣਕਾਰ ਦਾ ਵੀ ਜ਼ਿਕਰ ਕੀਤਾ ਗਿਆ ਜਿਸਨੇ ਨਿਰਮਾਣ ਵਾਲੀ ਥਾਂ ਦੀ ਜਾਂਚ ਕੀਤੀ ਸੀ। ‘ਪਿਨੇਕਲ ਹੋਮਜ਼’ ਦੇ ਪ੍ਰੋਜੈਕਟ ਮੈਨੇਜਰ ਜੌਨੀ ਭੱਟੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੰਪਨੀ ਅਤੇ ਸਰਵੇਖਣਕਰਤਾ ਨੇ ਯੋਜਨਾ ਅਨੁਸਾਰ ਕੰਮ ਕੀਤਾ ਹੈ ਅਤੇ ਹੁਣ ਇਸ ਮਾਮਲੇ ਲਈ ਐਚਕਿਊ ਡਿਜ਼ਾਈਨਜ਼ ਐਂਡ ਕੌਂਸਲ ਜ਼ਿੰਮੇਵਾਰ ਹੈ।

ਉਧਰ ਇਸ ਮਸਲੇ ਦੇ ਹੱਲ ਲਈ ਇੱਕ ਸੁਝਾਅ ਮਕਾਨ ਦੀ ਥਾਂ ਤਬਦੀਲ ਕਰਨਾ ਹੈ ਪਰ ਇਸ ਉੱਤੇ 1 ਲੱਖ 50 ਹਜ਼ਾਰ ਡਾਲਰ ਖਰਚ ਆਉਣਗੇ।  ਇਸ ਬਾਰੇ ਐਚਕਿਊ ਡਿਜ਼ਾਈਨ ਦੇ ਨਿਖਿਲ ਕੁਮਾਰ ਦਾ ਕਹਿਣਾ ਹੈ ਕਿ ਉਸ ਦੇ ਵਕੀਲ ਹੁਣ ਦੀਪਕ ਲਾਲ ਅਤੇ ਪਿਨੇਕਲ ਹੋਮਸ ਦੇ ਨਾਲ ਗੱਲ ਕਰਕੇ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂ ਕਿ ‘ਸੀ 94 ਡਿਵੈਲਪਮੈਂਟ’ ਦੇ ਬਰੂਸ ਵੋਂਗ ਦਾ ਕਹਿਣਾ ਹੈ ਕਿ ਪਾਰਟੀਆਂ ਨੂੰ ਜਲਦੀ ਹੀ ਕੋਈ ਹੱਲ ਲੱਭਣਾ ਪਏਗਾ, ਕਿਉਂਕਿ ਉਨ੍ਹਾਂ ਨੂੰ ਆਪਣੀ ਪ੍ਰਾਪਰਟੀ ਵੇਚਣ ਵਿੱਚ ਦਿੱਕਤਾਂ ਆ ਰਹੀਆਂ ਹਨ।  ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ, ‘ਜੇਕਰ ਮਾਮਲਾ ਹੱਲ ਨਾ ਹੋਇਆ ਤਾਂ ਹਰਜਾਨਾ ਹਰ ਮਹੀਨੇ ਵਧਦਾ ਰਹੇਗਾ।’

(ਆਕਲੈਂਡ ਵਿਖੇ ਪ੍ਰਾਪਰਟੀ ਵਿਵਾਦ ‘ਚ ਫਸੇ ਦੀਪਕ ਲਾਲ ਮਕਾਨ ਬਣਵਾ ਕੇ ਪਛਤਾ ਰਹੇ ਹਨ)

- Advertisement -

ਫਿਲਹਾਲ ਭਾਰਤਵੰਸ਼ੀ ਦੀਪਕ ਲਾਲ ਉਸ ਸਮੇਂ ਨੂੰ ਯਾਦ ਕਰਕੇ ਪਛਤਾ ਰਿਹਾ ਹੈ ਜਦੋਂ ਉਸ ਨੇ ਆਪਣਾ ਮਕਾਨ ਬਣਵਾਉਣ ਦੀ ਸੋਚੀ ਸੀ।

Share this Article
Leave a comment