ਲਓ ਬਈ ਆਹ ਹੋਣਗੇ, ਖਹਿਰਾ ਦੀ ਪਾਰਟੀ ਵਾਲੇ ਯੂਥ ਵਿੰਗ ਦੇ 28 ਜਿਲ੍ਹਾ ਪ੍ਰਧਾਨ

Prabhjot Kaur
2 Min Read

ਚੰਡੀਗੜ੍ਹ : ਪੰਜਾਬੀ ਏਕਤਾ ਪਾਰਟੀ (ਪੈਪ) ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਆਪਣੀ ਪਾਰਟੀ ਦਾ ਹੇਠਲੇ ਪੱਧਰ ਤੱਕ ਵਿਕਾਸ ਕਰਨ ਲਈ ਯੂਥ ਵਿੰਗ ਦੇ ਢਾਂਚੇ ਨੂੰ ਵੀ ਸਵਾਰਨਾਂ ਸ਼ੁਰੂ ਕਰ ਦਿੱਤਾ ਹੈ। ਇੱਥੇ ਖਹਿਰਾ ਨੇ ਇੱਕ ਖਾਸ ਐਲਾਨ ਕਰਦਿਆਂ ਪੈਪ ਦੇ 5 ਮੀਤ ਪ੍ਰਧਾਨ, 4 ਜਨਰਲ ਸਕੱਤਰ ਅਤੇ 28 ਜਿਲ੍ਹਾਂ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਇਹ ਨਿਯੁਕਤੀਆਂ ਪੈਪ ਦੇ ਪ੍ਰਧਾਨ ਦਵਿੰਦਰ ਸਿੰਘ ਬੀਹਲਾ ਦੀ ਸ਼ਿਫਾਰਸ਼ ‘ਤੇ ਕੀਤੀਆਂ ਗਈਆਂ ਹਨ।

ਖਹਿਰਾ ਵੱਲੋਂ ਐਲਾਨੇ ਗਏ 28 ਜਿਲ੍ਹਾ ਪ੍ਰਧਾਨਾਂ ‘ਚ ਅਮ੍ਰਿਤ ਮਹਿਰਾ ਨੂੰ ਪਟਿਆਲਾ ਸ਼ਹਿਰੀ, ਗੁਰਸੇਵਕ ਸਿੰਘ ਨੂੰ ਪਟਿਆਲਾ ਦਿਹਾਤੀ, ਦਿਕਸ਼ਤ ਧਵਨ ਨੂੰ ਅੰਮ੍ਰਿਤਸਰ ਸ਼ਹਿਰੀ, ਅਮੋਲਕ ਸਿੰਘ ਗਿੱਲ ਨੂੰ ਅੰਮ੍ਰਿਤਸਰ ਦਿਹਾਤੀ, ਸਿਮਰਨਜੀਤ ਸਿੰਘ ਸੰਧੂ ਨੂੰ ਮੋਗਾ, ਦੀਪਕ ਸ਼ਰਮਾਂ ਨੂੰ ਬਰਨਾਲਾ ਸ਼ਹਿਰੀ, ਕਰਮਜੀਤ ਸਿੰਘ ਉਪਲ ਨੂੰ ਬਰਨਾਲਾ ਦਿਹਾਤੀ,ਪਰਮਿੰਦਰ ਸਿੰਘ ਨੂੰ ਮਾਨਸਾ, ਅਮਨਦੀਪ ਸਿੰਘ ਝੰਡ ਨੂੰ ਕਪੂਰਥਲਾ, ਜਗਜੀਤ ਸਿੰਘ ਚੰਨੀ ਨੂੰ ਫਾਜ਼ਿਲਕਾ, ਰਵਿੰਦਰ ਸਿੰਘ ਜੱਟਾਂ ਨੂੰ ਫਰੀਦਕੋਟ, ਕਰਮਜੀਤ ਸਿੰਘ ਬੱਬੂ ਨੂੰ ਹੁਸ਼ਿਆਰਪੁਰ, ਕੁਲਵੰਤ ਸਿੰਘ ਨੂੰ ਰੋਪੜ, ਅਮਨਦੀਪ ਸਿੰਘ ਗੁਲਾਟੀ ਨੂੰ ਲੁਧਿਆਣਾ ਸ਼ਹਿਰੀ, ਜਸਕਰਨ ਸਿੰਘ ਦਿਓਲ ਨੂੰ ਲੁਧਿਆਣਾ ਦਿਹਾਤੀ, ਅਤਿੰਦਰਪਾਲ ਸਿੰਘ ਨੂੰ ਗੁਰਦਾਸਪੁਰ, ਅਮਰਪ੍ਰੀਤ ਸਿੰਘ ਨੂੰ ਜਲੰਧਰ ਸ਼ਹਿਰੀ, ਰਣਜੀਤ ਸਿੰਘ ਮੱਲ੍ਹੀ ਨੂੰ ਜਲੰਧਰ ਦਿਹਾਤੀ, ਹਰਪ੍ਰੀਤ ਸਿੰਘ ਸੰਧੂ ਨੂੰ ਫਿਰੋਜ਼ਪੁਰ, ਸੰਦੀਪ ਸਿੰਘ ਕੋਟਫੱਤਾ ਨੂੰ ਬਠਿੰਡਾ ਸ਼ਹਿਰੀ, ਗੁਰਦੀਪ ਸਿੰਘ ਦਿਖ ਨੂੰ ਬਠਿੰਡਾ ਦਿਹਾਤੀ, ਸਮਸ਼ੇਰ ਸਿੰਘ ਰਾਜਪੂਤ ਨੂੰ ਪਠਾਨਕੋਟ, ਬਲਜੀਤ ਸਿੰਘ ਢਿੱਲੋਂ ਨੂੰ ਤਰਨਤਾਰਨ, ਗੁਰਪ੍ਰੀਤ ਸਿੰਘ ਕੋਟਲੀ ਨੂੰ ਸ਼੍ਰੀ ਮੁਕਤਸਰ ਸਾਹਿਬ, ਰਾਜ ਸਿੰਘ ਖਾਲਸਾ ਨੂੰ ਸੰਗਰੂਰ, ਜਸਪ੍ਰੀਤ ਸਿੰਘ ਬਨਬੈਤ ਨੂੰ ਮੁਹਾਲੀ, ਤੇ ਹਰਪ੍ਰੀਤ ਸਿੰਘ ਨੂੰ ਜਿਲ੍ਹਾ ਨਵਾਂ ਸ਼ਹਿਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਗੁਰਮੀਤ ਸਿੰਘ ਚਾਹਲ, ਸਤਵਿੰਦਰ ਸਿੰਘ ਮਿੰਟੂ, ਜਸ਼ਪ੍ਰੀਤ ਸਿੰਘ ਬਰਾੜ, ਦਵਿੰਦਰ ਸਿੰਘ ਤੂਰ, ਤੇ ਵਕੀਲ ਸਿਮਰਨਜੀਤ ਕੌਰ ਨੂੰ ਯੂਥ ਵਿੰਗ ਪੰਜਾਬ ਦਾ ਮੀਤ ਪ੍ਰਧਾਨ ਤੋਂ ਇਲਾਵਾ ਲਾਲਜੀਤ ਸਿੰਘ ਸਰਾਂ, ਅਮਰਿੰਦਰ ਸਿੰਘ ਬਰਾੜ, ਬਲਜੀਤ ਸਿੰਘ ਭੰਡਾਲਾ ਅਤੇ ਹਰਜੀਤ ਸਿੰਘ ਸੋਹਲ ਨੂੰ ਜਨਰਲ ਸਕੱਤਰ ਤੇ ਮਲਵਿੰਦਰ ਸਿੰਘ ਪੰਨੂ ਤੇ ਜਸਜੀਤ ਸਿੰਘ ਸੇਖੋਂ ਪੰਜਾਬੀ ਏਕਤਾ ਪਾਰਟੀ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।

 

- Advertisement -

Share this Article
Leave a comment