ਪਟਿਆਲਾ : ਪੰਜਾਬ ‘ਚ ਸਿੱਖ ਰਾਜ ਦੀ ਨੀਂਹ ਰੱਖਣ ਵਾਲਾ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੂੰ ਸ਼ੇਰ-ਏ-ਪੰਜਾਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਬੀਤੀ ਕੱਲ੍ਹ ਉਨ੍ਹਾਂ ਦੀ 180ਵੀਂ ਬਰਸੀ ਮਨਾਈ ਗਈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਖਾਸੀਅਤ ਇਹ ਰਹੀ ਕਿ ਜਿੰਨਾਂ ਸਮਾਂ ਵੀ ਉਨ੍ਹਾਂ ਨੇ ਪੰਜਾਬ ‘ਚ ਆਪਣਾ ਰਾਜ ਕਾਇਮ ਰੱਖਿਆ ਤਾਂ ਉਨ੍ਹਾਂ ਨੇ ਹਿੰਦੂ, ਸਿੱਖ ਅਤੇ ਮੁਸਲਮਾਨਾਂ ਨੂੰ ਇੱਕੋ ਡੋਰ ‘ਚ ਪਰੋਈ ਰੱਖਿਆ। ਸੰਨ 1792 ‘ਚ ਸ਼ੁੱਕਰਚੱਕੀਆ ਮਿਸਲ ਦੇ ਜਥੇਦਾਰ ਮਹਾਂ ਸਿੰਘ ਦੇ ਘਰ ਜਨਮੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਛੋਟੀ ਉਮਰੇ ਹੀ ਰਾਜਨੀਤੀ ਦੇ ਲਗਭਗ ਸਾਰੇ ਦਾਅ ਪੇਚ ਸਿੱਖ ਲਏ ਸਨ। ਇਸੇ ਲਈ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜੀਵਨ ਕਾਲ ਦੌਰਾਨ ਸਿੱਖ ਰਾਜ ਨੂੰ ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਭਾ, ਜੰਮੂ ਤੇ ਕਾਂਗੜਾ ਆਦਿ ਤੱਕ ਫੈਲਾਇਆ। ਆਪਣੇ ਜੀਵਨ ‘ਚ ਅਨੇਕਾਂ ਜਿੱਤਾਂ ਹਾਸਲ ਕਰਨ ਵਾਲਾ ਇਹ ਮਹਾਨ ਜਰਨੈਲ ਅਖੀਰ 27 ਜੂਨ 1839 ਈ: ਨੂੰ ਸਿਹਤ ਖਰਾਬ ਹੋਣ ਕਾਰਨ ਆਪਣੀ ਜਿੰਦਗੀ ਦੀ ਲੜਾਈ ਹਾਰ ਗਿਆ ਤੇ ਇਸ ਦੁਨੀਆਂ ਨੂੰ ਹਮੇਸ਼ਾ ਲਈ ਛੱਡ ਚਲਾ ਗਿਆ।
ਇਸ ਮਹਾਨ ਜਰਨੈਲ ਤੇ ਸ਼ੇਰ-ਏ-ਪੰਜਾਬ ਦੇ ਨਾਂ ਨਾਲ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਦੇ ਆਖਰੀ ਸਮੇਂ ਦੇ ਹਾਲ ਨੂੰ ਪੇਸ਼ ਕਰਦੀ ਰਿਪੋਰਟ ਦੇਖੋ ਹੇਠ ਦਿੱਤੇ ਵੀਡੀਓ ਲਿੰਕ ਜ਼ਰੀਏ।
https://youtu.be/XJyuBa3CtNo