ਵਿਜੇ ਮਾਲਿਆ ਨੂੰ ਲੱਗਾ ਇੱਕ ਹੋਰ ਝਟਕਾ, ਅਦਾਲਤ ਨੇ ਸੁਣਾਇਆ ਸਖਤ ਫੈਸਲਾ

TeamGlobalPunjab
2 Min Read

ਲੰਡਨ : ਭਾਰਤ ਸਮੇਤ ਕਈ ਬੈਂਕਾਂ ਤੋਂ ਕਰਜ਼ਾ ਲੈ ਕੇ ਭਗੋੜਾ ਹੋਏ ਸ਼ਰਾਬੀ ਕਾਰੋਬਾਰੀ ਵਿਜੇ ਮਾਲਿਆ ਨੂੰ ਯੂਕੇ ਦੀ ਇੱਕ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਬੀਤੇ ਸੋਮਵਾਰ ਸ਼ਰਾਬੀ ਕਾਰੋਬਾਰੀ ਵਿਜੇ ਮਾਲਿਆ ਦੀ ਕੰਪਨੀ ਫੋਰਸ ਇੰਡੀਆ ਲਿਮਿਟਿਡ ਦੀ ਮਲਕੀਅਤ ਵਾਲੇ ਸ਼ਾਨਦਾਰ ਸਮੁੰਦਰੀ ਜਹਾਜ਼ ਦੀ ਨਿਲਾਮੀ ਕਰ ਉਸ ਤੋਂ ਪ੍ਰਾਪਤ ਰਾਸ਼ੀ ਕਤਰ ਨੈਸ਼ਨਲ ਬੈਂਕ ਨੂੰ ਦੇਣ ਦਾ ਆਦੇਸ਼ ਜਾਰੀ ਕੀਤਾ ਹੈ।

ਬ੍ਰਿਟੇਨ ਹਾਈਕੋਰਟ ਦੇ ਐਡਮਿਰਲਟੀ ਡਿਵੀਜ਼ਨ ਅੱਗੇ ਸੁਣਵਾਈ ਦੌਰਾਨ ਕਤਰ ਬੈਂਕ ਨੇ ਇਹ ਦਾਅਵਾ ਕੀਤਾ ਕਿ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦਾ ਪੁੱਤਰ ਸਿਧਾਰਥ ਮਾਲਿਆ ਇਸ ਲਗਜ਼ਰੀ ਸਮੁੰਦਰੀ ਜਹਾਜ਼ ਦਾ ਮਾਲਕ ਹੈ। ਦੱਸ ਦਈਏ ਕਿ ਵਿਜੇ ਮਾਲਿਆ ‘ਤੇ ਕਤਰ ਨੈਸ਼ਨਲ ਬੈਂਕ ਦਾ ਛੇ ਯੂਰੋ ਮਿਲੀਅਨ (47.27 ਕਰੋੜ ਰੁਪਏ) ਦਾ ਕਰਜ਼ਾ ਬਕਾਇਆ ਹੈ।

ਸੋਮਵਾਰ ਨੂੰ ਜਸਟਿਸ ਨਿਗੇਲ ਟੀਏਰੇ ਨੇ ਆਪਣੇ ਆਦੇਸ਼ ‘ਚ ਕਿਹਾ, ” ਕਤਰ ਬੈਂਕ ਤੋਂ ਕਰਜ਼ਾ ਲੈਣ ਸਮੇਂ ਵਿਜੇ ਮਾਲਿਆ ਨੇ ਨਿੱਜੀ ਗਾਰੰਟੀ ਦਿੱਤੀ ਸੀ ਜਿਹੜੀ ਕਿ ਕਰਜ਼ੇ ਦੇ ਲੈਣਦਾਰ ਨਾਲ ਜੁੜੀ ਹੋਈ ਹੈ। ਫੈਸਲੇ ‘ਚ ਇਹ ਵੀ ਕਿਹਾ ਗਿਆ ਹੈ ਕਿ ਸਮੁੰਦਰੀ ਜਹਾਜ਼ ਫੋਰਸ ਇੰਡੀਆ ਦੇ ਮਾਲਕ ਵਜੋਂ ਵੀ ਇਸ ਮਹੀਨੇ ਨਿਰਧਾਰਤ ਸੁਣਵਾਈ ਦੌਰਾਨ ਪੇਸ਼ ਨਹੀਂ ਹੋਇਆ ਸੀ।

ਫੋਰਸ ਇੰਡੀਆ ਦਾ ਨਿਲਾਮੀ ਵਾਲਾ ਸਮੁੰਦਰੀ ਜਹਾਜ਼ ਇੰਗਲੈਂਡ ਦੇ ਦੱਖਣੀ ਤੱਟ ‘ਤੇ ਸਥਿਤ ਸਾਊਥਹੈਂਪਟਨ ‘ਚ ਨਿਗਰਾਨੀ ਹੇਠ ਹੈ। ਅਦਾਲਤ ਨੇ ਇਸ ਦੀ ਨਿਲਾਮੀ ਲਈ ਸਮੁੰਦਰੀ ਵਿਭਾਗ ਮਾਰਸ਼ਨ ਪਾਲ ਫਰੈਨ ਨੂੰ ਨਿਯੁਕਤ ਕੀਤਾ ਹੈ।

- Advertisement -

Share this Article
Leave a comment