ਸ਼ਿਵ ਸੈਨਾ ਆਗੂਆਂ ਦਾ ਵੱਡਾ ਕਾਰਾ, ਦਿੱਲੀ ‘ਚ ਮੁੜ ਖ਼ਰਾਬ ਹੋ ਸਕਦਾ ਹੈ ਮਾਹੌਲ ! ਹੁਣ ਕੀ ਕਰਨਗੀਆਂ ਸਿੱਖ ਜਥੇਬੰਦੀਆਂ?

TeamGlobalPunjab
3 Min Read

ਨਵੀਂ ਦਿੱਲੀ : ਬੀਤੇ ਦਿਨੀਂ ਇੱਥੋਂ ਦੇ ਮੁਖਰਜੀ ਨਗਰ ਇਲਾਕੇ ‘ਚ ਇੱਕ ਸਿੱਖ ਵਿਅਕਤੀ ਨਾਲ ਪੁਲਿਸ ਵੱਲੋਂ ਕੀਤੀ ਗਈ ਕੁੱਟਮਾਰ ਦਾ ਮਾਮਲਾ ਇਸ ਹੱਦ ਤੱਕ ਗਰਮਾ ਗਿਆ ਹੈ ਕਿ ਹਿੰਦੂ ਭਾਈਚਾਰੇ ਨਾਲ ਸਬੰਧਤ ਮੰਨੀ ਜਾਂਦੀ ਜਥੇਬੰਦੀ ਸ਼ਿਵ ਸੈਨਾ ਵੀ ਇਸ ਮਾਮਲੇ ‘ਚ ਕੁੱਦ ਪਈ ਹੈ। ਇਸ ਸਬੰਧ ਵਿੱਚ ਇਸ ਜਥੇਬੰਦੀ ਵੱਲੋਂ ਇੱਕ ਵੀਡੀਓ ਬਿਆਨ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਗਿਆ ਹੈ। ਜਿਸ ਵਿੱਚ ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਇੱਕ ਆਮ ਨਾਗਰਿਕ ਦੀ ਲੜਾਈ ਦਾ ਸੀ, ਪਰ ਇਸ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਵੀਡੀਓ ‘ਚ ਦੱਸਿਆ ਕਿ ਜਥੇਬੰਦੀ ਵੱਲੋਂ ਇਸ ਕੁੱਟਮਾਰ ਮਾਮਲੇ ਸਬੰਧੀ ਇੱਕ ਮੰਗ ਪੱਤਰ ਵੀ ਡੀਸੀਪੀ ਨੂੰ ਸੌਂਪਿਆ ਹੈ। ਵੀਡੀਓ ਵਿੱਚ ਸ਼ਿਵ ਸੈਨਾ ਆਗੂਆਂ ਨੇ ਬੋਲਦਿਆਂ ਕਿਹਾ ਕਿ ਇਹ ਇੱਕ ਮਾਮੂਲੀ ਸੜਕ ਟਕਰਾਅ ਸੀ ਜਿਹੜਾ ਕਿ ਲੜਾਈ ਦਾ ਰੂਪ ਲੈ ਗਿਆ ਤੇ ਇਸ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਧਾਰਮਿਕ ਰੰਗਤ ਦੇ ਕੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਿਹੜੇ ਲੋਕ ਵਿਦੇਸ਼ਾਂ ‘ਚ ਬੈਠ ਕੇ ਦੇਸ਼ ਨੂੰ ਤੋੜਨ ਦੀਆਂ ਸਾਜਿਸ਼ਾਂ ਰਚਦੇ ਹਨ ਜਿਨ੍ਹਾਂ ਵਿੱਚ ਖਾਲੀਸਤਾਨ ਦੇ ਹਿਮਾਇਤੀ ਵੀ ਸ਼ਾਮਲ ਹਨ ਉਨ੍ਹਾਂ ਵੱਲੋਂ ਜਾਣ ਬੁੱਝ ਕੇ ਇਸ ਮਾਮਲੇ ‘ਚ ਦਖਲ ਦੇ ਕੇ ਬਲਦੀ ‘ਤੇ ਅੱਗ ਪਾਉਣ ਦਾ ਕੰਮ ਕੀਤਾ ਗਿਆ। ਵੀਡੀਓ ‘ਚ ਸ਼ਿਵ ਸੈਨਾ ਆਗੂ ਨੇ ਕਿਹਾ ਕਿ ਅਸੀਂ ਇਸੇ ਸਬੰਧ ਵਿੱਚ ਡੀਸੀਪੀ ਨੂੰ ਮੰਗ ਪੱਤਰ ਸੌਂਪ ਕਿ ਸਰਕਾਰ ਤੋਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ ਤਾਂ ਜੋ ਜਿਹੜਾ ਅਸਲ ਦੋਸੀ ਹੈ ਉਸ ਨੂੰ ਇਸ ਦੀ ਸਜ਼ਾ ਮਿਲੇ ਤੇ ਕਿਸੇ ਵੀ ਬੇਕਸੂਰ ਨੂੰ ਸਜ਼ਾ ਨਾ ਮਿਲੇ।

ਇਸ ਵੀਡੀਓ ਬਿਆਨ ਵਿੱਚ ਆਪਣੇ ਆਪ ਨੂੰ ਇੱਕ ਸੱਚਾ ਸੁੱਚਾ ਸਿੱਖ ਦੱਸ ਰਹੇ ਇੱਕ ਹੋਰ ਵਿਅਕਤੀ ਨੇ ਬੋਲਦਿਆਂ ਕਿਹਾ ਕਿ ਇਹ ਵੀਡੀਓ ਪਾਕਿਸਤਾਨੀ ਖੂਫੀਆ ਏਜੰਸੀ ਆਈਐਸਆਈ  ਹਿਮਾਇਤੀ ਕੁਝ ਲੋਕਾਂ ਵੱਲੋਂ ਵਾਇਰਲ ਕਰਕੇ ਇਸ ਮਾਮਲੇ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਤਾਂ ਜੋ ਹਿੰਦੂ ਸਿੱਖ ਦੰਗ ਭੜਕਣ।

ਸ਼ਿਵ ਸੈਨਾ ਵੱਲੋਂ ਵਾਇਰਲ ਕੀਤੀ ਗਈ ਇਸ ਵੀਡੀਓ ਵਿੱਚ ਉਨ੍ਹਾਂ ਵੱਲੋਂ ਹੋਰ ਵੀ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਾਏ ਗਏ ਹਨ, ਕੀ ਹਨ ਉਹ ਦੋਸ਼ ਇਹ ਜਾਣਨ ਲਈ ਤੁਸੀਂ ਹੇਠ ਦਿੱਤੀ ਵੀਡੀਓ ਲਿੰਕ ‘ਤੇ ਕਲਿੱਕ ਕਰੋ।

https://youtu.be/9195sabuPOw

- Advertisement -

Share this Article
Leave a comment