ਰਾਮ ਰਹੀਮ ਨੂੰ ਬਾਹਰ ਕੱਢਣਾ ਚਾਹੁੰਦੀ ਹੈ ਹਰਿਆਣਾ ਸਰਕਾਰ? ਪੰਚਕੂਲਾ ਹਿੰਸਾ ਸਮੇਂ ਵੀ ਦਿੱਤਾ ਸਰਕਾਰ ਨੇ ਸਾਥ,ਸੀਨੀਅਰ ਵਕੀਲ ਨੇ ਠੋਕਤਾ ਵੱਡਾ ਦਾਅਵਾ

TeamGlobalPunjab
3 Min Read

ਚੰਡੀਗੜ੍ਹ : ਬਲਾਤਕਾਰ ਤੇ ਕਤਲ ਦੇ ਮਾਮਲੇ ‘ਚ ਜੇਲ੍ਹ ਅੰਦਰ ਬੰਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੈਰੋਲ ‘ਤੇ ਰਿਹਾਅ ਕਰਨ ਲਈ  ਹਰਿਆਣਾ ਸਰਕਾਰ ਕਾਹਲੀ ਵਿੱਚ ਹੈ। ਹਰਿਆਣਾ ਦੇ ਜੇਲ੍ਹ ਮੰਤਰੀ ਕ੍ਰਿਸ਼ਨ ਲਾਲ ਪਵਾਰ ਦਾ ਬਿਆਨ ਆਇਆ ਹੈ ਕਿ ਡੇਰਾ ਮੁਖੀ ਨੂੰ ਪੈਰੋਲ ਦਿੱਤੀ ਜਾ ਸਕਦੀ ਹੈ, ਬੱਸ ਇੱਕ ਵਾਰ ਜ਼ਿਲ੍ਹਾ ਸਿਰਸਾ ਪ੍ਰਸਾਸ਼ਨ ਰਾਮ ਰਹੀਮ ਬਾਰੇ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜ ਦੇਵੇ, ਉਸ ਤੋਂ ਬਾਅਦ ਉਹ ਡੇਰਾ ਮੁਖੀ ਨੂੰ ਰਿਹਾਅ ਕਰਨ ‘ਚ ਕੋਈ ਮੁਸ਼ਕਲ ਨਹੀਂ ਹੈ। ਪਰ ਕੀ ਵਾਕਿਆ ਹੀ ਕੋਈ ਮੁਸ਼ਕਲ ਨਹੀਂ ਹੈ? ਜੇਕਰ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਵਕੀਲ ਨਵਕਿਰਨ ਸਿੰਘ ਹੁਰਾਂ ਦੀ ਮੰਨੀਏ ਤਾਂ ਰਾਮ ਰਹੀਮ ਨੂੰ ਮੌਜੂਦਾ ਸਮੇਂ ਪੈਰੋਲ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਤੇ ਉਹ ਜਦੋਂ ਤੱਕ 5 ਸਾਲ ਜੇਲ੍ਹ ਨਹੀਂ ਕੱਟ ਲੈਂਦਾ, ਉਦੋਂ ਤੱਕ ਉਸ ਨੂੰ ਕਾਨੂੰਨੀ ਤੌਰ ‘ਤੇ ਪੈਰੋਲ ਨਹੀਂ ਦਿੱਤੀ ਜਾ ਸਕਦੀ। ਵਕੀਲ ਨਵਕਿਰਨ ਸਿੰਘ ਨੇ ਕਿਹਾ ਹੈ ਕਿ ਡੇਰਾ ਮੁਖੀ ਦੀ ਰਿਹਾਈ ਨਾਲ ਪੰਜਾਬ ਤੇ ਹਰਿਆਣਾ ਦੋਵਾਂ ਸੂਬਿਆਂ ਦੇ ਅਮਨ ਕਨੂੰਨ ਨੂੰ ਖਤਰਾ ਹੋ ਸਕਦਾ ਹੈ।

ਨਵਕਿਰਨ ਸਿੰਘ ਅਨੁਸਾਰ ਜਿਸ ਸਮੇਂ ਰਾਮ ਰਹੀਮ ਨੂੰ ਸਜ਼ਾ ਹੋਈ ਸੀ ਤਾਂ ਉਸ ਸਮੇਂ ਡੇਰਾ ਸਮਰਥਕਾਂ ਨੇ ਪੰਚਕੂਲਾ ‘ਚ ਹਿੰਸਾ ਨੂੰ ਅੰਜਾਮ ਦਿੱਤਾ ਸੀ ਅਤੇ ਡੇਰਾ ਮੁਖੀ ਨੂੰ ਭਜਾਉਣ ਦੀ ਕੋਸ਼ਿਸ਼ ਵੀ ਕੀਤੀ ਸੀ, ਜਿਸ ਕਾਰਨ ਉਨ੍ਹਾਂ ‘ਤੇ ਕੇਸ ਵੀ ਦਰਜ ਹੈ। ਨਵਕਿਰਨ ਅਨੁਸਾਰ ਭਜਾਉਣ ਲਈ ਹਨੀਪ੍ਰੀਤ ਨੇ ਅਹਿਮ ਰੋਲ ਅਦਾ ਕੀਤਾ ਜਿਸ ਨੂੰ ਕਿੰਨੀ ਦੇਰ ਬਾਅਦ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਇੱਥੇ ਨਵਕਿਰਨ ਸਿੰਘ ਨੇ ਸਵਾਲ ਕੀਤਾ ਕਿ ਅਜਿਹੇ ਹਾਲਾਤਾਂ ‘ਚ ਕੀ ਡਿਪਟੀ ਕਮਿਸ਼ਨਰ ਸਿਰਸਾ ਇਹ ਲਿਖ ਕੇ ਦੇ ਸਕਦਾ ਹੈ ਕਿ ਰਾਮ ਰਹੀਮ ਦੀ ਰਿਹਾਈ ਨਾਲ ਅਮਨ ਅਤੇ ਕਨੂੰਨ ਨੂੰ ਕੋਈ ਖਤਰਾ ਨਹੀਂ ਹੈ? ਇਸ ਨਾਲ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਹੈ? ਵਕੀਲ ਨਵਕਿਰਨ ਸਿੰਘ ਨੇ ਦੋਸ਼ ਲਾਇਆ ਕਿ ਇਹ ਸਾਰੀਆਂ ਗੱਲਾਂ ਨੂੰ ਅਣਦੇਖਿਆਂ ਕਰਕੇ ਹਰਿਆਣਾ ਸਰਕਾਰ ਰਾਮ ਰਹੀਮ ਨੂੰ ਪੈਰੋਲ ਦੇਣ ਬਾਰੇ ਸੋਚ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਚਾਰ ਮਹੀਨੇ ਬਾਅਦ ਪੈਣ ਵਾਲੀਆਂ ਵੋਟਾਂ ਨੂੰ ਧਿਆਨ ‘ਚ ਰੱਖ ਕੇ ਹੀ ਇਹ ਸਭ ਸੋਚਿਆ ਜਾ ਰਿਹਾ ਹੈ ਕਿਉਂਕਿ ਰਾਮ ਰਹੀਮ ਨੇ ਪਹਿਲਾਂ ਵੀ ਬੀਜੇਪੀ ਨੂੰ ਵੋਟਾਂ ਭੁਗਤਵਾਈਆਂ ਸਨ ਤੇ ਹੁਣ ਵੀ ਬੀਜੇਪੀ ਨੂੰ ਡੇਰਾ ਸਿਰਸਾ ਵੱਲੋਂ ਉਨ੍ਹਾਂ ਦੇ ਹੱਕ ‘ਚ ਫਤਵਾ ਮਿਲਣ ਦੀ ਉਮੀਦ ਹੈ।

ਵਕੀਲ ਨਵਕਿਰਨ ਨੇ ਬੋਲਦਿਆਂ ਹੋਰ ਵੀ ਕਈ ਅਹਿਮ ਖੁਲਾਸੇ ਕੀਤੇ ਕੀ ਸਨ ਉਹ ਖੁਲਾਸੇ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

https://youtu.be/tiqlfmc8KTM

- Advertisement -

Share this Article
Leave a comment