ਭਾਰਤੀ ਮੂਲ ਦੇ ਜਸਟਿਨ ਨਾਰਾਇਣ ‘MasterChef Australia’ ਸੀਜ਼ਨ 13 ਦੇ ਜੇਤੂ

TeamGlobalPunjab
1 Min Read

ਭਾਰਤੀ ਮੂਲ ਦੇ ਜਸਟਿਨ ਨਾਰਾਇਣ ਨੇ ‘‘MasterChef Australia’ ਸੀਜ਼ਨ 13’ ਦਾ ਖਿਤਾਬ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।  ਜਸਟਿਨ MasterChef Australia ਜਿੱਤਣ ਵਾਲੇ ਭਾਰਤੀ ਮੂਲ ਦੇ ਦੂਜੇ ਵਿਅਕਤੀ ਬਣ ਗਏ ਹਨ । 2018 ‘ਚ ਭਾਰਤੀ ਮੂਲ ਦੇ ਜੇਲ੍ਹ ਗਾਰਡ ਸ਼ਸ਼ੀ ਚੇਲੀਆ ਨੇ ਕੁਕਿੰਗ ਰਿਐਲਿਟੀ ਸ਼ੋਅ ‘ਚ ਜਿੱਤ ਪ੍ਰਾਪਤ ਕੀਤੀ ਸੀ।

ਮਾਸਟਰਸ਼ੈੱਫ ਆਸਟਰੇਲੀਆ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਪੇਜ ‘ਤੇ ਜਸਟਿਨ ਨਾਰਾਇਣ ਦੀ ਇੱਕ ਤਸਵੀਰ ਟਰਾਫੀ ਨਾਲ ਸਾਂਝੀ ਕੀਤੀ ਹੈ।ਭਾਰਤ ਤੋਂ ਨਾਰਾਇਣ ਨੂੰ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ। ਟਵਿੱਟਰ ’ਤੇ ਉਹ ਟਾਪ ਟ੍ਰੈਂਡ ’ਚ ਬਣੇ ਹੋਏ ਹਨ।ਇਸ ਪੋਸਟ ਨੂੰ ਵੀ ਭਾਰਤੀ ਖੂਬ ਲਾਈਕ ਕਰ ਰਹੇ ਹਨ। ਫੋਟੋ ਸ਼ੇਅਰ ਕਰਦੇ ਹੋਏ ਮਾਸਟਰਸ਼ੈਫ ਆਸਟ੍ਰੇਲੀਆ ਨੇ ਲਿਖਿਆ- ਸਾਡੇ #MasterChefAU 2021 ਦੇ ਵਿਜੇਤਾ ਨੂੰ ਵਧਾਈ।ਇਸ ਮੁਕਾਬਲੇ ਦਾ ਜੇਤੂ ਬਣਨ ਤੋਂ ਬਾਅਦ ਨਰਾਇਣ ਨੂੰ 2.5 ਲੱਖ ਡਾਲਰ ਯਾਨੀ ਕਿ ਲਗਭਗ 1.8 ਕਰੋੜ ਰੁਪਏ ਮਿਲੇ ਹਨ ।

 

- Advertisement -

Share this Article
Leave a comment