ਤਹਿਰਾਨ: ਇਰਾਨ ਦੀ ਰਾਜਧਾਨੀ ਤਹਿਰਾਨ ‘ਚ ਸੋਮਵਾਰ ਨੂੰ ਇੱਕ ਬੋਇੰਗ ਜਹਾਜ਼ ਕਰੈਸ਼ ਹੋ ਗਿਆ। ਇਸ ‘ਚ ਸਵਾਰ 16 ‘ਚੋਂ 15 ਲੋਕਾਂ ਦੀ ਮੌਤ ਹੋ ਗਈ। ਸਿਰਫ਼ ਇੱਕੋ ਇੰਜੀਨੀਅਰ ਹੀ ਜ਼ਿੰਦਾ ਬਚਿਆ ਹੈ ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਕਰਾਜ ਹਵਾਈ ਅੱਡੇ ‘ਤੇ ਖ਼ਰਾਬ ਮੌਸਮ ਦਰਮਿਆਨ ਜ਼ਮੀਨ ‘ਤੇ ਉੱਤਰਨ ਸਮੇਂ ਪਾਇਲਟ ਨੇ ਗ਼ਲਤ ਹਵਾਈ ਪੱਟੀ ਚੁਣ ਲਈ। ਨਤੀਜੇ ਵਜੋਂ ਜਹਾਜ਼ ਇਮਾਰਤ ਨਾਲ ਟਕਰਾਅ ਗਿਆ। ਸੋਸ਼ਲ ਮੀਡੀਆ ‘ਤੇ ਕਈ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਰਨਵੇਅ ਤੋਂ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ।
ਦੇਸ਼ ਦੀ ਖ਼ਬਰ ਏਜੰਸੀ ਤਸਨੀਮ ਮੁਤਾਬਕ ਇਹ ਜਹਾਜ਼ ਫ਼ੌਜ ਦਾ ਸੀ ਜੋ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਤੋਂ ਮੀਟ ਲੈ ਕੇ ਆ ਰਿਹਾ ਸੀ। ਪਰ ਇਹ ਜਹਾਜ਼ ਸਹੀ ਸਲਾਮਤ ਨਾ ਉੱਤਰ ਸਕਿਆ ਪਹਿਲਾਂ ਜਹਾਜ਼ ਏਅਰਪੋਰਟ ਦੀ ਦੀਵਾਰ ਨਾਲ ਵੱਜਿਆ ‘ਤੇ ਇਸ ਤੋਂ ਬਾਅਦ ਨੇੜੇ ਹੀ ਸਥਿਤ ਰਿਹਾਇਸ਼ੀ ਇਲਾਕੇ ਵਿੱਚ ਵੜ ਗਿਆ । ਹਾਦਸੇ ਦੇ ਹੋਰ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਰਿਹਾਇਸ਼ੀ ਇਲਾਕੇ ‘ਚ ਕਰੈਸ਼ ਹੋਇਆ ਕਾਰਗੋ ਜਹਾਜ਼ , 16 ‘ਚੋਂ 15 ਦੀ ਮੋਤ

Leave a Comment
Leave a Comment