ਵੱਡੇ ਢੀਂਡਸਾ ਨੇ ਤੋੜੀ ਚੁੱਪੀ, ਬਾਦਲਾਂ ਸਣੇ ਸਾਰਿਆਂ ਨੂੰ ਲਪੇਟ ਗਿਆ, ਕਹਿੰਦਾ ਇਨ੍ਹਾਂ ਡੋਬੇਐ ਰਲ ਕੇ ਪੰਜਾਬ ਨੂੰ!

Prabhjot Kaur
2 Min Read

ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਟਕਸਾਲੀ ਆਗੂ ਤੇ ਰਾਜ ਸਭਾ ਮੈਬਰ ਸੁਖਦੇਵ ਸਿੰਘ ਢੀਂਡਸਾ ਨੇ ਲੰਮਾ ਸਮਾਂ ਚੁੱਪ ਰਹਿਣ ਤੋਂ ਬਾਅਦ ਆਖਿਰਕਾਰ ਆਪਣੀ ਚੁੱਪੀ ਤੋੜ ਦਿੱਤੀ ਹੈ ਜਿੰਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੌਜੂਦਾ ਹਾਲਾਤ ਲਈ ਸੂਬੇ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਜ਼ਿੰਮੇਵਾਰ ਹਨ। ਜਿੰਨਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੀ ਵਿੱਤੀ ਹਾਲਤ ਅੱਜ ਕਗਾਂਲੀ ਦੇ ਕੰਢੇ ਆਣ ਖਲੋਤੀ ਹੈ। ਢੀਂਡਸਾ ਅਨੁਸਾਰ ਜਿਸ ਹਾਲਤ ਵਿੱਚ ਇਸ ਵੇਲੇ ਪੰਜਾਬ ਖੜ੍ਹਾ ਹੈ ਉਸ ਬਾਰੇ ਕਦੇ ਵੀ ਕਿਸੇ ਨੇ ਗੰਭੀਰਤਾ ਨਾਲ ਵਿਚਾਰ ਨਹੀਂ ਕੀਤਾ। ਸੁਖਦੇਵ ਸਿੰਘ ਢੀਡਸਾ ਅਨੁਸਾਰ ਇਸ ਵੇਲੇ ਜਿੱਥੇ ਪੰਜਾਬ ਕਰਜਾਈ ਹੈ ਉੱਥੇ ਸੂਬੇ ਅੰਦਰ ਨਸ਼ਾ ਲਗਾਤਾਰ ਵਿਕ ਰਿਹਾ ਹੈ ਜਿਸ ਲਈ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਦਾਅਵੇ ਭਾਵੇਂ ਜਿਵੇਂ ਦੇ ਮਰਜ਼ੀ ਕਰ ਲੈਣ ਪਰ ਅਸਲੀਅਤ ਇਹ ਹੈ ਕਿ ਜ਼ਿੰਮੇਵਾਰੀ ਸਾਰਿਆਂ ਦੀ ਬਣਦੀ ਹੈ।

ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਵੇਲੇ ਹਾਲਾਤ ਇਹ ਹਨ ਕਿ ਸੂਬੇ ਨੂੰ ਸੰਭਾਲਣ ਦੀ ਥਾਂ ਆਪਸ ਵਿੱ ਲੱਤਾਂ ਖਿੱਚਣ ਤੇ ਇੱਕ ਦੂਜੇ ਨੂੰ ਨੀਵਾਂ ਵਖਾਉਣ ਦੇ ਨਾਲ -ਨਾਲ ਗਾਲ੍ਹਾਂ ਕੱਡਣ ਵਿੱਚ ਰੁਜੀਆਂ ਹੋਇਆਂ ਹਨ ਤੇ ਪੰਜਾਬ ਦਾ ਵਿਕਾਸ ਉਨ੍ਹਾਂ ਦੇ ਏਜੰਡੇ ਤੇ ਨਹੀਂ  ਹੈ। ਢੀਂਡਸਾ ਨੇ ਕਿਹਾ ਕਿ ਸਿਆਸੀ ਪਾਰਟੀਆਂ ਵੱਲੋਂ ਜ਼ਾਰੀ ਕੀਤੇ ਜਾਣ ਵਾਲੇ ਚੋਣ ਮਨੋਰਥ ਪੱਤਰਾਂ ਨੂੰ ਸੰਵਿਧਾਨਿਕ ਕੀਤੇ ਜਾਣ ਦੇ ਨਾਲ ਨਾਲ ਇਸ ਨੂੰ ਲਾਗੂ ਕਰਨ ਲਈ ਪਾਬੰਧ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਾਰੀਆਂ ਪਾਰਟੀਆਂ ਨੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ। ਸੁਖਦੇਵ ਸਿੰਘ ਢੀਂਡਸਾ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਨਸ਼ੇ ਨੂੰ ਮੁੱਦਾ ਬਣਾ ਕੇ ਹਕੂਮਤ ਵਿੱਚ ਆਈ ਸੀ ਪਰ ਹੁਣ ਹਾਲਾਤ ਇਹ ਹਨ ਕਿ ਇਸ ਪਾਰਟੀ ਦੇ ਆਪਣੇ ਹੀ ਲੋਕ ਨਸ਼ਾ ਰੋਕਣ ਲਈ ਆਵਾਜ਼ ਚੁੱਕ ਰਹੇ ਹਨ ਤੇ ਇਹ ਨਸ਼ਾ ਲਗਾਤਾਰ ਵਿਕ ਰਿਹਾ ਹੈ ਜਿਸ ਲਈ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ।

 

Share this Article
Leave a comment