ਲੁਧਿਆਣਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ ਕੈਬਨਿਟ ‘ਚ ਕੀਤੇ ਗਏ ਫੇਰਬਦਲ ਤੋਂ ਉਨ੍ਹਾਂ ਦੇ ਕਈ ਵਜ਼ੀਰ ਨਾਰਾਜ਼ ਚੱਲ ਰਹੇ ਹਨ। ਇਨ੍ਹਾਂ ਨਰਾਜ਼ ਚੱਲ ਰਹੇ ਮੰਤਰੀਆਂ ਵਿੱਚੋਂ ਇੱਕ ਹਨ ਕੈਬਨਿਟ ਮੰਤਰੀਆਂ ‘ਚ ਨਵਜੋਤ ਸਿੰਘ ਸਿੱਧੂ, ਜੋ ਨਾਰਾਜ਼ਗੀ ‘ਚ ਸੱਭ ਤੋਂ ਅੱਗੇ ਮੰਨੇ ਜਾ ਰਹੇ ਨੇ। ਨਵਜੋਤ ਸਿੰਘ ਸਿੱਧੂ ਹੁਣ ਇੱਕ ਫਿਰ ਚਰਚਾ ‘ਚ ਆ ਗਏ ਹਨ, ਜਿਸ ਦੀ ਵਜ੍ਹਾ ਹੈ ਸਨਅਤੀ ਸ਼ਹਿਰ ਲੁਧਿਆਣਾ ‘ਚ ਲੱਗੇ ਨਵਜੋਤ ਸਿੰਘ ਸਿੱਧੂ ਦੇ ਪੋਸਟਰ। ਸ਼ਹਿਰ ‘ਚ ਲੱਗੇ ਇਨ੍ਹਾਂ ਪੋਸਟਰਾਂ ‘ਤੇ ਲਿਖਿਆ ਹੈ ਕਿ ਤੁਸੀ ਕਦੋਂ ਰਾਜਨੀਤੀ ਛੱਡੋਗੇ ? ਅਜਿਹੇ ਪੋਸਟਰ ਲੁਧਿਆਣਾ ਸ਼ਹਿਰ ਦੀਆਂ ਵੱਖ-ਵੱਖ ਥਾਂਵਾਂ ‘ਤੇ ਲਗਾਏ ਗਏ ਹਨ । ਦੱਸਣਯੋਗ ਹੈ ਕਿ ਅਜਿਹੇ ਹੀ ਪੋਸਟਰ ਬੀਤੇ ਦਿਨੀਂ ਮੁਹਾਲੀ ‘ਚ ਪੰਜਾਬ ਅਰਬਨ ਪਲਾਨਿੰਗ ਅਥਾਰਟੀ (ਪੁੱਡਾ) ਦੇ ਸਾਈਨ ਬੋਰਡ ‘ਤੇ ਵੀ ਲਗਾਏ ਗਏ ਸਨ ਜਿਨ੍ਹਾਂ ਵਿੱਚ ਸਿੱਧੂ ਨੂੰ ਸਵਾਲ ਕੀਤਾ ਗਿਆ ਸੀ ਕਿ ਉਹ ਸਿਆਸਤ ਕਦੋਂ ਛੱਡ ਰਹੇ ਹਨ।
ਉਧਰ ਦੂਜੇ ਪਾਸੇ ਸੀਨੀਅਰ ਅਕਾਲੀ ਆਗੂ ਦਲਜੀਤ ਚੀਮਾ ਨੇ ਸਿੱਧੂ ਖ਼ਿਲਾਫ਼ ਲੱਗੇ ਪੋਸਟਰਾਂ ‘ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਚੋਣਾਂ ਸਮੇਂ ਸਿਆਸੀ ਨੇਤਾ ਸਟੇਜ਼ ‘ਤੇ ਚੜ੍ਹ ਕੇ ਕੁਝ ਵੀ ਕਹਿ ਦਿੰਦੇ ਹਨ, ਝੂਠੀਆਂ ਕਸਮਾਂ ਵੀ ਖਾ ਲੈਂਦੇ ਹਨ, ਪਰ ਗੱਲ ਉਹ ਕਹੋ ਜੋ ਪੂਰੀ ਕਰ ਸਕੋਂ। ਉਨ੍ਹਾਂ ਕਿਹਾ ਕਿ ਜੇ ਸਿੱਧੂ ਆਪਣੇ ਵਾਅਦੇ ਪੂਰੇ ਨਹੀਂ ਕਰ ਸਕਦਾ ਤਾਂ ਉਨ੍ਹਾਂ ਨੂੰ ਲੋਕਾਂ ਤੋਂ ਮੁਆਫੀ ਮੰਗ ਲੈਣੀ ਚਾਹੀਦੀ ਹੈ।
ਕੀ ਹੈ ਇਹ ਪੂਰਾ ਮਾਮਲਾ ਆਓ ਦਿਖਾਉਂਦੇ ਹਾਂ ਹੇਠ ਦਿੱਤੇ ਵੀਡੀਓ ਲਿੰਕ ਜ਼ਰੀਏ
https://youtu.be/AmZS6hZdepY