ਵੋਟਾਂ ਤੋਂ ਐਨ ਪਹਿਲਾਂ ਵੱਡਾ ਧਮਾਕਾ, ਕਾਂਗਰਸੀ ਉਮੀਦਵਾਰ ਦੀ ਆਡੀਓ ਹੋਈ ਵਾਇਰਲ ? ਛੇੜ ਲਿਆ ਨਵਾਂ ਪੰਗਾ! ਸੁਣਕੇ ਕਹੋਂਗੇ ਰੱਬ ਰੱਬ

TeamGlobalPunjab
5 Min Read

ਸ੍ਰੀ ਆਨੰਦਪੁਰ ਸਾਹਿਬ : ਇੰਨੀ ਦਿਨੀਂ ਕਾਂਗਰਸ ਪਾਰਟੀ ਦੇ ਹਲਕਾ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਮਨੀਸ਼ ਤਿਵਾੜੀ ਨਾਲ ਸਬੰਧਤ ਇੱਕ ਅਜਿਹੀ ਆਡੀਓ ਵਾਇਰਲ ਹੋ ਰਹੀ ਹੈ, ਜਿਸ ਨੇ ਕਿ ਸਿਆਸੀ ਹਲਕਿਆਂ ਵਿੱਚ ਵੱਡੀ ਹਲਚਲ ਮਚਾ ਦਿੱਤੀ ਹੈ। ਇਹ ਆਡੀਓ ਕਲਿੱਪ ਕਦੋਂ ਰਿਕਾਰਡ ਕੀਤਾ ਗਿਆ, ਕਿਸ ਨੇ ਰਿਕਾਰਡ ਕੀਤਾ ਤੇ ਕੀ ਇਸ ਵਿੱਚ ਬੋਲਣ ਵਾਲਾ ਸਖ਼ਸ਼ ਮਨੀਸ਼ ਤਿਵਾੜੀ ਹੀ ਹੈ? ਇਸ ਗੱਲ ਦੀ ਤਾਂ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ, ਪਰ ਇੰਨਾ ਜਰੂਰ ਹੈ ਕਿ ਇਸ ਬਾਰੇ ਪਤਾ ਲਗਦਿਆਂ ਹੀ ਮਨੀਸ਼ ਤਿਵਾੜੀ ਨੇ ਨਾ ਸਿਰਫ ਇਸ ਨੂੰ ਬਕਵਾਸ ਅਤੇ ਬੇਬੁਨਿਆਦ ਕਰਾਰ ਦਿੰਦਿਆਂ ਸਫਾਈ ਦਿੱਤੀ ਹੈ, ਬਲਕਿ ਇਸ ਨੂੰ ਆਪਣੇ ਖਿਲਾਫ ਇੱਕ ਵੱਡੀ ਸਾਜ਼ਿਸ਼ ਕਰਾਰ ਦੇ ਕੇ ਜਿਲ੍ਹੇ ਦੇ ਐੱਸ.ਐੱਸ.ਪੀ. ਅਤੇ ਸੂਬੇ ਦੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਹੈ ।

ਕੁੱਲ 2 ਮਿੰਟ 7 ਸੈਕਿੰਡ ਦੇ ਇਸ ਕਲਿੱਪ ਨੂੰ ਚਲਾ ਕੇ ਦੇਖੀਏ ਤਾਂ ਇੰਝ ਜਾਪਦਾ ਹੈ ਜਿਵੇਂ ਇਹ ਕਲਿੱਪ ਕਿਸੇ ਵਿਅਕਤੀ ਵੱਲੋਂ ਲੁਕ-ਛਿੱਪ ਕੇ ਰਿਕਾਰਡ ਕੀਤਾ ਗਿਆ ਹੋਵੇ। ਜਿਸ ਦੀ ਸ਼ੁਰੂਆਤ ਵਿੱਚ ਅਵਾਜ਼ ਆਉਂਦੀ ਹੈ ਕਿ, “ਐਮ ਪੀ ਸਾਬ੍ਹ ਜਿਹੜੇ ਇੱਥੋਂ ਦੇ ਲੋਕਲ ਲੀਡਰ ਹਨ, ਮੈਨੂੰ ਨਹੀਂ ਲਗਦਾ ਕਿ ਉਹ ਸਾਡਾ ਸਮਰਥਨ ਦਿਲੋਂ ਕਰ ਰਹੇ ਹਨ, ਵੋਟਾਂ ਵਾਲੇ ਦਿਨ ਤੱਕ ਪਤਾ ਨਹੀਂ ਕੀ ਕਰਨਗੇ? ਇਨ੍ਹਾਂ ਦਾ ਕੋਈ ਹੱਲ ਕੱਡੋ।” ਇਸ ਦੇ ਜਵਾਬ ਵਿੱਚ ਬੋਲਣ ਵਾਲਾ ਵਿਅਕਤੀ ਕਹਿੰਦਾ ਹੈ ਕਿ, “ਦੇਖੋ ਮੈ ਪਹਿਲਾਂ ਵੀ ਤੁਹਾਡੇ ਸਾਰਿਆਂ ਨਾਲ ਗੱਲ ਕੀਤੀ ਹੈ ਕਿ ਲੋਕਲ ਲੀਡਰਸ਼ਿੱਪ ਸਾਨੂੰ ਹਾਲੇ ਤੱਕ ਬਾਹਰਲਾ ਹੀ ਸਮਝਦੀ ਹੈ। ਦੂਜਾ ਆਨੰਦਪੁਰ ਹਲਕਾ ਸਾਡੇ ਲੁਧਿਆਣੇ ਨਾਲੋਂ ਪੱਛੜਿਆ ਹੋਇਆ ਹੈ।” ਇੱਥੇ ਬੋਲਣ ਵਾਲਾ ਵਿਅਕਤੀ ਇਹ ਕਹਿੰਦਾ ਹੈ ਕਿ ਸਾਨੂੰ ਇੱਥੇ ਇਸ ਗੱਲ ‘ਤੇ ਜੋਰ ਦੇਣਾ ਚਾਹੀਦਾ ਹੈ, ਕਿ ਅਸੀਂ ਧੱਕੇ ਨਾਲ ਕਿੰਨੀ ਵੋਟ ਪਵਾ ਸਕਦੇ ਹਾਂ। ਉਹ ਹੁਣ ਤੁਸੀਂ ਲੋਕਲ ਲੀਡਰਾਂ ‘ਤੇ ਧਿਆਨ ਰੱਖੋ, ਤੇ ਉਨ੍ਹਾਂ ਨਾਲ ਸਾਡਾ ਜਿਵੇਂ ਵੀ ਕੰਮ ਨਿੱਕਲ ਸਕਦਾ ਹੈ ਕਢਵਾਈਏ, ਪਰ ਇੱਕੋ ਗੱਲ ਵੱਲ ਧਿਆਨ ਦੇਣਾ ਹੈ ਕਿ ਅਸੀਂ ਧੱਕੇ ਨਾਲ ਕਿੰਨੀ ਵੋਟ ਪਵਾ ਸਕਦੇ ਹਾਂ।”  ਇਸ ਕਲਿੱਪ ਵਿੱਚ ਫਿਰ ਅਵਾਜ ਆਉਂਦੀ ਹੈ, “ਠੀਕ ਹੈ ਜੀ ਜਿਵੇਂ ਕਹੋਂਗੇ ਅਸੀਂ ਕਰ ਲੈਂਦੇ ਹਾਂ” ਇਸ ਤੋਂ ਬਾਅਦ ਫਿਰ ਅਵਾਜ ਆਉਦੀ ਹੈ ਕਿ, “ਤੁਸੀਂ ਇਸ ਤਰ੍ਹਾਂ ਕਰੋਂ ਕਿ ਬੰਗੇ ਵਾਲੀ ਸਾਇਡ ‘ਤੇ ਕੰਮ ਥੋੜਾ ਟਾਇਟ ਰੱਖੇ, ਕਿਉਂਕਿ ਵਿੱਕੀ ਨਾਲ ਪਿਛਲੇ 2 ਘੰਟਿਆਂ ਤੋਂ ਮੇਰੀ ਕੋਈ ਗੱਲ ਨਹੀਂ ਹੋਈ ਹੈ, ਉਹਨੂੰ ਕਹਿ ਕੇ ਬਾਕੀ ਦੀ ਸਾਰੀ ਲੀਡਰਸ਼ਿੱਪ ‘ਤੇ ਵੀ ਚੈੱਕ ਰਖਾਓ, ਤੇ ਲਗਾਤਾਰ ਲੋਕਾਂ ਦਾ ਰੁਝਾਨ ਪਤਾ ਕਰਦੇ ਰਹੋ।”  ਇਸ ਤੋਂ ਅੱਗੇ ਗੱਲ ਕਰਨ ਵਾਲੇ ਲੋਕ ਆਪਸ ਵਿੱਚ ਖਾਸ ਫਿਰਕੇ ਦੇ ਲੋਕਾਂ ਲਈ ਇਤਰਾਜ਼ਯੋਗ  ਟਿੱਪਣੀਆਂ ਵੀ ਕਰਦੇ ਹਨ।

ਇਸ ਕਥਿਤ ਆਡਿਓ ਕਲਿੱਪ ਦੇ ਵਾਇਰਲ ਹੁੰਦਿਆਂ ਹੀ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਭੜਕ ਗਏ ਹਨ, ਤੇ ਉਨ੍ਹਾਂ ਨੇ ਇਸ ਨੂੰ ਬੇਬੁਨਿਆਦ ਦੱਸਦਿਆਂ ਵਿਰੋਧੀਆਂ ਦੀ ਚਾਲ ਦੱਸਿਆ ਹੈ ਅਤੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਉਣ ਲਈ ਰੂਪਨਗਰ ਦੇ ਐੱਸ.ਐੱਸ.ਪੀ. ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਚੋਣ ਅਧਿਕਾਰੀਆਂ ਨੂੰ ਲਿਖਤੀ ਤੌਰ ‘ਤੇ ਸ਼ਿਕਾਇਤ ਦਰਜ ਕਰਵਾਈ ਹੈ । ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕੁਝ ਲੋਕ ਉਨ੍ਹਾਂ ਖਿਲਾਫ ਅਜਿਹੀ ਸਾਜ਼ਿਸ਼ ਰਚ ਚੁੱਕੇ ਹਨ, ਤੇ  ਉਨ੍ਹਾਂ ਸਜਿਸ਼ ਕਰਤਾਵਾਂ ਨੂੰ 14 ਦਿਨ ਦੇ ਪੁਲਿਸ ਰਿਮਾਂਡ ‘ਤੇ ਵੀ ਰਹਿਣਾ ਪਿਆ ਸੀ।

ਇਹ ਕਥਿਤ ਆਡਿਓ ਕਲਿੱਪ ਅਸਲੀ ਹੈ ਜਾਂ ਨਕਲੀ, ਇਸ ਗੱਲ ਦਾ ਪਤਾ ਤਾਂ ਜਾਂਚ ਤੋਂ ਬਾਅਦ ਹੀ ਲੱਗੇਗਾ, ਪਰ ਇੰਨਾ ਜਰੂਰ ਹੈ ਕਿ ਇਸ ਮਾਮਲੇ ਨੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੀ ਸਿਆਸਤ ਨੂੰ ਜ਼ਰੂਰ ਭਖਾ ਦਿੱਤਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਵਿੱਚ ਚੋਣ ਕਮਿਸ਼ਨ ਤੇ ਪੁਲਿਸ ਕੀ ਕਾਰਵਾਈ ਕਰਦੀ ਹੈ, ਕਿਉਂਕਿ ਜਾਂਚ ਤੋਂ ਬਾਅਦ ਹੀ ਇਹ ਪਤਾ ਲੱਗੇਗਾ ਕਿ ਉਹ ਕੌਣ ਲੋਕ ਸਨ ਜਿਨ੍ਹਾਂ ਨੇ ਇਹ ਆਡੀਓ ਕਲਿੱਪ ਬਣਾਇਆ ਹੈ? ਉਨ੍ਹਾਂ ਦਾ ਕੀ ਮਕਸਦ ਸੀ? ਤੇ ਉਨ੍ਹਾਂ ਨਾਲ ਕੌਣ ਲੋਕ ਸ਼ਾਮਲ ਸਨ? ਬਾਕੀ ਉਹ ਲੋਕ ਆਪਣੇ ਮਕਸਦ ਵਿੱਚ ਕਾਮਯਾਬ ਹੋ ਪਾਏ ਹਨ ਜਾਂ ਨਹੀਂ, ਇਸ ਗੱਲ ਦਾ ਪਤਾ ਤਾਂ 23 ਮਈ ਵਾਲੇ ਦਿਨ ਉਦੋਂ ਪਤਾ ਲੱਗ ਜਾਵੇਗਾ, ਜਦੋਂ ਵੋਟਾਂ ਦੇ ਨਤੀਜੇ ਆਉਣਗੇ।

- Advertisement -

Share this Article
Leave a comment